22.1 C
Toronto
Friday, September 11, 2026
spot_img
HomeਕੈਨੇਡਾFrontਰਵਨੀਤ ਸਿੰਘ ਬਿੱਟੂ ਦਾ ਇਲਜ਼ਾਮ - ਨੀਟ ਪ੍ਰਦਰਸ਼ਨ ਕਾਂਗਰਸ ਨੇ ਕੀਤਾ ਹਾਈਜੈਕ

ਰਵਨੀਤ ਸਿੰਘ ਬਿੱਟੂ ਦਾ ਇਲਜ਼ਾਮ – ਨੀਟ ਪ੍ਰਦਰਸ਼ਨ ਕਾਂਗਰਸ ਨੇ ਕੀਤਾ ਹਾਈਜੈਕ

ਰਵਨੀਤ ਸਿੰਘ ਬਿੱਟੂ ਦਾ ਇਲਜ਼ਾਮ – ਨੀਟ ਪ੍ਰਦਰਸ਼ਨ ਕਾਂਗਰਸ ਨੇ ਕੀਤਾ ਹਾਈਜੈਕ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਰੇਲ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਦਿੱਲੀ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਇਲਜ਼ਾਮ ਲਗਾਇਆ ਕਿ ਕਾਂਗਰਸ ਇਸ ਮੁੱਦੇ ਨੂੰ ਆਪਣੇ ਸਿਆਸੀ ਹਿੱਤਾਂ ਲਈ ਹਾਈਜੈਕ ਕਰਨ ’ਚ ਲੱਗੀ ਹੋਈ ਹੈ। ਬਿੱਟੂ ਨੇ ਕਿਹਾ ਕਿ ਪੇਪਰ ਲੀਕ ਘਟਨਾ ਬਹੁਤ ਦੁਖਦਾਈ ਹੈ ਅਤੇ ਅਦਾਲਤ ਇਸ ’ਤੇ ਸਖਤ ਕਾਰਵਾਈ ਕਰੇਗੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਵਿਦਿਆਰਥੀਆਂ ਦੇ ਇਸ ਅੰਦੋਲਨ ਨੂੰ ਕਾਂਗਰਸ ਪਾਰਟੀ ਨੇ ਪੂਰੀ ਤਰ੍ਹਾਂ ਹਾਈਜੈਕ ਕਰ ਲਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਦੇ ਅੰਦਰ ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਦੇ ਸਮਰਥਕਾਂ ਵਿਚ ਸਰਵਉਚਤਾ ਦੀ ਲੜਾਈ ਚੱਲ ਰਹੀ ਹੈ। ਬਿੱਟੂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਭਾਜਪਾ ਹਾਈਕਮਾਨ ਕੋਲ ਲੁਧਿਆਣਾ ਜ਼ਿਲ੍ਹੇ ਦੀ ਕਿਸੇ ਵੀ ਸੀਟ ਤੋਂ ਵਿਧਾਨ ਸਭਾ ਦੀ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ।

RELATED ARTICLES
POPULAR POSTS