1.9 C
Toronto
Thursday, November 27, 2025
spot_img
Homeਭਾਰਤਰਾਮ ਰਹੀਮ ਲਈ ਮੁਸ਼ਕਲਾਂ ਹੀ ਮੁਸ਼ਕਲਾਂ

ਰਾਮ ਰਹੀਮ ਲਈ ਮੁਸ਼ਕਲਾਂ ਹੀ ਮੁਸ਼ਕਲਾਂ

ਮੋਗੇ ਦਾ ਪਰਿਵਾਰ ਵੀ ਡੇਰਾ ਮੁਖੀ ਖਿਲਾਫ ਆਇਆ ਸਾਹਮਣੇ
ਚੰਡੀਗੜ੍ਹ/ਬਿਊਰੋ ਨਿਊਜ਼ : ਮੋਗਾ ਦੇ ਜਗਸੀਰ ਸਿੰਘ ਦੇ ਪਰਿਵਾਰ ਨੇ ਆਪਣੇ ਬੇਟੇ ਦੇ ਕਤਲ ਦੀ ਸ਼ਿਕਾਇਤ ਡੀਜੀਪੀ ਹਰਿਆਣਾ ਨੂੰ ਦਿੱਤੀ ਹੈ। ਡੀਜੀਪੀ ਬੀਐਸ ਸੰਧੂ ਨੇ ਇਹ ਸ਼ਿਕਾਇਤ ਸਿਰਸਾ ਪ੍ਰਸ਼ਾਸਨ ਨੂੰ ਭੇਜ ਦਿੱਤੀ ਹੈ। ਜਗਸੀਰ ਦੇ ਪਰਿਵਾਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਬੇਟੇ ਦਾ ਡੇਰਾ ਸਿਰਸਾ ਵਿੱਚ 2005 ਵਿੱਚ ਕਤਲ ਹੋਇਆ ਹੈ। ਉਸ ਦੀ ਲਾਸ਼ ਡੇਰੇ ਵੱਲੋਂ ਖੁਰਦ-ਬੁਰਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਦੋਂ ਵੀ ਡੇਰੇ ‘ਤੇ ਸ਼ੱਕ ਸੀ ਪਰ ਉਦੋਂ ਉਨ੍ਹਾਂ ‘ਤੇ ਡੇਰੇ ਨੇ ਦਬਾਅ ਪਾਇਆ ਤੇ ਬੋਲਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਦੋਂ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਦੂਜੇ ਪਾਸੇ ਲੰਘੇ ਕੱਲ੍ਹ ਐਸਆਈਟੀ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਡੇਰੇ ਦੀ ਕਮੇਟੀ ਦੇ ਉਪ ਪ੍ਰਧਾਨ ਡਾ. ਪੀਆਰ ਨੈਨ ਨੇ ਵੱਡਾ ਖੁਲਾਸਾ ਕੀਤਾ ਹੈ। ਨੈਨ ਨੇ ਐਸਆਈਟੀ ਨੂੰ ਦੱਸਿਆ ਕਿ ਡੇਰੇ ਦੀ ਜ਼ਮੀਨ ਵਿਚ 600 ਮਨੁੱਖੀ ਪਿੰਜਰ ਦੱਬੇ ਹੋਏ ਹਨ।
ਅਖਬਾਰ ਵਿਚ ਇਸ਼ਤਿਹਾਰ ਦੇ ਕੇ ਬੱਚੇ ਦਾਨ ਮੰਗਦਾ ਸੀ ਰਾਮ ਰਹੀਮ
ਕਰਦਾ ਸੀ ਖੁਸ਼ਹਾਲੀ ਦਾ ਵਾਅਦਾ
ਨਵੀਂ ਦਿੱਲੀ : ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਵਿਚ ਰਾਮ ਰਹੀਮ ਬੇਸ਼ੱਕ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ, ਪਰ ਫਿਰ ਵੀ ਉਸਦੇ ਪਾਪਾਂ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਕਿਸ ਤਰ੍ਹਾਂ ਰਾਮ ਰਹੀਮ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਕੋਲੋਂ ਦਾਨ ਦੇ ਰੂਪ ਵਿਚ ਲੈ ਲੈਂਦਾ ਸੀ ਅਤੇ ਦੂਜੇ ਪਰਿਵਾਰਾਂ ਨੂੰ ਦੇ ਦਿੰਦਾ ਸੀ। ਰਾਮ ਰਹੀਮ ਇਸ਼ਤਿਹਾਰ ਵਿਚ ਇਹ ਲਾਲਚ ਦਿੰਦਾ ਸੀ ਕਿ ਬੱਚਾ ਦਾਨ ਦੇਣ ਨਾਲ ਘਰ ਵਿਚ ਖੁਸ਼ਹਾਲੀ ਆਉਂਦੀ ਹੈ। ਰਾਮ ਰਹੀਮ ਇਹ ਸਭ ਕੁਝ ਡੇਰੇ ਵਿਚ ਛਪਣ ਵਾਲੀ ਅਖਬਾਰ ਵਿਚ ਇਸ਼ਤਿਹਾਰ ਦੇ ਜ਼ਰੀਏ ਕਰਦਾ ਸੀ। ਇਥੋਂ ਤੱਕ ਕਿ ਮਾਪੇ ਅੰਨ੍ਹੀ ਸ਼ਰਧਾ ਦੇ ਚੱਲਦਿਆਂ ਆਪਣੇ ਬੱਚੇ ਦਾਨ ਦੇ ਰੂਪ ਵਿਚ ਦੇ ਦਿੰਦੇ ਸਨ। ਅਜਿਹੀ ਵਿੱਥਿਆ ਪਾਣੀਪਤ ਦੀ ਇਕ ਲਲਿਤਾ ਨਾਂ ਦੀ ਮਹਿਲਾ ਨੇ ਸੁਣਾਈ ਹੈ। ਉਸ ਨੇ 12 ਸਾਲ ਪਹਿਲਾਂ ਡੇਰੇ ਦੀ ਅਖਬਾਰ ਵਿਚ ਇਸ਼ਤਿਹਾਰ ਦੇਖ ਕੇ ਆਪਣਾ ਬੱਚਾ ਦਾਨ ਵਿਚ ਦੇ ਦਿੱਤਾ ਸੀ ਅਤੇ ਹੁਣ ਆਪਣੇ ਬੱਚੇ ਨੂੰ ਯਾਦ ਕਰਕੇ ਰੋ ਰਹੀ ਹੈ।

RELATED ARTICLES
POPULAR POSTS