ਨਵੀਂ ਦਿੱਲੀ/ਬਿਊਰੋ ਨਿਊਜ਼
ਗਹਿਣਾ ਖੇਤਰ ਦੀ ਪ੍ਰਮੁੱਖ ਕੰਪਨੀ ਕਲਿਆਣ ਜਵੈਲਰਜ਼ ਇੰਡੀਆ ਲਿਮਟਿਡ ਦੇ ਸ਼ੇਅਰਾਂ ਵਿੱਚ ਅੱਜ ਜ਼ਬਰਦਸਤ ਖਰੀਦਦਾਰੀ ਦੇਖਣ ਨੂੰ ਮਿਲੀ। ਕੰਪਨੀ ਦਾ ਸ਼ੇਅਰ ਲਗਭਗ 19 ਫੀਸਦੀ ਚੜ੍ਹ ਕੇ 446 ਰੁਪਏ ਦੇ ਪੱਧਰ ਤੱਕ ਪਹੁੰਚ ਗਿਆ। ਖਾਸ ਗੱਲ ਇਹ ਹੈ ਕਿ ਜੂਨ ਤਿਮਾਹੀ ਵਿੱਚ ਸ਼ਾਨਦਾਰ ਕਾਰੋਬਾਰੀ ਪ੍ਰਦਰਸ਼ਨ ਦੇ ਬਾਵਜੂਦ ਪਿਛਲੇ ਕੁਝ ਸਮੇਂ ਤੋਂ ਕੰਪਨੀ ਦੇ ਸ਼ੇਅਰ ’ਤੇ ਦਬਾਅ ਬਣਿਆ ਹੋਇਆ ਸੀ। ਕੰਪਨੀ ਨੇ ਪਹਿਲੀ ਤਿਮਾਹੀ ਵਿੱਚ ਕਰੀਬ 38 ਫੀਸਦੀ ਆਮਦਨੀ ਵਿੱਚ ਵਾਧਾ ਦਰਜ ਕੀਤਾ ਸੀ। ਇਸਦੇ ਬਾਵਜੂਦ ਨਿਵੇਸ਼ਕਾਂ ਵਿੱਚ ਕੁਝ ਚਿੰਤਾਵਾਂ ਕਾਇਮ ਸਨ। ਹੁਣ ਤਾਜ਼ਾ ਖਰੀਦਦਾਰੀ ਤੋਂ ਬਾਅਦ ਸ਼ੇਅਰ ਵਿੱਚ ਇੱਕ ਵਾਰ ਫਿਰ ਮਜ਼ਬੂਤੀ ਦੇ ਸੰਕੇਤ ਮਿਲ ਰਹੇ ਹਨ।

