19.1 C
Toronto
Friday, July 10, 2026
spot_img
HomeਕੈਨੇਡਾFrontਏਅਰ ਇੰਡੀਆ ਦੁਨੀਆ ਦੀ ਚੌਥੀ ਔਨ-ਟਾਈਮ ਏਅਰਲਾਈਨ ਬਣੀ

ਏਅਰ ਇੰਡੀਆ ਦੁਨੀਆ ਦੀ ਚੌਥੀ ਔਨ-ਟਾਈਮ ਏਅਰਲਾਈਨ ਬਣੀ


ਜੂਨ ਮਹੀਨੇ ਦੌਰਾਨ 86.85 ਫੀਸਦੀ ਉਡਾਣਾਂ ਸਮੇਂ ਸਿਰ ਪਹੁੰਚੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਟਾਟਾ ਗਰੁੱਪ ਦੀ ਏਅਰ ਇੰਡੀਆ ਦੁਨੀਆ ਦੀ ਚੌਥੀ ਸਭ ਤੋਂ ‘ਸਮੇਂ ਦੀ ਪਾਬੰਦ’ ਏਅਰਲਾਈਨ ਬਣ ਗਈ ਹੈ। ਐਵੀਏਸ਼ਨ  ਵਿਸ਼ਲੇਸ਼ਣ ਫਰਮ ਸੀਰੀਅਮ ਦੀ ਜੂਨ 2026 ਦੀ ਰਿਪੋਰਟ ਦੇ ਅਨੁਸਾਰ ਏਅਰ ਇੰਡੀਆ ਦੀਆਂ ਕਰੀਬ 86.85 ਫੀਸਦੀ ਉਡਾਣਾਂ, ਯਾਨੀ ਕਿ 100 ਵਿਚੋਂ 87 ਉਡਾਣਾਂ ਤੈਅ ਸਮੇਂ ’ਤੇ ਪਹੁੰਚੀਆਂ ਹਨ। ਟਾਟਾ ਗਰੁੱਪ ਦੀ ਮਲਕੀਅਤ ਵਾਲੀ ਇਸ ਏਅਰਲਾਈਨ ਨੇ ਜੂਨ ਮਹੀਨੇ ਦੌਰਾਨ ਕੁੱਲ 15 ਹਜ਼ਾਰ 135 ਉਡਾਣਾਂ ਚਲਾਈਆਂ। ਏਅਰ ਇੰਡੀਆ ਨੇ ਸਿੰਗਾਪੁਰ ਏਅਰਲਾਈਨਜ਼ ਅਤੇ ਅਮੀਰਾਤ ਨੂੰ ਪਿੱਛੇ ਛੱਡ ਦਿੱਤਾ ਹੈ। ਹਵਾਬਾਜ਼ੀ ਨਿਯਮਾਂ ਦੇ ਅਨੁਸਾਰ, ਜੇਕਰ ਕੋਈ ਉਡਾਣ ਆਪਣੇ ਨਿਰਧਾਰਤ ਰਵਾਨਗੀ ਸਮੇਂ ਤੋਂ 15 ਮਿੰਟ ਦੇ ਅੰਦਰ ਉਡਾਣ ਭਰਦੀ ਹੈ ਤਾਂ ਉਸ ਨੂੰ ਸਮੇਂ ਸਿਰ ਮੰਨਿਆ ਜਾਂਦਾ ਹੈ। ਐਵੀਏਸ਼ਨ  ਵਿਸ਼ਲੇਸ਼ਣ ਫਰਮ ਸੀਰੀਅਮ ਦੇ ਅਨੁਸਾਰ ਗਲੋਬਲ ਰੈਂਕਿੰਗ ਵਿਚ ਏਅਰ ਇੰਡੀਆ ਤੋਂ ਅੱਗੇ ਸਿਰਫ ਤਿੰਨ ਏਅਰਲਾਈਨ ਰਹੀਆਂ। ਇਨ੍ਹਾਂ ਵਿਚ ਸਾਊਦੀਆ ਪਹਿਲੇ, ਕੋਰੀਅਨ ਏਅਰ ਦੂਜੇ ਅਤੇ ਐਰੋ ਮੈਕਸੀਕੋ ਤੀਜੇ ਸਥਾਨ ’ਤੇ ਹਨ।

RELATED ARTICLES
POPULAR POSTS