19.7 C
Toronto
Monday, May 25, 2026
spot_img
Homeਪੰਜਾਬਮੁੱਲਾਂਪੁਰ 'ਚ ਬਣਨ ਜਾ ਰਹੀਆਂ ਚੰਡੀਗੜ੍ਹ ਵਰਗੀਆਂ ਲਗਜ਼ਰੀ ਕੋਠੀਆਂ

ਮੁੱਲਾਂਪੁਰ ‘ਚ ਬਣਨ ਜਾ ਰਹੀਆਂ ਚੰਡੀਗੜ੍ਹ ਵਰਗੀਆਂ ਲਗਜ਼ਰੀ ਕੋਠੀਆਂ

309 ਏਕੜ ਦਾ ਪ੍ਰੋਜੈਕਟ – ਜ਼ਮੀਨ ਦੀ ਕੀਮਤ 60 ਹਜ਼ਾਰ ਰੁਪਏ ਪ੍ਰਤੀ ਗਜ਼
ਚੰਡੀਗੜ੍ਹ/ਬਿਊਰੋ ਨਿਊਜ਼ : ਨਿਊ ਚੰਡੀਗੜ੍ਹ (ਮੁੱਲਾਂਪੁਰ) ਵਿਚ ਹੁਣ ਪੁਰਾਣੇ ਚੰਡੀਗੜ੍ਹ ਦੇ ਵੀਆਈਪੀ ਸੈਕਟਰਾਂ ਵਾਂਗ ਵੱਡੀਆਂ-ਵੱਡੀਆਂ ਲਗਜ਼ਰੀ ਕੋਠੀਆਂ ਅਤੇ ਬੰਗਲੇ ਬਣਨਗੇ। ਪੰਜਾਬ ਸਰਕਾਰ ਨੇ ਨਿਊ ਚੰਡੀਗੜ੍ਹ ਵਿਚ ਕਰੀਬ 309 ਏਕੜ ਜ਼ਮੀਨ ਵਿਚ ਘੱਟ ਘਣਤਾ ਵਾਲੀ ਰਿਹਾਇਸ਼ੀ ਟਾਊਨਸ਼ਿਪ ਵਿਕਸਤ ਕਰਨ ਦਾ ਫੈਸਲਾ ਲਿਆ ਹੈ। ਇੱਥੇ ਇਕ ਏਕੜ ਤੋਂ ਜ਼ਿਆਦਾ ਸਾਈਜ਼ ਦੇ ਪਲਾਟ ਕੱਟੇ ਜਾਣਗੇ ਅਤੇ ਕਿਸਾਨਾਂ ਨੂੰ ਪ੍ਰਤੀ ਏਕੜ ਜ਼ਮੀਨ ਦੇ ਬਦਲੇ 6 ਕਰੋੜ 24 ਲੱਖ ਰੁਪਏ ਦਿੱਤੇ ਜਾਣਗੇ। ਮੀਡੀਆ ਰਿਪੋਰਟਾਂ ਮੁਤਾਬਕ ਕਿਸਾਨ 29 ਜੂਨ ਤੱਕ ਆਪਣੇ ਸਹਿਮਤੀ ਪੱਤਰ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (ਗਮਾਡਾ) ਨੂੰ ਦੇ ਸਕਣਗੇ। ਇਸ ਤੋਂ ਬਾਅਦ ਹੀ ਗਮਾਡਾ ਵਲੋਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਈਕੋ-ਫਰੈਂਡਲੀ ਹੋਵੇਗਾ। ਇਸ ਵਿਚ ਲੋਕਾਂ ਨੂੰ 500 ਅਤੇ 1000 ਗਜ਼ ਦੇ ਵੱਡੇ ਪਲਾਟ ਮਿਲਣਗੇ, ਜਿਸ ਦੀ ਕੀਮਤ 60 ਹਜ਼ਾਰ ਰੁਪਏ ਪ੍ਰਤੀ ਗਜ਼ ਹੋ ਸਕਦੀ ਹੈ।

 

RELATED ARTICLES
POPULAR POSTS