19.8 C
Toronto
Tuesday, September 1, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੇ ਮਹਿੰਗੇ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ 'ਚ ਆਈ ਮਾਮੂਲੀ ਗਿਰਾਵਟ

ਕੈਨੇਡਾ ਦੇ ਮਹਿੰਗੇ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ ‘ਚ ਆਈ ਮਾਮੂਲੀ ਗਿਰਾਵਟ

ਕੈਨੇਡਾ ਦੇ ਮਹਿੰਗੇ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ ‘ਚ ਆਈ ਮਾਮੂਲੀ ਗਿਰਾਵਟਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਮਹਿੰਗੇ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਹਲਕੀ ਗਿਰਾਵਟ ਆਈ ਹੈ, ਪਰ ਮਾਹਿਰਾਂ ਦੇ ਅਨੁਸਾਰ ਇਹ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਵੱਡਾ ਮੌਕਾ ਨਹੀਂ ਬਣਿਆ। ਈਡੀ ਇਕਨੌਮਿਕਸ ਦੀ ਰਿਪੋਰਟ ਮੁਤਾਬਕ 2026 ਵਿੱਚ ਕੀਮਤਾਂ ਲਗਭਗ 0.3 ਫੀਸਦੀ ਘੱਟ ਹੋ ਸਕਦੀਆਂ ਹਨ, ਜਦਕਿ ਵਿਕਰੀ ਵੀ 1.8 ਫੀਸਦੀ ਘਟਣ ਦੀ ਸੰਭਾਵਨਾ ਹੈ।
ਪਿਛਲੇ ਛੇ ਮਹੀਨਿਆਂ ਵਿੱਚ ਰੀਅਲ ਅਸਟੇਟ ਮਾਰਕੀਟ ਕਮਜ਼ੋਰ ਰਹੀ ਹੈ, ਖਾਸ ਕਰਕੇ ਉਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ। ਵਿਆਜ ਦਰਾਂ ਘਟਣ ਦੇ ਬਾਵਜੂਦ, ਮੌਰਗੇਜ ਭੁਗਤਾਨ ਹਾਲੇ ਵੀ ਉੱਚੇ ਹਨ, ਜਿਸ ਨਾਲ ਖਰੀਦਦਾਰਾਂ ਲਈ ਦਬਾਅ ਬਣਿਆ ਹੋਇਆ ਹੈ। ਬੈਂਕ ਆਫ ਕੈਨੇਡਾ ਦੀ ਦਰ 2.25 ਫੀਸਦੀ ਹੋਣ ਦੇ ਬਾਵਜੂਦ ਪਿਛਲੇ ਸਾਲਾਂ ਨਾਲੋਂ ਵੱਧ ਮੰਨੀ ਜਾ ਰਹੀ ਹੈ।
ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਨਵੇਂ ਘਰਾਂ ‘ਤੇ ਐਚਐਸਟੀ ਹਟਾਉਣ ਦੀ ਯੋਜਨਾ ਐਲਾਨੀ ਗਈ ਹੈ, ਪਰ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਵੱਡਾ ਫਰਕ ਨਹੀਂ ਪਵੇਗਾ। ਸੀਮਨ ਫਰੇਜ਼ਰ ਯੂਨੀਵਰਸਿਟੀ ਦੇ ਪ੍ਰੋਫੈਸਰ ਆਂਡਰੇ ਪੈਵਲੋਵ ਮੁਤਾਬਕ, ਘਰ ਉਦੋਂ ਹੀ ਸਸਤੇ ਹੋ ਸਕਦੇ ਹਨ ਜਦੋਂ ਆਮਦਨ ਵਧੇ ਅਤੇ ਕੀਮਤਾਂ ਸਥਿਰ ਹੋਣ।
ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ, 1981 ਤੋਂ 2024 ਤੱਕ ਤਨਖਾਹਾਂ 20 ਫੀਸਦੀ ਵਧੀਆਂ ਹਨ, ਜਦਕਿ ਘਰਾਂ ਦੀਆਂ ਕੀਮਤਾਂ 163.5 ਫੀਸਦੀ ਚੜ੍ਹ ਗਈਆਂ ਹਨ। ਇਸੇ ਦੌਰਾਨ ਨਵੇਂ ਪ੍ਰੋਜੈਕਟ ਰੱਦ ਹੋਣ ਨਾਲ ਭਵਿੱਖ ਵਿੱਚ ਘਰਾਂ ਦੀ ਘਾਟ ਹੋ ਸਕਦੀ ਹੈ, ਜਿਸ ਨਾਲ ਕੀਮਤਾਂ ਦੁਬਾਰਾ ਤੇਜ਼ੀ ਨਾਲ ਵਧਣ ਦਾ ਖਤਰਾ ਬਣਿਆ ਹੋਇਆ ਹੈ।

 

 

RELATED ARTICLES
POPULAR POSTS