21.4 C
Toronto
Thursday, August 20, 2026
spot_img
HomeਕੈਨੇਡਾFront7 ਦਿਨਾਂ ਵਿੱਚ ਚਾਂਦੀ 24 ਹਜ਼ਾਰ ਰੁਪਏ ਹੋਈ ਮਹਿੰਗੀ - ਸੋਨਾ ਵੀ...

7 ਦਿਨਾਂ ਵਿੱਚ ਚਾਂਦੀ 24 ਹਜ਼ਾਰ ਰੁਪਏ ਹੋਈ ਮਹਿੰਗੀ – ਸੋਨਾ ਵੀ 12 ਹਜ਼ਾਰ ਰੁਪਏ ਹੋਇਆ ਮਹਿੰਗਾ

7 ਦਿਨਾਂ ਵਿੱਚ ਚਾਂਦੀ 24 ਹਜ਼ਾਰ ਰੁਪਏ ਹੋਈ ਮਹਿੰਗੀ – ਸੋਨਾ ਵੀ 12 ਹਜ਼ਾਰ ਰੁਪਏ ਹੋਇਆ ਮਹਿੰਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਸੋਨਾ-ਚਾਂਦੀ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਹੁਣ ਤੱਕ ਇਨ੍ਹਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਆਏ ਬਦਲਾਅ ’ਤੇ ਨਜ਼ਰ ਮਾਰਨਾ ਜ਼ਰੂਰੀ ਹੈ। ਸਿਰਫ਼ ਸੱਤ ਕਾਰੋਬਾਰੀ ਦਿਨਾਂ ਵਿੱਚ ਸੋਨੇ ਅਤੇ ਚਾਂਦੀ ਦੇ ਭਾਅ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਜੇਕਰ ਤੁਸੀਂ ਸੋਨਾ-ਚਾਂਦੀ ਖਰੀਦਣ ਜਾਂ ਇਨ੍ਹਾਂ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਮਹੀਨੇ ਹੁਣ ਤੱਕ ਦੀ ਕੀਮਤ ਵਿੱਚ ਆਈ ਤੇਜ਼ੀ ਨੂੰ ਸਮਝਣਾ ਮਹੱਤਵਪੂਰਨ ਹੈ। ਪਿਛਲੇ ਸੱਤ ਕਾਰੋਬਾਰੀ ਦਿਨਾਂ ਵਿੱਚ ਮਲਟੀ ਕਮੋਡਿਟੀ ਐਕਸਚੇਂਜ ’ਤੇ ਚਾਂਦੀ ਦੀ ਕੀਮਤ ਵਿੱਚ ਪ੍ਰਤੀ ਕਿਲੋਗ੍ਰਾਮ 24 ਹਜ਼ਾਰ ਰੁਪਏ ਤੋਂ ਵੱਧ ਦਾ ਵਾਧਾ ਹੋ ਚੁੱਕਾ ਹੈ। ਇਸੇ ਤਰ੍ਹਾਂ ਸੋਨਾ ਵੀ ਤੇਜ਼ੀ ਨਾਲ ਮਹਿੰਗਾ ਹੋਇਆ ਹੈ ਅਤੇ ਇਸਦੀ ਕੀਮਤ ਪ੍ਰਤੀ 10 ਗ੍ਰਾਮ ਪਿੱਛੇ 12 ਰੁਪਏ ਵਧ ਗਈ ਹੈ।
ਸਭ ਤੋਂ ਪਹਿਲਾਂ ਗੱਲ ਕਰੀਏ ਚਾਂਦੀ ਦੀ ਕੀਮਤ ਦੀ। ਅਗਸਤ ਮਹੀਨੇ ਦੇ ਸੱਤ ਕਾਰੋਬਾਰੀ ਦਿਨਾਂ ਵਿੱਚ ਮਲਟੀ ਕਮੋਡਿਟੀ ਐਕਸਚੇਂਜ ’ਤੇ ਚਾਂਦੀ ਦੇ ਭਾਅ ਵਿੱਚ ਜ਼ਬਰਦਸਤ ਤੇਜ਼ੀ ਦਰਜ ਕੀਤੀ ਗਈ ਹੈ।  31 ਜੁਲਾਈ ਨੂੰ 1 ਕਿਲੋਗ੍ਰਾਮ ਚਾਂਦੀ ਦੀ ਕੀਮਤ 2,17,198 ਰੁਪਏ ’ਤੇ ਬੰਦ ਹੋਈ ਸੀ। ਪਰ ਅਗਸਤ ਦੀ ਸ਼ੁਰੂਆਤ ਤੋਂ ਹੀ ਚਾਂਦੀ ਦੇ ਭਾਅ ਵਿੱਚ ਤੇਜ਼ੀ ਜਾਰੀ ਹੈ। ਅੱਜ ਮੰਗਲਵਾਰ ਨੂੰ ਬਾਜ਼ਾਰ ਖੁੱਲ੍ਹਦੇ ਹੀ ਮਲਟੀ ਕਮੋਡਿਟੀ ਐਕਸਚੇਂਜ ਸਿਲਵਰ ਪ੍ਰਾਈਸ ਵਧ ਕੇ 2,41,999 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ। ਇਸ ਹਿਸਾਬ ਨਾਲ ਦੇਖੀਏ ਤਾਂ ਸਿਰਫ਼ ਸੱਤ ਕਾਰੋਬਾਰੀ ਦਿਨਾਂ ਵਿੱਚ ਚਾਂਦੀ 24,801 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗੀ ਹੋ ਚੁੱਕੀ ਹੈ। ਚਾਂਦੀ ਦੀਆਂ ਕੀਮਤਾਂ ਵਿੱਚ ਇਹ ਤੇਜ਼ੀ ਨਿਵੇਸ਼ਕਾਂ ਲਈ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ।

RELATED ARTICLES
POPULAR POSTS