
ਸੀ.ਐਨ.ਐਨ. ਸਣੇ 3 ਮੀਡੀਆ ਹਾਊਸ ਦੀ ਵਾਈਟ ਹਾਊਸ ’ਚ ਐਂਟਰੀ ’ਤੇ ਬੈਨ ਹਟਾਇਆ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਨੂੰ 6 ਦਿਨਾਂ ਬਾਅਦ ਹੀ ਪਲਟ ਦਿੱਤਾ ਹੈ। ਟਰੰਪ ਨੇ ਲੰਘੀ 18 ਸਤੰਬਰ ਨੂੰ ਸੀਐਨਐਨ, ਐਮ.ਐਸ. ਨਓ ਅਤੇ ਪੋਲੀਟੀਕੋ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਅਮਰੀਕੀ ਫੈਡਰਲ ਜੱਜ ਟਿਮੋਥੀ ਕੈਲੀ ਨੇ ਕਿਹਾ ਕਿ ਮੀਡੀਆ ’ਤੇ ਲਗਾਈ ਗਈ ਪਾਬੰਦੀ ਗੈਰ-ਸੰਵਿਧਾਨਕ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਤਿੰਨ ਮੀਡੀਆ ਸੰਸਥਾਵਾਂ ਨੇ ਟਰੰਪ ਦੇ ਫੈਸਲੇ ਵਿਰੁੱਧ ਅਦਾਲਤ ਵਿਚ ਅਪੀਲ ਕੀਤੀ ਸੀ। ਹੁਣ ਇਨ੍ਹਾਂ ਤਿੰਨਾਂ ਮੀਡੀਆ ਸੰਸਥਾਵਾਂ ਦੇ ਪੱਤਰਕਾਰਾਂ ਨੂੰ ਫਿਰ ਤੋਂ ਵਾਈਟ ਹਾਊਸ ਵਿਚ ਐਂਟਰੀ ਮਿਲ ਸਕੇਗੀ। ਤਿੰਨੋਂ ਮੀਡੀਆ ਸੰਸਥਾਵਾਂ ਨੇ ਕਿਹਾ ਕਿ ਐਂਟਰੀ ਐਕਸੈਸ ਹਟਾਉਣ ਤੋਂ ਪਹਿਲਾਂ ਉਨ੍ਹਾਂ ਨੇ ਸਾਨੂੰ ਆਪਣਾ ਪੱਖ ਰੱਖਣ ਦਾ ਵੀ ਮੌਕਾ ਨਹੀਂ ਦਿੱਤਾ। ਸੀਐਨਐਨ, ਐਮ.ਐਸ. ਨਓ ਅਤੇ ਪੋਲੀਟੀਕੋ ਨੇ ਅਦਾਲਤ ਵਿਚ ਕਿਹਾ ਸੀ ਕਿ ਟਰੰਪ ਦਾ ਬੈਨ ਲਗਾਉਣ ਦਾ ਫੈਸਲਾ ਉਨ੍ਹਾਂ ਦੇ ਫਸਟ ਅਮੈਂਡਮੈਂਟ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ।

