24.8 C
Toronto
Monday, September 7, 2026
spot_img
HomeਕੈਨੇਡਾFrontਪੰਜਾਬ ’ਚ ਬਿਜਲੀ ਦਾ ਸੰਕਟ; ਲੱਗਣਗੇ ਲੰਬੇ-ਲੰਬੇ ਕੱਟ

ਪੰਜਾਬ ’ਚ ਬਿਜਲੀ ਦਾ ਸੰਕਟ; ਲੱਗਣਗੇ ਲੰਬੇ-ਲੰਬੇ ਕੱਟ

ਪੰਜਾਬ ’ਚ ਬਿਜਲੀ ਦਾ ਸੰਕਟ; ਲੱਗਣਗੇ ਲੰਬੇ-ਲੰਬੇ ਕੱਟ
ਪੰਜਾਬ ਸਰਕਾਰ ਦਾ ਕੇਂਦਰ ’ਤੇ ਇਲਜ਼ਾਮ – ਕੋਲਾ ਨਹੀਂ ਆ ਰਿਹਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਬਿਜਲੀ ਦਾ ਸੰਕਟ ਦਿਨੋਂ-ਦਿਨ ਵਧਣ ਲੱਗਾ ਹੈ। ਮੀਡੀਆ ਤੋਂ ਮਿਲ ਰਹੀ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਨਿੱਜੀ ਥਰਮਲ ਪਲਾਂਟਾਂ ਕੋਲ ਸਿਰਫ 3 ਦਿਨ ਦਾ ਕੋਲਾ ਬਚਿਆ ਹੈ। ਜੇਕਰ ਇਸ ਦੌਰਾਨ ਨਵੀਂ ਸਪਲਾਈ ਨਾ ਪਹੁੰਚੀ ਤਾਂ ਤਿੰਨਾਂ ਥਰਮਲ ਪਲਾਂਟਾਂ ਵਿਚ ਉਤਪਾਦਨ ਠੱਪ ਹੋ ਸਕਦਾ ਹੈ। ਇਸ ਨਾਲ ਪੰਜਾਬ ਵਿਚ ਬਿਜਲੀ ਦੀ ਕਮੀ ਵਧੇਗੀ ਅਤੇ 3 ਦਿਨ ਬਾਅਦ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਸਕਦੇ ਹਨ। ਹਾਲਾਂਕਿ ਕੇਂਦਰ ਸਰਕਾਰ ਨੇ ਪੰਜਾਬ ਵਿਚ ਕੋਲੇ ਦੀ ਕਮੀ ਦੇ ਦਾਅਵੇ ਨੂੰ ਖਾਰਜ ਕੀਤਾ ਹੈ। ਭਾਰਤ ਦੇ ਕੋਲਾ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਲੋੜੀਂਦਾ ਕੋਲਾ ਉਪਲਬਧ ਕਰਵਾਇਆ ਗਿਆ ਹੈ। ਮੰਤਰਾਲੇ ਦੇ ਮੁਤਾਬਕ 4 ਸਤੰਬਰ ਤੱਕ ਪੀ.ਐਸ.ਪੀ.ਸੀ.ਐਲ. ਦੇ ਥਰਮਲ ਪਲਾਂਟਾਂ ਵਿਚ ਕੋਲੇ ਦਾ ਸਟਾਕ ਜ਼ਰੂਰਤ ਤੋਂ ਜ਼ਿਆਦਾ, ਯਾਨੀ 117% ਤੋਂ ਵੱਧ ਸੀ। ਕੇਂਦਰ ਨੇ ਬਿਜਲੀ ਸੰਕਟ ਦੀ ਤਰ੍ਹਾਂ ਕੋਲੇ ਦੀ ਕਮੀ ਦੀ ਬਜਾਏ ਪਲਾਂਟਾਂ ਦੇ ਘੱਟ ਲੋਡ ਫੈਕਟਰ, ਯਾਨੀ ਸਮਰੱਥਾ ਤੋਂ ਘੱਟ ਉਤਪਾਦਨ ਨੂੰ ਦੱਸਿਆ ਹੈ। ਇਸੇ ਦੌਰਾਨ ਪੰਜਾਬ ਸਰਕਾਰ ਅਤੇ ਕੇਂਦਰ ਦੇ ਦਾਅਵੇ ਬਿਲਕੁਲ ਵੱਖ ਹਨ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕੋਲੋਂ ਕੋਲੇ ਦੀ ਸਪਲਾਈ ਨਹੀਂ ਆ ਰਹੀ, ਜਦੋਂ ਕਿ ਕੇਂਦਰ ਦਾ ਦਾਅਵਾ ਹੈ ਕਿ ਲੋੜੀਂਦਾ ਕੋਲਾ ਉਪਲਬਧ ਕਰਵਾਇਆ ਜਾ ਰਿਹਾ ਹੈ।

RELATED ARTICLES
POPULAR POSTS