Breaking News
Home / ਪੰਜਾਬ / ਸਵੇਰੇ ਚੰਡੀਗੜ੍ਹ ‘ਚ ਕੰਮ ਕਰਾਂਗਾ ਤੇ ਰਾਤ ਨੂੰ ਕਪਿਲ ਦਾ ਸ਼ੋਅ : ਸਿੱਧੂ

ਸਵੇਰੇ ਚੰਡੀਗੜ੍ਹ ‘ਚ ਕੰਮ ਕਰਾਂਗਾ ਤੇ ਰਾਤ ਨੂੰ ਕਪਿਲ ਦਾ ਸ਼ੋਅ : ਸਿੱਧੂ

ਚੰਡੀਗੜ੍ਹ/ਬਿਊਰੋ ਨਿਊਜ਼ : ਨਵਜੋਤ ਸਿੰਘ ਸਿੱਧੂ ਮੰਤਰੀ ਬਣਨ ਦੇ ਬਾਵਜੂਦ ਕਪਿਲ ਸ਼ਰਮਾ ਦਾ ਸ਼ੋਅ ਜਾਰੀ ਰੱਖਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ‘ਮੈਂ ਸਿਆਸਤ ਨੂੰ ਧੰਦਾ ਨਹੀਂ ਬਣਾਇਆ ਬਲਕਿ ਮਿਹਨਤ ਨਾਲ ਪੈਸੇ ਕਮਾਉਂਦਾ ਹਾਂ।’ ਦਿਨ ‘ਚ ਇਥੇ ਤਿੰਨ ਵਜੇ ਤੱਕ ਕੰਮ ਕਰਾਂਗਾ। ਤਿੰਨ ਵਜੇ ਫਲਾਇਟ ਰਾਹੀਂ ਮੁੰਬਈ ਜਾਵਾਂਗਾ। ਰਾਤ ਨੂੰ ਟੀਵੀ ਸ਼ੋਅ ਦੀ ਸ਼ੂਟਿੰਗ ਪੂਰੀ ਕਰਕੇ ਸਵੇਰੇ 5 ਵਜੇ ਦੀ ਫਲਾਈਟ ਫੜ੍ਹ ਕੇ 7 ਵਜੇ ਚੰਡੀਗੜ੍ਹ ਪਹੁੰਚ ਜਾਵਾਂਗਾ। ਕੈਬਨਿਟ ਮੰਤਰੀ ਦੇ ਰੂਪ ‘ਚ ਮੈਂ ਲੋਕਲ ਬਾਡੀਜ਼ ਵਿਭਾਗ ਮਿਲਣ ਤੋਂ ਬਾਅਦ ਪਹਿਲੀ ਵਾਰ ਦਫ਼ਤਰ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ‘ਕੈਪਟਨ ਮੇਰੇ ਪਿਤਾ ਸਮਾਨ ਹਨ, ਉਹ ਮੈਨੂੰ ਮੰਤਰੀ ਵੀ ਨਾ ਬਣਾਉਂਦੇ ਤਾਂ ਵੀ ਮੈਨੂੰ ਕੋਈ ਇਤਰਾਜ਼ ਨਾ ਹੁੰਦਾ।
ਕੈਬਨਿਟ ਮੰਤਰੀ ਦੇ ਰੂਪ ‘ਚ ਲੋਕਲ ਬਾਡੀਜ਼ ਵਿਭਾਗ ਮਿਲਣ ਤੋਂ ਬਾਅਦ ਪਹਿਲੀ ਵਾਰ ਦਫ਼ਤਰ ਪਹੁੰਚੇ ਨਵਜੋਤ ਸਿੰਘ ਸਿੱਧੂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਮੇਰੇ ਟੀਵੀ ‘ਤੇ ਕੰਮ ਕਰਨ ‘ਤੇ ਕੋਈ ਇਤਰਾਜ਼ ਨਹੀਂ ਹੈ। ਇਸ ਲਈ ਉਨ੍ਹਾਂ ਨੇ ਮੈਨੂੰ ਛੇ ਚੋਣਾਂ ਜਿਤਾਈਆਂ। ਕਿਉਂਕਿ ਮੈਂ ਸੱਚਾ ਹਾਂ ਇਸ ਲਈ ਬਾਦਲਾਂ ‘ਤੇ ਸਿੱਧਾ ਹਮਲਾ ਕਰਦਾ ਹਾਂ। ਡੰਕੇ ਦੀ ਚੋਟ ‘ਤੇ ਗੱਲ ਕਰਦਾ ਹਾਂ। ਇਹ ਉਹੀ ਕਰ ਸਕਦਾ ਹੈ ਜਿਸ ਦੇ ਕੋਲ ਜੁਰੱਅਤ ਹੁੰਦੀ ਹੈ। ਮੈਂ ਰਾਜਨੀਤੀ ਤੋਂ ਕੁੱਝ ਨਹੀਂ ਲਿਆ। ਨਵਾਂ ਮਹਿਕਮਾ ਸੰਭਾਲਣ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਇਕੱਲਾ ਮਹਿਕਮਾ ਪੂਰੇ ਪੰਜਾਬ ਦੀ ਸੇਵਾ ਕਰ ਸਕਦਾ ਹੈ ਪ੍ਰੰਤੂ ਇਸ ਨੂੰ ਲੋਕਾਂ ਨੇ ਕਰੱਪਸ਼ਨ ਦਾ ਅੱਡਾ ਬਣਾ ਰੱਖਿਆ ਹੈ। ਕਾਬਿਲੇ ਗੌਰ ਹੈ ਕਿ ਇਹ ਮਹਿਕਮਾ ਬਾਦਲ ਸਰਕਾਰ ‘ਚ ਅਨਿਲ ਜੋਸ਼ੀ ਦੇ ਕੋਲ ਸੀ ਜੋ ਕਦੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਰਹੇ ਹਨ ਅਤੇ ਬਾਅਦ ‘ਚ ਦੋਵਾਂ ਦੇ ਰਿਸ਼ਤੇ ‘ਚ ਤਰੇੜ ਆ ਗਈ ਸੀ। ਜਦੋਂ ਸਿੱਧੂ ਤੋਂ ਪੁੱਛਿਆ ਗਿਆ ਕਿ ਉਹ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਕਿਸ ਤਰ੍ਹਾਂ ਉਜਾਗਰ ਕਰਨਗੇ ਤਾਂ ਉਨ੍ਹਾਂ ਨੇ ਕਿਹਾ ਕਾਨੂੰਨ ਆਪਣਾ ਕੰਮ ਕਰੇਗਾ। ਮੈਂ ਪੌਜੀਟਿਵ ਰਾਜਨੀਤੀ ਕਰਨ ਆਇਆ ਹਾਂ, ਬਦਲਾਖੋਰੀ ਦੀ ਸਿਆਸਤ ਨਹੀਂ ਕਰਾਂਗਾ।
ਕੇਜਰੀਵਾਲ ਦੀ ਨੀਅਤ ‘ਚ ਖੋਟ, ਇਸ ਲਈ ਸਜਾ ਮਿਲੀ
ਉਪ ਮੁੱਖ ਮੰਤਰੀ ਨਾ ਬਣਾਉਣ ਦੇ ਮੁੱਦੇ ‘ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਮੈਂ ਪੰਜਾਬ ‘ਚ ਲੋਕਾਂ ਦੀ ਸੇਵਾ ਕਰਨ ਆਇਆ ਹਾਂ। ਕੈਪਟਨ ਅਮਰਿੰਦਰ ਮੇਰੇ ਪਿਤਾ ਸਮਾਨ ਹਨ। ਉਹ ਮੈਨੂੰ ਮੰਤਰੀ ਵੀ ਨਾ ਬਣਾਉਂਦੇ ਅਤੇ ਕੇਵਲ ਵਿਧਾਇਕ ਹੀ ਰੱਖਦੇ ਤਾਂ ਵੀ ਮੈਨੂੰ ਕੋਈ ਇਤਰਾਜ ਨਾ ਹੁੰਦਾ। ਉਪ ਮੁੱਖ ਮੰਤਰੀ ਦੀ ਆਫ਼ਰ ਤਾਂ ਅਰਵਿੰਦਰ ਕੇਜਰੀਵਾਲ ਨੇ ਵੀ ਦਿੱਤੀ ਸੀ ਪ੍ਰੰਤੂ ਉਨ੍ਹਾਂ ਦੀ ਨੀਅਤ ‘ਚ ਖੋਟ ਸੀ ਇਸ ਲਈ ਪ੍ਰਮਾਤਮਾ ਨੇ ਸਜ਼ਾ ਦਿੱਤੀ।
ਬਿਨਾ ਮਿਹਨਤ ਤਾਂ ਡੈਂਡਰਫ ਹੀ ਮਿਲਦਾ ਹੈ
ਸਿੱਧੂ ਅੱਜ ਆਪਣੀ ਪੂਰੀ ਟੋਨ ‘ਚ ਸਨ ਜਦੋਂ ਉਨ੍ਹਾਂ ਦਾ ਧਿਆਨ ਇਸ ਪਾਸੇ ਦਿਵਾਇਆ ਗਿਆ ਕਿ ਪੰਜਾਬ ਦੀ ਖਰਾਬ ਆਰਥਿਕ ਹਾਲਤ ਨੂੰ ਕਿਸ ਤਰ੍ਹਾਂ ਸੁਧਾਰੋਗੇ ਤਾਂ ਉਨ੍ਹਾਂ ਨੇ ਕਿਹਾ ਇਸ ਦੇ ਲਈ ਮਿਹਨਤ ਕਰੇਗੀ। ਬਿਨਾ ਮਿਹਨਤ ਕੀਤੇ ਤਾਂ ਸਿਰਫ਼ ਡੈਂਡਰਫ ਹੀ ਮਿਲ ਸਕਦਾ ਹੈ। ਭੁੱਖ ਲੱਗੀ ਹੈ ਤਾਂ ਸਿਕਾਰ ਕਰਨਾ ਹੀ ਪੈਂਦਾ ਹੈ।

Check Also

ਕਾਂਗਰਸੀ ਉਮੀਦਵਾਰ ਧਰਮਵੀਰ ਗਾਂਧੀ ਅਤੇ ਸੁਖਪਾਲ ਖਹਿਰਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਗਾਂਧੀ ਪਟਿਆਲਾ ਤੋਂ ਅਤੇ ਖਹਿਰਾ ਸੰਗਰੂਰ ਤੋਂ ਹਨ ਚੋਣ ਮੈਦਾਨ ਪਟਿਆਲਾ/ਬਿਊਰੋ ਨਿਊਜ਼ : ਲੋਕ ਸਭਾ …