22.4 C
Toronto
Wednesday, August 19, 2026
spot_img
HomeਕੈਨੇਡਾFrontਭਾਰਤ ਦੀ ਪਹਿਲੀ ‘ਮੇਡ ਇਨ ਇੰਡੀਆ’ ਵਪਾਰਕ ਸੈਮੀ-ਕੰਡਕਟਰ ਚਿਪ ਹੁਣ ਦੁਨੀਆ ਵਰਤੇਗੀ

ਭਾਰਤ ਦੀ ਪਹਿਲੀ ‘ਮੇਡ ਇਨ ਇੰਡੀਆ’ ਵਪਾਰਕ ਸੈਮੀ-ਕੰਡਕਟਰ ਚਿਪ ਹੁਣ ਦੁਨੀਆ ਵਰਤੇਗੀ

ਭਾਰਤ ਦੀ ਪਹਿਲੀ ‘ਮੇਡ ਇਨ ਇੰਡੀਆ’ ਵਪਾਰਕ ਸੈਮੀ-ਕੰਡਕਟਰ ਚਿਪ ਹੁਣ ਦੁਨੀਆ ਵਰਤੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਸੈਮੀਕੰਡਕਟਰ ਖੇਤਰ ਲਈ ਇਹ ਹਫ਼ਤਾ ਇਤਿਹਾਸਕ ਸਾਬਤ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸ਼ਨੀਵਾਰ ਨੂੰ ਗੁਜਰਾਤ ਦੇ ਸਾਣੰਦ ਦੌਰੇ ’ਤੇ ਜਾਣਗੇ, ਜਿੱਥੋਂ ਉਹ ਭਾਰਤ ਵਿੱਚ ਤਿਆਰ ਕੀਤੀ ਗਈ ਪਹਿਲੀ ਵਪਾਰਕ ਸੈਮੀਕੰਡਕਟਰ ਚਿਪ ਦੀ ਪਹਿਲੀ ਖੇਪ ਇੱਕ ਅੰਤਰਰਾਸ਼ਟਰੀ ਖਰੀਦਦਾਰ ਨੂੰ ਸੌਂਪਣਗੇ। ਇਹ ਸਿਰਫ਼ ਇੱਕ ਰਸਮੀ ਸਮਾਗਮ ਨਹੀਂ, ਸਗੋਂ ਭਾਰਤ ਦੇ ਸੈਮੀਕੰਡਕਟਰ ਮਿਸ਼ਨ ਲਈ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਪਹਿਲੀ ਵਾਰ ਭਾਰਤ ਵਿੱਚ ਬਣੀ ਵਪਾਰਕ ਸੈਮੀਕੰਡਕਟਰ ਚਿਪ ਵਿਦੇਸ਼ ਭੇਜੀ ਜਾਵੇਗੀ। ਇਹ ਪਹਿਲੀ ਖੇਪ ਜਪਾਨ ਦੇ ਇੱਕ ਖਰੀਦਦਾਰ ਨੂੰ ਭੇਜੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਸ਼ਨੀਵਾਰ ਸ਼ਾਮ ਕਰੀਬ 4 ਵਜੇ ਸਾਣੰਦ ਸਥਿਤ ਸੀਜੀ ਪਾਵਰ ਦੇ ਸੀਜੀ ਸੈਮੀਕਾਨ ਓਸੈਟ ਪਲਾਂਟ ਦਾ ਦੌਰਾ ਕਰਨਗੇ। ਇੱਥੋਂ ਹੀ ਪਹਿਲੀ ਵਪਾਰਕ ਸੈਮੀਕੰਡਕਟਰ ਚਿਪ ਦੀ ਖੇਪ ਅਧਿਕਾਰਿਕ ਤੌਰ ’ਤੇ ਅੰਤਰਰਾਸ਼ਟਰੀ ਗਾਹਕ ਲਈ ਰਵਾਨਾ ਕੀਤੀ ਜਾਵੇਗੀ। ਇਸ ਇਤਿਹਾਸਕ ਮੌਕੇ ਨੂੰ ਯਾਦਗਾਰ ਬਣਾਉਣ ਲਈ ਕੰਪਨੀ ਅਤੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

RELATED ARTICLES
POPULAR POSTS