Breaking News
Home / ਨਜ਼ਰੀਆ / ਬੱਬਰ ਅਕਾਲੀ-ਮਾਸਟਰ ਮੋਤਾ ਸਿੰਘ ਪਤਾਰਾ

ਬੱਬਰ ਅਕਾਲੀ-ਮਾਸਟਰ ਮੋਤਾ ਸਿੰਘ ਪਤਾਰਾ

ਪ੍ਰਿੰਸੀਪਲ ਪਾਖਰ ਸਿੰਘ
ਪੰਜਾਬੀ ਸੂਰਮਿਆਂ ਦੀ ਧਰਤੀ ਹੈ।ਇਸ ਪਵਿੱਤਰ ਧਰਤ ਨੂੰ ਅਜਿਹੇ ਯੋਧੇ ਪੈਦਾ ਕਰਨ ਦਾ ਮਾਣ ਪ੍ਰਾਪਤ ਹੈ ਜਿਹਨਾਂ ਨੇਂ ਵਤਨ ਦੀ ਖਾਤਿਰ ਆਪਾ ਵਾਰਿਆ।ਆਜਾਦੀ ਦੇ ਇਹ ਵਣਜਾਰੇ ਅਜਿਹੇ ਨਜ਼ਾਮ ਦੇ ਲੋਚਕ ਸਨ ਜਿਸ ਵਿੱਚ ਹਰ ਬਸ਼ਰ ਆਜਾਦ ਫਿਜ਼ਾ ਵਿੱਚ ਵਿਚਰ ਸਕੇ ਅਤੇ ਉਸ ਦੀਆਂ ਬੁਨਿਆਦੀ ਲੋੜ੍ਹਾਂ ਦੀ ਪੂਰਤੀ ਹੋ ਸਕੇ ਇਹਨਾਂ ਸੂਰਮਿਆਂ ਨੂੰ ਆਪਾ ਪਿਆਰਾ ਨਹੀਂ ਸਗੋਂ ਵਤਨ ਪਿਆਰਾ ਸੀ।ਅਜਿਹੀ ਭਾਵਨਾਂ ਰੱਖਣ ਵਾਲੇ ਮਹਾਨ ਯੋਧਿਆਂ ਵਿੱਚੋਂ ਮਾਸਟਰ ਮੋਤਾਂ ਸਿੰਘ ਦਾ ਨਾਂ ਉੱਭਰਵਾਂ ਹੈ ਜਿਹਨਾਂ ਨੈਂ ਬੱਬਰ ਅਕਾਲੀ ਲਹਿਰ ਵਿੱਚ ਸਰਗਰਮੀ ਨਾਲ ਭਾਗ ਲੈਣ ਕਾਰਨ ਪੈਂਤੀ ਸਾਲਾਂ ਦਾ ਸਮਾਂ ਜੇਲਾਂ ਵਿੱਚ ਗੁਜਾਰਿਆ।ਸੂਰਬੀਰ ਦੇਸ਼ ਬੁਲਾਰੇ ਮਾਸਟਰ ਮੋਤਾਂ ਸਿੰਘ ਦਾ ਜਨਮ ਪਿੰਡ ਪਤਾਰਾ ਜਿਲ੍ਹਾ ਜਲੰਧਰ ਵਿਖੇ 5-2-1981 ਨੂੰ ਹੋਇਆ।ਇਹ ਪਿੰਡ ਜਲੰਧਰ ਛਾਉਣੀਂ ਤੋਂ ਹੁਸ਼ਿਆਰਪੁਰ ਜਾਂਦੀ ਸੜ੍ਹਕ ਤੇ ਬੁਲੀਨਾ ਦੁਆਬਾ ਰੇਲਵੇ ਸਟੇਸ਼ਨ ਦੇ ਨੇੜ੍ਹੇ ਸਥਿਤ ਹੈ।ਆਪ ਦੀ ਮਾਤਾ ਦਾ ਨਾਂ ਰਲੀ ਅਤੇ ਪਿਤਾ ਦਾ ਨਾਂ ਸਰਦਾਰ ਗੋਪਾਲ ਸਿੰਘ ਸੀ।ਆਪ ਦੇ ਮਾਤਾ ਪਿਤਾ ਭਾਵੇਂ ਅਨਪੜ੍ਹ ਸਨ ਪ੍ਰੰਤੂ ਉਹਨਾਂ ਦੀ ਸੱਧਰ ਸੀ ਕਿ ਉਹਨਾਂ ਦਾ ਪੁੱਤਰ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰੇ।ਆਪ ਅਖਾਉਤੀ ਝੀਅਰ ਜਾਤੀ ਨਾਲ ਸੰਬਧਿਤ ਸਨ।ਸਮਕਾਲੀ ਸਮਾਜ ਵਿੱਚ ਜਾਤ-ਪਾਤ ਜੋਰਾਂ ਤੇ ਸੀ।ਅਖਾਉਤੀ ਅਛੂਤ ਸ਼੍ਰੇਣੀਆਂ ਨਾਲ ਹੈਵਾਨਾਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ।ਇਹਨਾਂ ਕਿਰਤੀਆਂ ਸ਼੍ਰੇਣੀਆਂ ਨਾਲ ਸੰਬਧਿਤ ਪਰਿਵਾਰਾਂ ਦੇ ਬਚਿੱਆਂ ਲਈ ਉਹਨਾਂ ਦਿਨੀਂ ਵਿੱਿਦਅਕ ਅਦਾਰਿਆਂ ਦੇ ਦਰਵਾਜੇ ਉੱਕਾ ਹੀ ਬੰਦ ਸਨ।ਉਂਝ ਵੀ ਉਸ ਸਮੇਂ ਪਿੰਡ ਪਤਾਰੇ ਵਿੱਚ ਕੋਈ ਸਕੂਲ ਨਹੀਂ ਸੀ।ਮੌਲਵੀ ਫਤਿਹ ਆਪਣੇਂ ਘਰ ਵਿੱਚ ਮਦਰੱਸਾ ਲਗਾਉਂਦਾ ਸੀ।ਇਸ ਦੇ ਬਦਲੇ ਵਿਦਿਆਰਥੀ ਮੌਲਵੀ ਦੇ ਪਸ਼ੂ ਚਾਰਦੇ,ਚੱਕੀ ਪੀਹਂਦੇ ਤੇ ਕੱਪੜੇ ਧੋ ਕੇ ਦਿੰਦੇ ਸਨ।ਖੈਰ,ਮੋਤਾ ਸਿੰਘ ਨੇਂ ਮੌਲਵੀ ਦੀ ਖੂਬ ਸੇਵਾ ਕਰਕੇ ਮੁਢਲੀ ਸਿਖਿੱਆ ਪ੍ਰਾਪਤ ਕੀਤੀ। ਤੇਜ ਬੁੱਧੀ ਦੇ ਮਾਲਕ ਮੋਤਾ ਸਿੰਘ ਦੀ ਲਿਖਤ ਬਹੁਤ ਸੁੰਦਰ ਸੀ ਤੇ ਗਣਿਤ ਦੇ ਪ੍ਰਸ਼ਨ ਆਪ ਜ਼ੁਬਾਨੀਂ ਹੱਲ ਕਰ ਲੈਂਦੇ ਸਨ।ਜਾਤ-ਅਭਿਮਾਨੀਂ ਪਿੰਡ ਵਾਲਿਆਂ ਨੇਂ ਵਿੱਦਿਆ ਪ੍ਰਾਪਤੀ ਸਮੇਂ ਬਹੁਤ ਰੋੜੇ ਅਟਕਾਏ।ਆਪ ਨੂੰ ਤੰਗ ਕੀਤਾ ਜਾਂਦਾ ਤੇ ਕਈ ਦਫਾ ਬਸਤਾ ਰਾਹ ਵਿੱਚੋਂ ਹੀ ਖੋਹ ਲੈਂਦੇ ਸਨ।ਪ੍ਰੰਤੂ ਏਨੀਆਂ ਮੁਸ਼ਕਿਲਾਂ ਦੇ ਬਾਵਜੂਦ ਆਪ ਦ੍ਰਿੜ ਰਹੇ।ਮੈਟ੍ਰਿਕ ਦੀ ਪ੍ਰੀਖਿਆ ਦੁਆਬਾ ਸਕੂਲ,ਜਲੰਧਰ ਤੋਂ ਪ੍ਰਾਪਤ ਕੀਤੀ ਤੇ ਬੀ ਏ ਦੀ ਡਿਗਰੀ ਕਿਸੇ ਸਮਾਜੀ ਅਦਾਰੇ ਰਾਹੀਂ ਲਾਹੌਰ ਤੋਂ ਪ੍ਰਾਪਤ ਕੀਤੀ।ਆਪ ਫਾਰਸੀ,ਸੰਸਕ੍ਰਿਤ ਤੇ ਪੰਜਾਬੀ ਦੇ ਬਹੁਤ ਗਿਆਤਾ ਸਨ।ਜਲਿੱਆਂ ਵਾਲੇ ਬਾਗ ਅਮ੍ਰਿਤਸਰ ਦੇ ਖੂਨੀ ਕਾਂਡ ਉਪਰੰਤ ਆਪ ਦਾ ਮਨ ਵਲੂੰਦਰਿਆ ਗਿਆ।ਉਹਨਾਂ ਦਿਨਾਂ ਵਿੱਚ ਆਪ ਖਾਲਸਾ ਹਾਈ ਸਕੂਲ ਦੇ ਹੈਡਮਾਸਟਰ ਸਨ।ਜਲਿੱਆਂ ਵਾਲੇ ਬਾਗ ਦੀ ਖੂਨੀ ਘਟਨਾਂ ਵਾਪਰਨ ਉਪਰੰਤ ਆਪ ਨੇਂ ਭਾਰਤ ਮਾਤਾ ਦੀਆਂ ਗੁਲਾਮੀਂ ਦੀਆਂ ਜੰਜੀਰਾਂ ਤੋੜਨ ਲਈ ਆਪਾ ਵਾਰਨ ਦਾ ਤਹੱਈਆ ਕੀਤਾ।ਇਸ ਮਕਸਦ ਦੀ ਪੂਰਤੀ ਲਈ ਬੱਬਰ ਅਕਾਲੀ ਲਹਿਰ ਦਾ ਮੁੱਢ ਬਨ੍ਹਿੰਆ।  ਮਾਰਚ,1921 ਹੁਸ਼ਿਆਰਪੁਰ ਵਿੱਚ ਪਹਿਲੀ ਸਾਜਿਸ਼ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਕਾਰਣ ਆਪ ਦੇ ਵਾਰੰਟ ਨਿਕਲੇ।ਆਪ ਚੱਕਰਵਰਤੀ ਹੋ ਗਏ ਕਿੳਂਕਿ ਜੇਲ੍ਹਾਂ ਵਿੱਚ ਸੜਨ ਨਾਲੋਂ ਆਪ ਫਰਾਰ ਹੋ ਕੇ ਦੇਸ਼ ਲਈ ਕੰਮ ਕਰਨਾਂ ਉਚਿਤ ਸਮਝਦੇ ਸਨ।ਉਪਰੰਤ,ਕਿਸ਼ਨ ਸਿੰਘ ਗੜਗੱਜ ਤੇ ਹੋਰ ਮੁਖੀ ਅਕਾਲੀਆਂ ਨਾਲ ਆਪ ਦਾ ਮੇਲ ਹੋਇਆ।ਆਪ ਦੀ ਰਾਇ ਮੰਨ ਕੇ ਪਹਿਲਾ ਚੱਕਰਵਰਤੀ ਜੱਥਾ ਬਣਾਇਆ ਗਿਆ।ਬੱਬਰਾਂ ਨੇਂ 179 ਟੋਡੀਆਂ ਦੀ ਕਾਲੀ ਸੂਚੀ ਬਣਾਈ ਜਿਹਨਾਂ ਨੂੰ ਸੋਧਣ ਦਾ ਫੈਂਸਲਾ ਕੀਤਾ ਗਿਆ।ਹਥਿਆਰ ਖਰੀਦਣ ਲਈ ਸੂਦ ਖੋਰ ਸ਼ਾਹੂਕਾਰਾਂ ਨੂੰ ਲੁੱਟਣ ਦਾ ਫੈਂਸਲਾ ਵੀ ਕੀਤਾ ਗਿਆ।ਉਸ ਸਮੇਂ ਬੱਬਰਾਂ ਦੀ ਏਨੀਂ ਚੜ੍ਹਤ ਸੀ ਕਿ ਰੋਪੜ ਤੋਂ ਮੁਕੇਰੀਆਂ ਤੱਕ ਸੜ੍ਹਕਾਂ ਦੇ ਆਲੇ-ਦੁਆਲੇ ਲੱਗੇ ਹੋਏ ਅੰਬਾਂ ਦੀ ਨੀਲਾਮੀਂ ਕਰਨ ਦੀ ਵੀ ਸਰਕਾਰ ਨੂੰ ਜੁਰੱਅਤ ਨਹੀਂ ਪਈ।ਮਾਸਟਰ ਮੋਤਾ ਸਿੰਘ ਲੋਕਾਂ ਨੂੰ ਸਰਕਾਰ ਵਿਰੁੱਧ ਜਥੇਬੰਦ ਕਰਨ ਮਈ ਪਿੰਡਾਂ ਦਾ ਦੌਰਾ ਕਰਦੇ।ਭੇਸ ਵਟਾ ਕੇ ਕਾਨਫਰੰਸਾਂ ਵਿੱਚ ਭਾਗ ਲੈਂਦੇ ਤੇ ਰਾਤ ਨੂੰ ਪਿੰਡ ਪਤਾਰੇ ਪਹੁੰਚ ਜਾਂਦੇ।  ਪੰਡ ਤੋਂ ਬਾਹਰਵਾਰ ਲੋਕਾਂ ਦੀ ਆਵਾਜਾਈ ਤੋਂ ਦੂਰ ਪਿੰਡ ਜੈਤੇਵਾਲੀ ਵਾਲੇ ਪਾਸੇ ਵਿਸ਼ਰਾਮ ਕਰਦੇ,ਪ੍ਰੰਤੂ ਲੋਕਾਂ ਨੂੰ ਭੋਰੇ ਤੋਂ ਬਾਹਰ ਹੀ ਮਿਲਦੇ ਸਨ ਤਾਂ ਜੋ ਪੁਲਿਸ ਨੂੰ ਉਹਨਾਂ ਦੇ ਟਿਕਾਣੇਂ ਦਾ ਪਤਾ ਨਾਂ ਲੱਗ ਜਾਏ।ਕਈ-ਕਈ ਦਿਨ ਭੁੱਿਖਆਂ ਹੀ ਲੰਘਾ ਦੇਣੇ।ਸੰਜਮੀਂ ਤੇ ਸਾਦਾ ਸੁਭਾਅ ਹੋਣ ਕਾਰਣ ਆਪ ਅੱਠ ਪਹਿਰੀ ਰੋਟੀ ਖਾਂਦੇ।ਕਛਿਹਰਾ,ਕੁੜਤਾ ਅਤੇ ਪੱਗ, ਆਪ ਦੇ ਤਿੰਨ ਬਸਤਰ ਸਨ।ਬਹੁਤ ਸਾਰੇ ਲੋਕ ਆਪ ਨੂੰ ‘ਕਛਿਹਰੇ ਵਾਲਾ ਬਾਪ’ੂ ਕਹਿ ਕੇ ਬੁਲਾਉਂਦੇ ਸਨ।ਨਨਕਾਣਾਂ ਸਾਹਿਬ ਦੇ ਸਾਕੇ ਸਮੇਂ ਆਪ ਕਾਬਲ ਗਏ ਹੋਏ ਸਨ।ਫਰਵਰੀ 1922,ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰਨ ਲਈ ਨਨਕਾਣਾਂ ਸਾਹਿਬ ਵਿਖੇ ਇੱਕ ਭਾਰੀ ਇਕੱਠ ਹੋਇਆ।ਆਪ ਨੇਂ ਇਸ ਕਾਨਫਰੰਸ ਵਿੱਚ ਸ਼ਾਮਿਲ ਹੋ ਕੇ ਧੜੱਲੇਦਾਰ ਤਕਰੀਰ ਕੀਤੀ ਤੇ ਭਾਰਤੀ ਜਨਤਾ ਨੂੰ ਅੰਗਰੇਜਾਂ ਵਿਰੁੱਧ ਹਥਿਆਰਬੰਦ ਲੜਾਈ ਲੜਨ ਲਈ ਵੰਗਾਰਿਆ।ਇਸ ਮੌਕੇ ਤੇ ਪੁਲਿਸ ਨੇਂ ਆਪ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਮੌਕਾ ਬਚਾ ਕੇ ਆਪ ਕਿਸੇ ਅਗਿਆਤ ਥਾਂ ਤੇ ਚਲੇ ਗਏ।
ਉਹਨਾਂ ਹੀ ਦਿਨਾਂ ਵਿੱਚ ਆਪ ਬਾਰੇ ਨਿਮਨਲਿਖਤ ਕਥਿੱਤ ਲੋਕਾਂ ਦੀ ਜ਼ਬਾਨ ਤੇ ਆਮ ਚੜ੍ਹਿਆ ਹੋਇਆ ਸੀ:-”ਸ਼ੇਰ ਗੱਜੇ ਨਨਕਾਣੇਂ,ਲੈਕਚਰ ਕਰੇ ਮਨ ਭਾਣੇਂ,ਖੇਡ ਮੌਤ ਨੂੰ ਉਹ ਜਾਣੇਂ,ਤਿੰਨ ਫੁੱਟੀ ਜੋ ਦਿਖਾਲੀ ਹੈ।ਹੱਥ ਜਾਲਮਾਂ ਨਾਂ ਆਵੇ,ਮੋਤਾ ਸਿੰਘ ਜੋ ਅਕਾਲੀ ਹੈ,ਰੋਟੀ ਅੱਠੀ ਪਹਿਰੀ ਖਾਵੇ,ਪੈਰੀਂ ਜੋੜਾ ਵੀ ਨਾਂ ਪਾਵੇ,ਹੱਥ ਜਾਲਮਾਂ ਨਾਂ ਆਵੇ,ਮੋਤਾ ਸਿੰਘ ਜੋ ਅਕਾਲੀ ਹੈ।”ਮੱਧਰੇ ਕੱਧ ਤੇ ਭਰਵੇਂ ਜੁੱਸੇ ਵਾਲਾ ਸ਼ਸ਼ਤਰਧਾਰੀ ਸ਼ਾਧਕ ਮੋਤਾ ਸਿੰਘ ਇੱਕ ਵਾ-ਵਰੋਲਾ ਸੀ।ਇੰਨਾ ਫੁਰਤੀਲਾ ਕਿ ਪੁਲਿਸ ਦੇ ਲੱਖ ਯਤਨ ਦੇ ਬਾਵਜੂਦ ਉਹਨਾਂ ਦੇ ਹੱਥ ਨਹੀਂ ਸੀ ਆਉਂਦਾ,ਉਹ ਜੱਥਕੜੀਆਂ ਖੜਕਾਉਂਦੇ ਰਹਿ ਜਾਂਦੇ ਸਨ।ਇਸ ਸੰਦਰਭ ਵਿੱਚ ਪਿੰਡ ਕੋਟ ਫਤੂਹੀ ਜਿਲ੍ਹਾ ਹੁਸ਼ਿਆਰਪੁਰ ਦੀ ਇੱਕ ਘਟਨਾਂ ਦਾ ਜਿਕਰ ਕਰਨਾਂ ਕੁਥਾਂ ਨਹੀਂ ਹੋਵੇਗਾ।
ਪਿੰਡ ਕੋਟਫਤੂਹੀ ਦੇ ਕੁੱਝ ਬੰਦੇ ਗਦਰ ਪਾਰਟੀ ਵਿੱਚ ਸ਼ਾਮਿਲ ਹੋਏ ਸਨ।ਉਹ ਹਰ ਸਾਲ ਫਰਵਰੀ ਮਹੀਨੇਂ ਇੱਕ ਖਾਲਸਾ ਦੀਵਾਨ ਦਾ ਆਯੋਜਨ ਕਰਦੇ ਸਨ।ਫਰਵਰੀ 1921 ਵਿੱਚ ਆਪ ਨੇਂ ਇਸ ਪਿੰਡ ਵਿਖੇ ਖਾਲਸਾ ਦੀਵਾਨ ਵਿੱਚ ਸ਼ਾਮਿਲ ਹੋ ਕੇ ਲੈਕਚਰ ਕਰਨਾਂ ਸੀ।ਪੁਲਿਸ ਇਸ ਗੱਲ ਬਾਰੇ ਜਾਣੂ ਸੀ ਤੇ ਮਾਸਟਰ ਮੋਤਾ ਸਿੰਘ ਦੀ ਗ੍ਰਿਫਤਾਰੀ ਲਈ ਪੁਲਸ ਨੇਂ ਦੀਵਾਨ ਦੇ ਆਲੇ-ਦੁਆਲੇ ਭਾਰੀ ਨਾਕਾਬੰਦੀ ਕੀਤੀ ਹੋਈ ਸੀ।ਮਾਸਟਰ ਮੋਤਾ ਸਿੰਘ ਨੇਂ ਪੁਲਿਸ ਨੂੰ ਚਕਮਾਂ ਦੇਣ ਲਈ ਸਾਧੂ ਦੇ ਭੇਸ ਵਿੱਚ ਸਟੇਜ ਤੇ ਆ ਕੇ ਧੱੜਲੇਦਾਰ ਤਕਰੀਰ ਕੀਤੀ।ਲੈਕਚਰ ਖਤਮ ਹੋਣ ਉਪਰੰਤ ਆਪ ਨੁੰ ਗ੍ਰਿਫਤਾਰ ਕਰਨ ਲਈ ਪੁਲਿਸ ਹਰਕਤ ਵਿੱਚ ਆਈ ਪ੍ਰਤੂੰ ਆਪ ਫੁਰਤੀ ਨਾਲ ਲੋਕਾਂ ਦੀ ਭੀੜ ਵਿੱਚੋਂ ਹੁੰਦੇ ਹੋਏ ਰੁਲੀਏ ਮੋਚੀ ਦੇ ਘਰ ਜਾ ਵੜੇ।ਪੁਲਿਸ ਵੇਖਦੀ ਹੀ ਰਹਿ ਗਈ ਕਿਉਂਕਿ ਰੁਲੀਏ ਮੋਚੀ ਤੇ ਕਿਸੇ ਨੂੰ ਸ਼ੱਕ ਵੀ ਨਹੀਂ ਸੀ।ਐਨ ਉਸੀ ਮੌਕੇ ਇੱਕ ਮੁੰਡੇ ਨੇਂ ਡੁਮਣੇਂ ਵਿੱਚ ਇੱਟ ਮਾਰ ਦਿੱਤੀ,ਡੁਮਣਾਂ ਛਿੜ ਗਿਆ ਤੇ ਮੱਖੀਆਂ ਨੇਂ ਭਗਦੜ ਮਚਾ ਦਿੱਤੀ।ਪੁਲਿਸ ਵਾਲੇ ਮੱਖੀਆਂ ਤੋਂ ਡਰਦੇ ਇਧਰ ਉਧਰ ਖਿੰਡ-ਪੁੰਡ ਗਏ।ਮਾਸਟਰ ਮੋਤਾ ਸਿੰਘ ਨੇਂ ਜਿੰਦਗੀ ਦਾ ਬਹੁਤਾ ਸਮਾਂ ਮਫਰੂਰ ਰਹਿ ਕੇ ਗੁਜਾਰਿਆ।ਅੰਗਰੇਜ ਸਰਕਾਰ ਆਪ ਦੀਆਂ ਸਰਗਰਮੀਆਂ ਤੇ ਗਹਿਰੀ ਨਜ਼ਰ ਰੱਖਦੀ ਸੀ।ਆਪ ਦੇ ਵਿਰੁੱਧ ਵੱਖ-ਵੱਖ ਸਾਜਸ਼ਾਂ ਵਿੱਚ ਭਾਗ ਲੈਣ ਤੇ ਰਾਜ ਦਾ ਤਖਤਾ ਉਲਟਾਉਣ ਲਈ ਕੇਸ ਦਰਜ ਕੀਤੇ ਗਏ।ਗ੍ਰਿਫਤਾਰੀਆਂ ਉਪਰੰਤ ਆਪ ਨੇਂ ਲਗਭਗ ਪੈਂਤੀ ਸਾਲ ਜੇਲ੍ਹਾਂ ਵਿੱਚ ਕੱਟੇ।ਬ੍ਰਿਟਿਸ਼ ਸਰਕਾਰ ਆਪ ਨੂੰ ਸਿੱਖ ਇਨਤਹਾਂ-ਪਸੰਦਾਂ ਵਿੱਚੋਂ ਸੱਭ ਤੋਂ ਵੱਧ ਖਤਰਨਾਕ ਅੰਗਰੇਜ ਵਿਰੋਧੀ ਸਮਝਦੀ ਸੀ।ਕਾਂਗਰਸ ਦੀ ਗਲਤ ਨੀਤੀ ਦੇ ਆਪ ਸਖਤ ਵਿਰੋਧੀ ਸਨ।ਭਾਰਤ ਦੇਸ਼ ਦੀ ਸੇਵਾ ਕਰਦਾ ਹੋਇਆ ਇਹ ਨਿਧੜਕ ਯੋਧਾ 9 ਜਨਵਰੀ,1960 ਨੂੰ ਅਕਾਲ ਚਲਾਣਾਂ ਕਰ ਗਿਆ।ਬੱਬਰ ਅਕਾਲੀ ਲਹਿਰ ਦੇ ਸਿਧਾਂਤਕ ਤੇ ਸਿਆਸੀ ਰਹਿਨੁਮਾਂ ਤੇ ਮਹਾਨ ਦੇਸ਼ ਭਗਤ ਹੋਣ ਕਾਰਣ ਆਪ ਦਾ ਨਾਂ ਸਦਾ ਅਮਰ ਰਹੇਗਾ।ਆਪ ਦੀ ਯਾਦ ਵਿੱਚ ਬੱਸ ਸਟੈਂਡ ਜਲੰਧਰ ਦੇ ਬਿਲਕੁਲ ਨਾਲ ਮਾਸਟਰ ਮੋਤਾ ਸਿੰਘ ਨਗਰ ਵਸਾਇਆ ਗਿਆ ਹੈ।ਅਜਿਹੇ ਯੋਧੇ ਨੂੰ ਲੱਖ-ਲੱਖ ਪ੍ਰਣਾਮ।ਭਾਰਤ ਦੇ ਅਜਿਹੇ ਮਹਾਨ ਸਪੂਤ ਦੀਆਂ ਹੋਰ ਯਾਦਗਾਰਾਂ ਉਸਾਰਨ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਅਜਿਹੇ ਮਾਰਗ ਦਰਸ਼ਕ ਦੇ ਸਮਰਪਿਤ ਜੀਵਨ ਤੋਂ ਪੈਰਣਾਂ ਲੈ ਸਕਣ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …