12.7 C
Toronto
Wednesday, October 7, 2026
spot_img
HomeਕੈਨੇਡਾFrontਡੋਨਾਲਡ ਟਰੰਪ ਦੀ ਭਰੋਸੇਮੰਦ ਕੈਰੋਲਿਨ ਲੇਵਿਟ ਨੇ ਛੱਡੀ ਨੌਕਰੀ

ਡੋਨਾਲਡ ਟਰੰਪ ਦੀ ਭਰੋਸੇਮੰਦ ਕੈਰੋਲਿਨ ਲੇਵਿਟ ਨੇ ਛੱਡੀ ਨੌਕਰੀ

ਡੋਨਾਲਡ ਟਰੰਪ ਦੀ ਭਰੋਸੇਮੰਦ ਕੈਰੋਲਿਨ ਲੇਵਿਟ ਨੇ ਛੱਡੀ ਨੌਕਰੀ
ਪੱਤਰਕਾਰਾਂ ’ਤੇ ਤਨਜ਼ ਕੱਸਣ ਲਈ ਮਸ਼ਹੂਰ ਮੰਨੀ ਜਾਂਦੀ ਹੈ ਕੈਰੋਲਿਨ ਲੇਵਿਟ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਭ ਤੋਂ ਭਰੋਸੇਮੰਦ ਸਹਿਯੋਗੀਆਂ ਵਿਚ ਗਿਣੀ ਜਾਣ ਵਾਲੀ ਵਾਈਟ ਹਾਊਸ ਪੈ੍ਰਸ ਸਕੱਤਰ ਕੈਰੋਲਿਨ ਲੇਵਿਟ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਹ ਇਸ ਮਹੀਨੇ ਦੇ ਆਖਰ ਵਿਚ ਵਾਈਟ ਹਾਊੁਸ ਛੱਡ ਦੇਵੇਗੀ। ਟਰੰਪ ਨੇ ਸੋਸ਼ਲ ਮੀਡੀਆ ’ਤੇ ਇਸਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਲੇਵਿਟ ਹੁਣ ਆਪਣੇ ਪਰਿਵਾਰ ਅਤੇ ਦੋ ਛੋਟੇ ਬੱਚਿਆਂ ਨੂੰ ਜ਼ਿਆਦਾ ਸਮਾਂ ਦੇਣਾ ਚਾਹੁੰਦੀ ਹੈ। ਹਾਲਾਂਕਿ, ਉਹ ਟਰੰਪ ਦੀ ਬਾਹਰੀ ਸਲਾਹਕਾਰ ਬਣੀ ਰਹੇਗੀ ਅਤੇ ਰਿਪਬਲਿਕਨ ਪਾਰਟੀ ਦੇ ਲਈ ਕੰਮ ਕਰਦੀ ਰਹੇਗੀ। ਪੱਤਰਕਾਰਾਂ ’ਤੇ ਤਨਜ਼ ਕੱਸਣ ਲਈ ਮਸ਼ਹੂਰ ਮੰਨੀ ਜਾਂਦੀ ਹੈ ਕੈਰੋਲਿਨ ਲੇਵਿਟ ਦਾ ਕਹਿਣਾ ਹੈ ਕਿ ਮੈਨੂੰ ਮਹਿਸੂਸ ਹੋਇਆ ਹੈ ਕਿ ਮੈਂ ਆਪਣੇ ਦੋਵੇਂ ਛੋਟੇ ਬੱਚਿਆਂ ਨੂੰ ਸਮਾਂ ਦੇਵਾਂ। ਉਨ੍ਹਾਂ ਦੱਸਿਆ ਕਿ ਮੈਂ ਇਹ ਫੈਸਲਾ ਬਹੁਤ ਸੋਚ ਵਿਚਾਰ ਤੋਂ ਬਾਅਦ ਹੀ ਲਿਆ ਹੈ। ਲੇਵਿਟ ਨੇ ਦੱਸਿਆ ਕਿ ਮੈਂ ਵਾਈਟ ਹਾਊਸ ਛੱਡ ਕੇ ਆਪਣੇ ਜੀਵਨ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਹੈ।  ਜ਼ਿਕਰਯੋਗ ਹੈ ਕਿ ਲੇਵਿਟ 27 ਸਾਲ ਦੀ ਉਮਰ ਵਿਚ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਘੱਟ ਉਮਰ ਦੀ ਵਾਈਟ ਹਾਊਸ ਪ੍ਰੈਸ ਸਕੱਤਰ ਬਣੀ ਸੀ।

RELATED ARTICLES
POPULAR POSTS