26.3 C
Toronto
Sunday, August 16, 2026
spot_img
HomeਕੈਨੇਡਾFrontਯੂਪੀ ’ਚ ਯੋਗੀ ਸਰਕਾਰ ਮਹਿਲਾਵਾਂ ਨੂੰ ਦੇ ਸਕਦੀ ਹੈ 50-50 ਹਜ਼ਾਰ ਰੁਪਏ

ਯੂਪੀ ’ਚ ਯੋਗੀ ਸਰਕਾਰ ਮਹਿਲਾਵਾਂ ਨੂੰ ਦੇ ਸਕਦੀ ਹੈ 50-50 ਹਜ਼ਾਰ ਰੁਪਏ

ਯੂਪੀ ’ਚ ਯੋਗੀ ਸਰਕਾਰ ਮਹਿਲਾਵਾਂ ਨੂੰ ਦੇ ਸਕਦੀ ਹੈ 50-50 ਹਜ਼ਾਰ ਰੁਪਏ
ਚੋਣਾਂ ਤੋਂ ਪਹਿਲਾਂ 20 ਹਜ਼ਾਰ  ਰੁਪਏ ਦੀ ਕਿਸ਼ਤ ਅਤੇ ਬਾਕੀ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ
ਲਖਨਊ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ’ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਅਦਿੱਤਿਆਨਾਥ ਯੋਗੀ ਦੀ ਸਰਕਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਿਲਾ ਵੋਟ ਬੈਂਕ ਨੂੰ ਆਪਣੇ ਹੱਕ ’ਚ ਭੁਗਤਾਉਣ ਲਈ ਇਕ ਵੱਡੀ ਯੋਜਨਾ ਲਾਗੂ ਕਰ ਸਕਦੀ ਹੈ। ਇਸ ਯੋਜਨਾ ਦੇ ਤਹਿਤ ਸੂਬੇ ਦੀਆਂ 50 ਲੱਖ ਤੋਂ ਜ਼ਿਆਦਾ ਮਹਿਲਾਵਾਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਚੋਣਾਂ ਤੋਂ ਪਹਿਲਾਂ 20 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਦਿੱਤੀ ਜਾਵੇਗੀ ਅਤੇ ਚੋਣਾਂ ਤੋਂ ਬਾਅਦ ਜੇਕਰ ਯੂਪੀ ਵਿਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ 10-10 ਹਜ਼ਾਰ ਰੁਪਏ ਦੀਆਂ ਹੋਰ ਤਿੰਨ ਕਿਸ਼ਤਾਂ ਦਿੱਤੀਆਂ ਜਾਣਗੀਆਂ। ਯੋਗੀ ਸਰਕਾਰ ਵਲੋਂ ਇਸ ਯੋਜਨਾ ਨੂੰ ਲੈ ਕੇ ਮੰਥਨ ਸ਼ੁਰੂ ਕੀਤਾ ਹੋਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਯੂਪੀ ਵਿਚ ਵਿਧਾਨ ਸਭਾ ਚੋਣਾਂ ਆਉਂਦੇ ਜਨਵਰੀ-ਫਰਵਰੀ ਮਹੀਨੇ ਦੌਰਾਨ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਭਾਜਪਾ ਦੀ ਨਜ਼ਰ ਹੁਣ ਯੂਪੀ ’ਤੇ ਹੈ। ਬਿਹਾਰ ਵਿਚ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਵਲੋਂ ਮਹਿਲਾਵਾਂ ਦੇ ਖਾਤਿਆਂ ਵਿਚ 10-10 ਹਜ਼ਾਰ ਰੁਪਏ ਭੇਜੇ ਗਏ ਸਨ ਅਤੇ ਹੁਣ ਉਸੇ ਤਰਜ਼ ’ਤੇ ਯੂਪੀ ਵਿਚ ਵੀ ਭਾਜਪਾ ਵਲੋਂ ਇਹ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ।

RELATED ARTICLES
POPULAR POSTS