21 C
Toronto
Sunday, September 13, 2026
spot_img
HomeਕੈਨੇਡਾFrontਪੰਜਾਬ ’ਚ ਪਾਵਰਕੌਮ ਵਲੋਂ ਬਿਨਾ ਸਰਕਾਰੀ ਗਾਰੰਟੀ ਮਾਰਕੀਟ ਵਿਚੋਂ 10 ਹਜ਼ਾਰ ਕਰੋੜ...

ਪੰਜਾਬ ’ਚ ਪਾਵਰਕੌਮ ਵਲੋਂ ਬਿਨਾ ਸਰਕਾਰੀ ਗਾਰੰਟੀ ਮਾਰਕੀਟ ਵਿਚੋਂ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਤਿਆਰੀ

ਪੰਜਾਬ ’ਚ ਪਾਵਰਕੌਮ ਵਲੋਂ ਬਿਨਾ ਸਰਕਾਰੀ ਗਾਰੰਟੀ ਮਾਰਕੀਟ ਵਿਚੋਂ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਤਿਆਰੀ
ਬਿਜਲੀ ਕੰਪਨੀ ਹੋਈ ਵਿੱਤੀ ਸੰਕਟ ਦਾ ਸ਼ਿਕਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ’ਚ ਪਾਵਰਕੌਮ ਨੇ ਬਿਨਾ ਕਿਸੇ ਸਰਕਾਰੀ ਗਾਰੰਟੀ ਤੋਂ ਮਾਰਕੀਟ ’ਚੋਂ ਕਰੀਬ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਤਿਆਰੀ ਖਿੱਚ ਲਈ ਹੈ, ਕਿਉਂਕਿ ਪਾਵਰਕੌਮ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ। ਸ਼ਾਇਦ ਇਹ ਪਹਿਲੀ ਵਾਰ ਹੋਵੇ ਕਿ ਪਾਵਰਕੌਮ ਬਿਨਾ ਪੰਜਾਬ ਸਰਕਾਰ ਦੀ ਗਾਰੰਟੀ ਤੋਂ ਕਰਜ਼ਾ ਲੈ ਰਹੀ ਹੋਵੇ। ਕੁਝ ਸਮਾਂ ਪਹਿਲਾਂ ਤੱਕ ਪਾਵਰਕੌਮ ਨੂੰ ਅਧਿਕਾਰੀ ਮੁਨਾਫੇ ’ਚ ਦੱਸ ਰਹੇ ਸਨ, ਪਰੰਤੂ ਹੁਣ ਕਰਜ਼ੇ ਚੁੱਕਣ ਦੀ ਨੌਬਤ ਨਵੇਂ ਸੰਕਟਾਂ ਵੱਲ ਇਸ਼ਾਰਾ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਕੰਪਨੀ ਨੂੰ ਹਾਲੇ ਤੱਕ ਪੰਜਾਬ ਸਰਕਾਰ ਤੋਂ 7 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਸਬਸਿਡੀ ਨਹੀਂ ਮਿਲੀ ਹੈ ਅਤੇ ਇਸੇ ਤਰ੍ਹਾਂ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲ ਬਿਜਲੀ ਬਿੱਲਾਂ ਦੇ 2600 ਕਰੋੜ ਰੁਪਏ ਦੇ ਬਿੱਲ ਬਕਾਇਆ ਖੜ੍ਹੇ ਹਨ। ਇਸਦੇ ਚੱਲਦਿਆਂ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰੀ ਗਾਰੰਟੀ ਤੋਂ ਬਿਨਾ ਲਏ ਜਾਣ ਵਾਲੇ ਕਰਜ਼ੇ ਵਾਸਤੇ ਪਾਵਰਕੌਮ ਨੂੰ ਆਪਣੀਆਂ ਜਾਇਦਾਦਾਂ ਵੀ ਗਿਰਵੀ ਰੱਖਣੀਆਂ ਪੈ ਸਕਦੀਆਂ ਹਨ।

RELATED ARTICLES
POPULAR POSTS