14.5 C
Toronto
Monday, August 24, 2026
spot_img
HomeਕੈਨੇਡਾFrontਭਾਰਤ ’ਚ ਸ਼ੇਅਰ ਬਾਜ਼ਾਰ ਲਗਾਤਾਰ ਸੱਤਵੇਂ ਦਿਨ ਡਿੱਗਿਆ, ਸੈਂਸੈਕਸ 326 ਅੰਕ ਟੁੱਟਿਆ

ਭਾਰਤ ’ਚ ਸ਼ੇਅਰ ਬਾਜ਼ਾਰ ਲਗਾਤਾਰ ਸੱਤਵੇਂ ਦਿਨ ਡਿੱਗਿਆ, ਸੈਂਸੈਕਸ 326 ਅੰਕ ਟੁੱਟਿਆ

ਭਾਰਤ ’ਚ ਸ਼ੇਅਰ ਬਾਜ਼ਾਰ ਲਗਾਤਾਰ ਸੱਤਵੇਂ ਦਿਨ ਡਿੱਗਿਆ, ਸੈਂਸੈਕਸ 326 ਅੰਕ ਟੁੱਟਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਅੱਜ ਬੁੱਧਵਾਰ ਸਵੇਰੇ ਬਾਜ਼ਾਰ ਖੁੱਲ੍ਹਿਆ ਤਾਂ ਲੱਗਿਆ ਕਿ ਲਗਾਤਾਰ ਛੇ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ਾਇਦ ਕਹਾਣੀ ਬਦਲ ਜਾਵੇਗੀ। ਆਈ.ਟੀ. ਸ਼ੇਅਰਾਂ ਵਿੱਚ ਸ਼ੁਰੂਆਤੀ ਤੇਜ਼ੀ ਸੀ ਅਤੇ ਚੋਣਵੀਆਂ ਕੰਪਨੀਆਂ ਵਿੱਚ ਖਰੀਦਦਾਰੀ ਵੀ ਦਿਖਾਈ ਦੇ ਰਹੀ ਸੀ। ਪਰ ਇਹ ਰਾਹਤ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕੀ। ਦਿਨ ਅੱਗੇ ਵਧਣ ਦੇ ਨਾਲ ਬਾਜ਼ਾਰ ’ਤੇ ਵਿਕਰੀ ਦਾ ਦਬਾਅ ਵਧਦਾ ਗਿਆ। ਆਖ਼ਰ ਵਿੱਚ ਸੈਂਸੈਕਸ ਅਤੇ ਨਿਫਟੀ ਲਗਾਤਾਰ ਸੱਤਵੇਂ ਕਾਰੋਬਾਰੀ ਦਿਨ ਗਿਰਾਵਟ ਨਾਲ ਬੰਦ ਹੋਏ।
ਬਾਜ਼ਾਰ ਬੰਦ ਹੋਣ ’ਤੇ ਸੈਂਸੈਕਸ 326 ਅੰਕ ਡਿੱਗ ਕੇ 76,910 ਦੇ ਪੱਧਰ ’ਤੇ ਰਿਹਾ। ਨਿਫਟੀ 77 ਅੰਕ ਹੇਠਾਂ ਆ ਕੇ 24,078 ’ਤੇ ਬੰਦ ਹੋਇਆ। ਰਾਹਤ ਦੀ ਗੱਲ ਸਿਰਫ ਇਹ ਰਹੀ ਕਿ ਨਿਫਟੀ ਨੇ ਕਿਸੇ ਤਰ੍ਹਾਂ 24,000 ਦਾ ਅਹਿਮ ਪੱਧਰ ਬਚਾ ਲਿਆ। ਨਿਫਟੀ ਦੀਆਂ 50 ਕੰਪਨੀਆਂ ਵਿੱਚੋਂ 34 ਸ਼ੇਅਰ ਗਿਰਾਵਟ ਨਾਲ ਬੰਦ ਹੋਏ। ਇਸ ਦਾ ਮਤਲਬ ਹੈ ਕਿ ਇੰਡੈਕਸ ਭਾਵੇਂ ਜ਼ਿਆਦਾ ਨਹੀਂ ਡਿੱਗਿਆ, ਪਰ ਇਸਦੇ ਅੰਦਰ ਜ਼ਿਆਦਾਤਰ ਸ਼ੇਅਰਾਂ ਵਿੱਚ ਵਿਕਰੀ ਦਾ ਦਬਾਅ ਰਿਹਾ।
ਦਿਨ ਦੀ ਸ਼ੁਰੂਆਤ ਵਿੱਚ ਆਈਟੀ ਸ਼ੇਅਰਾਂ ਨੇ ਬਾਜ਼ਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਆਈ.ਟੀ. ਇੰਡੈਕਸ ਅਤੇ ਕਈ ਵੱਡੇ ਟੈਕਨੋਲੋਜੀ ਸ਼ੇਅਰ ਸ਼ੁਰੂਆਤੀ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਪਰ ਇਸੇ ਦੌਰਾਨ  ਦੀ ਰਿਪੋਰਟ ਨੇ ਪੂਰੇ ਸੈਕਟਰ ਦਾ ਮਾਹੌਲ ਬਦਲ ਦਿੱਤਾ।

RELATED ARTICLES
POPULAR POSTS