
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਊਥ ਅਮਰੀਕੀ ਦੇਸ਼ ਕੋਲੰਬੀਆ ’ਚ ਲੰਘੀ ਦੇਰ ਆਏ 7.4 ਦੀ ਗਤੀ ਦੇ ਭੂਚਾਲ ਨਾਲ ਹੁਣ ਤੱਕ 132 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਭੂਚਾਲ ਕਾਰਨ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕੋਲੰਬੀਆ ਵਿਚ 100 ਦੇ ਕਰੀਬ ਇਮਾਰਤਾਂ ਢਹਿ ਗਈਆਂ, ਜਦੋਂ ਕਿ ਸੈਂਕੜੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸਦੇ ਚੱਲਦਿਆਂ 7 ਹਵਾਈ ਅੱਡਿਆਂ ’ਤੇ ਕੰਮ ਰੋਕ ਦਿੱਤਾ ਗਿਆ ਸੀ ਅਤੇ ਪੰਜ ਸ਼ਹਿਰਾਂ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਕੋਲੰਬੀਆ ਦੇ ਰਾਸ਼ਟਰਪਤੀ ਨੇ ਐਮਰਜੈਂਸੀ ਕਮੇਟੀ ਮੀਟਿੰਗ ਬੁਲਾ ਕੇ ਰਾਹਤ ਅਤੇ ਬਚਾਅ ਅਭਿਆਨ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ।

