9.1 C
Toronto
Thursday, October 15, 2026
spot_img
Homeਹਫ਼ਤਾਵਾਰੀ ਫੇਰੀਐਸ ਵਾਈ ਐਲ ਨਹਿਰ ਦੀ ਉਸਾਰੀ ਕਰੋ : ਸੁਪਰੀਮ ਕੋਰਟ

ਐਸ ਵਾਈ ਐਲ ਨਹਿਰ ਦੀ ਉਸਾਰੀ ਕਰੋ : ਸੁਪਰੀਮ ਕੋਰਟ

ਐਸ ਵਾਈ ਐਲ ਨਹਿਰ ਦੀ ਉਸਾਰੀ ਕਰੋ : ਸੁਪਰੀਮ ਕੋਰਟਨਵੀਂ ਦਿੱਲੀ : ਐਸਵਾਈਐਲ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਇੱਕ ਵਾਰ ਫਿਰ 11 ਜੁਲਾਈ ਤੱਕ ਟਾਲ ਦਿੱਤੀ ਹੈ। ਜਸਟਿਸ ਪੀਸੀ ਘੋਸ਼ ਦੀ ਬੈਂਚ ਨੇ ਨਹਿਰ ਬਣਾਉਣ ਲਈ ਆਪਣੇ ਪਹਿਲੇ ਦਿੱਤੇ ਹੁਕਮ ‘ਤੇ ਜ਼ੋਰ ਦਿੰਦਿਆਂ ਆਖਿਆ ਕਿ ਨਹਿਰ ਦੀ ਉਸਾਰੀ ਹਰ ਹਾਲਤ ਵਿੱਚ ਕੀਤੀ ਜਾਵੇ। ਅਦਾਲਤ ਨੇ ਆਖਿਆ ਕਿ ਭਾਵੇਂ ਇਹ ਵਿਵਾਦ ਸੁਲਝੇ ਜਾਂ ਨਾ ਇਸ ਦੀ ਉਸ ਨੂੰ ਕੋਈ ਪ੍ਰਵਾਹ ਨਹੀਂ ਪਰ ਉਸ ਦੇ ਹੁਕਮ ਦੀ ਹਰ ਹਾਲਤ ਵਿੱਚ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਦਾਲਤ ਦਾ ਹੁਕਮ ਹਰ ਹਾਲਤ ਵਿੱਚ ਸਰਵੋਤਮ ਹੈ। ਚੇਤੇ ਰਹੇ ਕਿ ਜਸਟਿਸ ਘੋਸ਼ 27 ਮਈ ਨੂੰ ਸੇਵਾ ਮੁਕਤ ਹੋ ਰਹੇ ਹਨ। ਸੁਪਰੀਮ ਕੋਰਟ ਨੇ 12 ਅਪ੍ਰੈਲ ਨੂੰ ਕੇਂਦਰ ਸਰਕਾਰ ਨੂੰ ਦੋਹਾਂ ਸੂਬਿਆਂ ਨਾਲ ਗੱਲਬਾਤ ਕਰਕੇ ਨਹਿਰ ਦੀ ਉਸਾਰੀ ਛੇਤੀ ਤੋਂ ਛੇਤੀ ਕਰਨ ਲਈ ਆਖਿਆ ਸੀ।

RELATED ARTICLES
POPULAR POSTS