ਕਾਂਗਰਸ ਪਾਰਟੀ ਕੋਲੋਂ ਲੋਕਾਂ ਨੂੰ ਨਵੀਆਂ ਉਮੀਦਾਂ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਵਿਚ ਬਣੀ ਨਵੀਂ ਕਾਂਗਰਸ ਸਰਕਾਰ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਸੂਬੇ ਵਿਚ ਕਾਂਗਰਸ ਪਾਰਟੀ ਤੋਂ ਲੋਕਾਂ ਨੂੰ ਨਵੀਆਂ ਉਮੀਦਾਂ ਦੀ ਕਿਰਨ ਨਜ਼ਰ ਆ ਰਹੀ ਹੈ। ਇਸ ਸਮੇਂ ਪੰਜਾਬ ਵਿਚ ਨਵੀਂ ਸਰਕਾਰ ਤੋਂ ਉਮੀਦਾਂ ਅਤੇ ਪੁਰਾਣੀ ਸਰਕਾਰ ਵਿਚ ਹਿੱਸੇਦਾਰ ਭਾਜਪਾ ਦੀ ਹਾਰ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਹੈ। ਜਿੱਥੇ ਲੋਕ ਨਵੀਂ ਸਰਕਾਰ ਤੋਂ ਕੁਝ ਬਿਹਤਰ ਉਮੀਦਾਂ ਰੱਖ ਰਹੇ ਹਨ, ਉਥੇ ਭਾਰਤੀ ਜਨਤਾ ਪਾਰਟੀ ਵਰਗੀ ਰਾਸ਼ਟਰੀ ਪਾਰਟੀ ਦੀ ਪੰਜਾਬ ਵਿਚ ਬੁਰੀ ਹਾਲਤ ਨੂੰ ਸਮਝ ਨਹੀਂ ਪਾ ਰਹੇ ਹਨ। ਜੇਕਰ ਅੰਕੜਿਆਂ ਮੁਤਾਬਕ ਦੇਖਿਆ ਜਾਵੇ ਤਾਂ ਪੰਜਾਬ ਵਿਚ ਭਾਜਪਾ ਦੀ ਜੋ ਹਾਲਤ ਹੈ, ਉਹੀ ਹਾਲਤ ਬਹੁਜਨ ਸਮਾਜ ਪਾਰਟੀ ਦੀ ਵੀ ਹੈ। ਫਰਕ ਸਿਰਫ ਇੰਨਾ ਹੈ ਕਿ ਭਾਜਪਾ ਇਕ ਰਾਸ਼ਟਰੀ ਪਾਰਟੀ ਹੈ ਅਤੇ ਇਸ ਸਮੇਂ ਕੇਂਦਰ ਦੇ ਨਾਲ-ਨਾਲ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਗੋਆ, ਹਰਿਆਣਾ, ਰਾਜਸਥਾਨ ਵਰਗੇ ਅਹਿਮ ਸੂਬਿਆਂ ਵਿਚ ਸੱਤਾ ਚਲਾ ਰਹੀ ਹੈ, ਜਦਕਿ ਬਹੁਜਨ ਸਮਾਜ ਪਾਰਟੀ ਜਿਸਦਾ ਮੁੱਖ ਆਧਾਰ ਉੱਤਰ ਪ੍ਰਦੇਸ਼ ਵਿਚ ਸੀ, ਉਥੇ ਵੀ ਖਤਮ ਹੋਣ ਦੇ ਕੰਢੇ ‘ਤੇ ਹੈ।
ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ‘ਤੇ ਉਠਣ ਲੱਗੇ ਸਵਾਲ
ਪੰਜਾਬ ਵਿਚ ਭਾਜਪਾ ਦੀ ਹਾਰ ਤੋਂ ਬਾਅਦ ਹੁਣ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਸਵਾਲ ਚੁੱਕਣ ਲੱਗੇ ਹਨ। ਅਹੁਦੇ ‘ਤੇ ਮੌਜੂਦ ਪ੍ਰਧਾਨ ਵਿਜੇ ਸਾਂਪਲਾ ਵਿਦੇਸ਼ ਦੌਰੇ ‘ਤੇ ਹਨ, ਜਦਕਿ ਪਾਰਟੀ ਵਿਚ ਹੁਣ ਇਹ ਦੱਬੀ ਜ਼ੁਬਾਨ ਵਿਚ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਪੰਜਾਬ ਵਿਚ ਹਾਰ ਲਈ ਖੁਦ ਸਾਂਪਲਾ ਅਤੇ ਉਨ੍ਹਾਂ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਕਈ ਨੇਤਾ ਤਾਂ ਦੱਬੀ ਜ਼ੁਬਾਨ ਵਿਚ ਸਾਂਪਲਾ ਤੋਂ ਅਸਤੀਫਾ ਵੀ ਮੰਗ ਰਹੇ ਹਨ। ਉਂਝ ਸੂਤਰ ਦੱਸਦੇ ਹਨ ਕਿ ਉੱਤਰ ਪ੍ਰਦੇਸ਼ ਵਿਚ ਸਰਕਾਰ ਦੇ ਗਠਨ ਤੋਂ ਬਾਅਦ ਪੰਜਾਬ ਦੇ ਮਾਮਲੇ ਵਿਚ ਕੇਂਦਰੀ ਭਾਜਪਾ ਅਹਿਮ ਫੈਸਲਾ ਲੈ ਸਕਦੀ ਹੈ। ਦਾਅਵੇਦਾਰੀ ਸਾਹਮਣੇ ਨਹੀਂ ਆਈ ਹੈ ਕਿਉਂਕਿ ਪੰਜਾਬ ਵਿਚ ਜਿਸ ਪੱਧਰ ‘ਤੇ ਭਾਜਪਾ ਪਹੁੰਚ ਗਈ ਹੈ, ਉਥੋਂ ਬਾਹਰ ਨਿਕਲਣਾ ਇੰਨਾ ਸੌਖਾ ਨਹੀਂ ਹੈ।
1992 ਤੋਂ ਬਸਪਾ ਨੂੰ ਫਾਲੋ ਕਰ ਰਹੀ ਹੈ ਭਾਜਪਾ
ਬਹੁਜਨ ਸਮਾਜ ਪਾਰਟੀ ਜਿਸ ਤਰ੍ਹਾਂ ਨਾਲ ਪੰਜਾਬ ਵਿਚ ਲਗਾਤਾਰ ਪਿਛੜ ਰਹੀ ਹੈ, ਉਸੇ ਤਰ੍ਹਾਂ ਭਾਜਪਾ ਵੀ ਲਗਾਤਾਰ ਪੰਜਾਬ ਵਿਚ ਡਿੱਗਦੀ ਜਾ ਰਹੀ ਹੈ। ਬੀਐਸਪੀ ਵਰਗੀ ਪਾਰਟੀ ਜਿਸਦਾ ਪੰਜਾਬ ਵਿਚ ਨਾ ਕੋਈ ਖਾਸ ਆਧਾਰ ਹੈ ਤੇ ਨਾ ਹੀ ਉਹ ਕਦੇ ਪੰਜਾਬ ਦੀ ਸੱਤਾ ਵਿਚ ਰਹੀ ਹੈ ਪਰ ਇਸਦੇ ਬਾਵਜੂਦ ਉਹ ਪੰਜਾਬ ਵਿਚ ਭਾਜਪਾ ਦੇ ਲੱਗਭਗ ਬਰਾਬਰ ਫਰਕ ਵੋਟਰ ਸ਼ੇਅਰ ਰੱਖਦੀ ਹੈ। ਸਾਲ 1992 ਵਿਚ ਜੇਕਰ ਬਸਪਾ ਤੇ ਭਾਜਪਾ ਵਿਚਾਲੇ ਦਾ ਫਰਕ ਦੇਖਿਆ ਜਾਵੇ ਤਾਂ ਉਹ ਕੋਈ ਜ਼ਿਆਦਾ ਖਾਸ ਨਹੀਂ ਹੈ। 1992 ਵਿਚ ਭਾਜਪਾ ਨੇ 16.48 ਫੀਸਦੀ ਵੋਟ ਹਾਸਲ ਕੀਤੇ। ਓਦੋਂ ਤੋਂ ਲੈ ਕੇ ਭਾਜਪਾ ਲਗਾਤਾਰ ਪੰਜਾਬ ਵਿਚ ਬਸਪਾ ਨੂੰ ਹੀ ਫਾਲੋ ਕਰ ਰਹੀ ਹੈ।
ਹਾਰ ‘ਤੇ ਖਾਮੋਸ਼ ਭਾਜਪਾ
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵਿਚ ਆਪਣੀ ਬੁਰੀ ਹਾਲਤ ਨੂੰ ਲੈ ਕੇ ਭਾਜਪਾ ਨੇ ਕੋਈ ਚਿੰਤਨ ਜਾਂ ਮੰਥਨ ਨਹੀਂ ਕੀਤਾ ਹੈ। ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਿਦੇਸ਼ ਯਾਤਰਾ ‘ਤੇ ਚਲੇ ਗਏ ਹਨ, ਜਦਕਿ ਇਸਦੇ ਬਾਅਦ ਪੰਜਾਬ ਵਿਚ ਬੈਠੇ ਭਾਜਪਾ ਦੇ ਪ੍ਰਦੇਸ਼ ਪੱਧਰੀ ਆਗੂ ਜਾਂ ਤਾਂ ਚੋਣਾਂ ਦੀ ਥਕਾਵਟ ਉਤਾਰ ਰਹੇ ਹਨ ਜਾਂ ਫਿਰ ਆਪਣੇ ਨੇੜਲਿਆਂ ਦੀ ਹਾਰ ਲਈ ਜ਼ਿੰਮੇਵਾਰ ਕਾਰਨ ‘ਤੇ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਲੋਕ ਸਭਾ ਚੋਣਾਂ ਦਾ ਪੱਧਰ ਬਚਾਉਣ ਵਿਚ ਵੀ ਬਸਪਾ ਤੋਂ ਪੱਛੜੀ
ਪੰਜਾਬ ‘ਚ ਬਹੁਜਨ ਸਮਾਜ ਪਾਰਟੀ 1992 ‘ਚ ਜ਼ਿਆਦਾਤਰ ਵੋਟ ਸ਼ੇਅਰ ਤੋਂ ਹੁਣ 1.5 ਫੀਸਦੀ ਵੋਟ ਸ਼ੇਅਰ ਤਕ ਸਿਮਟ ਗਈ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਸਪਾ ਨੂੰ ਬਹੁਤ ਘੱਟ ਵੋਟਾਂ ਮਿਲੀਆਂ, ਜਦਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਬਸਪਾ ਦਾ ਵੋਟ ਸ਼ੇਅਰ ਲੱਗਭਗ ਇੰਨਾ ਹੀ ਸੀ। ਬਸਪਾ ਨੇ ਆਪਣੀ ਵੋਟ ਫੀਸਦੀ ਨੂੰ ਸੰਭਾਲ ਕੇ ਰੱਖਿਆ ਪਰ ਭਾਜਪਾ ਉਹ ਜਾਦੂ ਨਹੀਂ ਕਰ ਸਕੀ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਈ
ਅਰਵਿੰਦ ਕੇਜਰੀਵਾਲ ਨੇ ਸਾਰੇ ਸਰਪੰਚਾਂ ਨੂੰ ਵਧਾਈ ਦਿੱਤੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ …