24.7 C
Toronto
Wednesday, August 12, 2026
spot_img
HomeਕੈਨੇਡਾFrontਨਿਸਾਨ ਟੈਕਟਨ ਭਾਰਤ ਵਿੱਚ ਲਾਂਚ - ਸ਼ੁਰੂਆਤੀ ਕੀਮਤ 10.49 ਲੱਖ ਰੁਪਏ

ਨਿਸਾਨ ਟੈਕਟਨ ਭਾਰਤ ਵਿੱਚ ਲਾਂਚ – ਸ਼ੁਰੂਆਤੀ ਕੀਮਤ 10.49 ਲੱਖ ਰੁਪਏ

ਨਿਸਾਨ ਟੈਕਟਨ ਭਾਰਤ ਵਿੱਚ ਲਾਂਚ – ਸ਼ੁਰੂਆਤੀ ਕੀਮਤ 10.49 ਲੱਖ ਰੁਪਏ
ਨਵੀਂ ਦਿੱਲੀ/ਬਿਊਰੋ ਨਿਊਜ਼
ਜਪਾਨ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਨਿਸਾਨ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਨਵੀਂ ਕੰਪੈਕਟ ਐਸ.ਯੂ.ਵੀ. ਟੈਕਟਨ ਲਾਂਚ ਕਰ ਦਿੱਤੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਗੱਡੀ ਦਾ ਵਰਲਡ ਪ੍ਰੀਮੀਅਰ ਭਾਰਤ ਵਿੱਚ ਹੀ ਕੀਤਾ ਗਿਆ ਹੈ, ਯਾਨੀ ਦੁਨੀਆ ਵਿੱਚ ਪਹਿਲੀ ਵਾਰ ਇਸ ਨੂੰ ਭਾਰਤੀ ਬਾਜ਼ਾਰ ਵਿੱਚ ਪੇਸ਼ ਕੀਤਾ ਗਿਆ ਹੈ। ਨਵੀਂ ਨਿਸਾਨ ਟੈਕਟਨ ਦਾ ਡਿਜ਼ਾਇਨ ਕੰਪਨੀ ਦੀ ਮਸ਼ਹੂਰ ਆਫ-ਰੋਡ ਐਸਯੂਵੀ ਪੈਟਰੋਲ ਤੋਂ ਪ੍ਰੇਰਿਤ ਹੈ। ਇਸੇ ਕਰਕੇ ਕੰਪਨੀ ਇਸਨੂੰ ‘ਬੇਬੀ ਪੈਟਰੋਲ’ ਦੇ ਨਾਂ ਨਾਲ ਪ੍ਰਮੋਟ ਕਰ ਰਹੀ ਹੈ। ਕੰਪਨੀ ਨੇ ਇਸਦੀ ਸ਼ੁਰੂਆਤੀ ਕੀਮਤ 10.49 ਲੱਖ ਰੁਪਏ ਰੱਖੀ ਹੈ। ਇਸਦੇ ਨਾਲ ਹੀ ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨੂੰ ਇਸ ਗੱਡੀ ਦਾ ਬ੍ਰਾਂਡ ਐਂਬੈਸਡਰ ਬਣਾਇਆ ਗਿਆ ਹੈ।

RELATED ARTICLES
POPULAR POSTS