Breaking News
Home / ਘਰ ਪਰਿਵਾਰ / ਕੌਮਾਂਤਰੀ ਨਾਰੀਦਿਵਸ ਔਰਤ ਆਪਣੇ ਹੱਕ ਪਛਾਣੇ

ਕੌਮਾਂਤਰੀ ਨਾਰੀਦਿਵਸ ਔਰਤ ਆਪਣੇ ਹੱਕ ਪਛਾਣੇ

ਸੁਰਜੀਤ 905-216-4981
ਅੰਤਰਰਾਸ਼ਟਰੀ ਮਹਿਲਾਦਿਵਸਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਮਨਾਇਆਜਾਣ ਲੱਗਾ। ਇਸ ਸਮੇਂ ਦੌਰਾਨ ਬਹੁਤਉਥਲ ਪੁਥਲ ਹੋ ਰਹੀ ਸੀ। ਔਰਤਾਂ ਨੇ ਆਪਣੇ ਹੱਕਾਂ ਲਈਬੋਲਣਾਅਤੇ ਬਦਲਾਉ ਲਿਆਉਣਲਈ ਸੰਘਰਸ਼ ਕਰਨਾਸ਼ੁਰੂਕਰਦਿਤਾ ਸੀ। 1908 ਵਿਚ 15000 ਔਰਤਾਂ ਨੇ ਨਿਊ ਯੌਰਕ ਸਿਟੀਵਿਚਮਾਰਚਕਰਕੇ ਮੰਗ ਕੀਤੀ ਕਿ ਉਨ੍ਹਾਂ ਦੇ ਕੰਮ ਦੇ ਘੰਟੇ ਘਟਾਏ ਜਾਣ, ਉਨ੍ਹਾਂ ਨੂੰ ਬਿਹਤਰਤਨਖਾਹਅਤੇ ਵੋਟਪਾਉਣਦਾਅਧਿਕਾਰਦਿਤਾਜਾਵੇ।
1910 ਵਿਚਕੋਪਨ ਹੇਗਨ ਵਿਚ ਕੰਮ ਕਾਜੀ ਔਰਤਾਂ ਦੀ ਇਕ ਅੰਤਰਰਾਸ਼ਟਰੀ ਕਾਨਫਰੰਸ ਹੋਈ। ਜਰਮਨੀਦੀਸੋਸ਼ਲਡੈਮੋਕਰੈਟਿਕਪਾਰਟੀਦੀਲੀਡਰਕਲਾਰਾ ਜ਼ੈਟਕਿਨ ਨੇ ਉਸ ਵਿਚ ਅੰਤਰਰਾਸ਼ਟਰੀ ਮਹਿਲਾਦਿਵਸਮਨਾਉਣਦਾਪ੍ਰਸਤਾਵਰਖਿਆ। ਉਸ ਨੇ ਕਿਹਾ ਕਿ ਹਰਸਾਲ ਇਸੇ ਦਿਨ ੳੰਤਰਰਾਸ਼ਟਰੀ ਮਹਿਲਾਦਿਵਸਮਨਾਇਆਜਾਵੇ ਅਤੇ ਔਰਤ ਆਪਣੀਆਂ ਮੰਗਾਂ ਰੱਖਣ। ਇਸ ਕਾਨਫਰੰਸ ਵਿਚ 17 ਦੇਸ਼ਾਂ ਦੀਆਂ 100 ਔਰਤਾਂ ਸ਼ਾਮਿਲ ਹੋਈਆਂ ।ਕਲਾਰਾਦਾਪ੍ਰਸਤਾਵਸਰਬ- ਸੰਮਤੀ ਨਾਲਪ੍ਰਵਾਨਕਰਲਿਆ ਗਿਆ ਅਤੇ ਉਦੋਂ ਤੋਂ ਇਹ ਦਿਨਮਨਾਇਆਜਾਣ ਲੱਗਾ।
ਹੁਣਹਰਵਰ੍ਹੇ 8 ਮਾਰਚ ਨੂੰ ਔਰਤ ਦੀਆਂ ਸਮਾਜਿਕ, ਰਾਜਨੀਤਕ ਤੇ ਆਰਥਿਕਖੇਤਰਾਂ ਵਿਚਕੀਤੀਆਂ ਪ੍ਰਾਪਤੀਆਂ ਨੂੰ ਮਾਨਤਾਦੇਣਲਈ ‘ਇੰਟਰਨੈਸ਼ਨਲ ਵੁਮਨਡੇ’ਜਾਂ ‘ਕੌਮਾਂਤਰੀ ਨਾਰੀਦਿਵਸ’ਮਨਾਇਆਜਾਂਦਾ ਹੈ। ਪੂਰੇ ਮਾਰਚ ਹੀ ਇਸ ਸੰਬੰਧ ਵਿਚ ਵੱਖ ਵੱਖਪ੍ਰੋਗਰਾਮਕੀਤੇ ਜਾਂਦੇ ਹਨ । ਵੱਖ ਵੱਖ ਜਥੇਬੰਦੀਆਂ, ਸਰਕਾਰੀਮਹਿਕਮੇ, ਔਰਤ-ਸੰਸਥਾਂਵਾਂ ਤੇ ਚੈਰਿਟੀ ਗਰੁੱਪ ਹਰਵਰ੍ਹੇ ਔਰਤਾਂ ਨਾਲ ਸੰਬੰਧਿਤ ਵੱਖ ਵੱਖ ਮੁੱਦਿਆਂ ਦੀ ਗਲਬਾਤਕਰਦੇ ਹਨ।ਜਿਵੇਂ ਕਿ ‘ਕੁੜੀਆਂ ਨੂੰ ਜਥੇਬੰਦ ਕਰੋ ਤੇ  ਉਨ੍ਹਾਂ ਦੇ ਭਵਿੱਖ ਨੂੰ ਉੱਜਲਾਕਰੋ’! ਹਰਵਰ੍ਹੇ ਯੂਨਾਈਟਿਡਨੇਸ਼ਨਵੀ’ਪੇਂਡੂ ਔਰਤਾਂ ਨੂੰ ਸ਼ਕਤੀਸ਼ਾਲੀਬਣਾਓ- ਭੁੱਖਮਰੀ ਤੇ ਗਰੀਬੀਹਟਾਓਵਰਗੇ ਪ੍ਰਸਤਾਵ ਰੱਖਦੀ ਹੈ । 2012 ਵਿਚਯੂਰਪਦੀਪਾਰਲੀਮੈਂਟਵਿਚ ਉਸ ਸਾਲਦਾਪ੍ਰਸਤਾਵ ਸੀ-ਬਰਾਬਰ ਦੇ ਕੰਮ ਲਈਬਰਾਬਰਦਾ ਮੁਆਵਜ਼ਾ !
ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਹਮੇਸ਼ਾ ਤੋਂ ਔਰਤ ਨੂੰ ਦੁਜੈਲੇ ਦਰਜੇ ਦੀਹਸਤੀ ਮੰਨਿਆ ਜਾਂਦਾਰਿਹਾ ਹੈ।ਉਸ ਨੂੰ ਉਭਾਰਨਲਈਉਪਰੋਕਤਕਦਮ ਚੁੱਕੇ ਗਏ ਅਤੇ ਚੁੱਕੇ ਜਾ ਰਹੇ ਹਨ। ਅੱਜਕਲ ਔਰਤ ਦੇ ਹੱਕਾਂ ਦੀ ਗੱਲ ਕੀਤੀਜਾਂਦੀ ਹੈ। ਜੇ ਅਸੀਂ ਆਪਣੇ ਚੌਗਿਰਦੇ ਵਿਚ ਹੀ ਨਜ਼ਰਮਾਰਦੇ ਹਾਂ ਤਾਂ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਵਿਚਪੜ੍ਹਦੇ ਹਾਂ ਕਿ ਦੁਨੀਆ ਦੇ ਹਰ ਖਿੱਤੇ ਵਿਚ ਅਜੇ ਵੀਕੁੜੀਆਂ ਦੀਆਂ ਇਜੱਤਾਂ ਲੁੱਟੀਆਂ ਜਾਂਦੀਆਂ ਨੇ।ਹਰ ਜਗ੍ਹਾ ਉਸਦੀਸ਼ਰੀਰਕਕਮਜ਼ੋਰੀਦਾਫ਼ਾਇਦਾਉਠਾਉਣਵਾਲੇ ਮੌਜੂਦ ਹਨ। ਸੁਰਖੀਆਂ ਦਸਦੀਆਂ ਹਨ ਕਿ ਅਮਰੀਕਾਵਿਚ ਕਿਸੇ ਨੇ ਇਕ ਬਾਲੜੀ ਨੂੰ ਘਰ ਦੇ ਪਿਛਵਾੜੇ ਵਿਚ 17 ਸਾਲਕੈਦਕਰਕੇ ਰੱਖਿਆ ਤੇ ਉਸਦਾਸ਼ਰੀਰਕਸ਼ੋਸ਼ਣਕੀਤਾ।ਅਸਟਰੀਆਵਿਚ ਇਕ ਦਰਿੰਦੇ ਨੇ ਆਪਣੀਅਠਾਰ੍ਹਾਂ ਸਾਲਾਂ ਦੀਬੇਟੀ ਨੂੰ ਆਪਣੇ ਹੀ ਘਰਦੀਬੇਸਮੈਂਟਵਿਚ 24 ਸਾਲਕੈਦਕਰੀ ਰੱਖਿਆ ਅਤੇ ਉਸਤੋਂ ਸੱਤ ਬੱਚੇ ਵੀਪੈਦਾਕੀਤੇ। ਇਹੋ ਜਿਹੀਆਂ ਅਨੇਕਾਂ ਦੁਖਦਾਈ ਘਟਨਾਵਾਂ ਸਾਰੇ ਸੰਸਾਰ ਵਿਚਵੇਖਣ ਨੂੰ ਮਿਲਦੀਆਂ ਹਨ।ਹਜ਼ਾਰਾਂ ਔਰਤਾਂ ਕਦੇ ਦਾਜਦੀਬਲੀਚੜ੍ਹਾਈਆਂ ਜਾਂਦੀਆਂ ਹਨ ਤੇ ਕਦੇ ਈਰਖਾਦੀ । ਕਦੇ ਇੱਜਤ ਦੇ ਨਾਂ ਤੇ ਕੁਰਬਾਨਕੀਤੀਆਂ ਜਾਂਦੀਆਂ ਹਨਅਤੇ ਕੁੱਖ ਵਿਚਮਾਰ ਦਿੱਤੀਆਂ ਜਾਂਦੀਆਂ ਹਨ । ਜੰਗ ਦੇ ਦੌਰਾਨ ਵੀ ਸੱਭ ਤੋਂ ਵੱਧ ਜ਼ੁਲਮ ਔਰਤਾਂ ਤੇ ਹੀ ਕੀਤੇ ਜਾਂਦੇ ਹਨ।
ਭਾਂਵੇਂ ਆਪਣੀਸ਼ਰੀਰਕਬਣਤਰਕਰਕੇ ਔਰਤ ਜ਼ੁਲਮਦੀਸ਼ਿਕਾਰ ਹੋਈ ਹੈ ਪਰਜੇਕਰਇਤਿਹਾਸ ਦੇ ਪੰਨੇ ਫ਼ਰੋਲ ਕੇ ਵੇਖੀਏ ਤਾਂ ਇਹੋ ਜਿਹੀਆਂ ਵੀਰਾਂਗਣਾਵਾਂ ਦੀਵੀਕਮੀਨਹੀਂ ਜਿਨ੍ਹਾਂ ਨੇ ਆਪਣੀ ਹਿੰਮਤ ਤੇ ਹੌਸਲੇ ਸਦਕਾਸਮਾਜਵਿਚਵਿਸ਼ੇਸ਼ ਮੁਕਾਮ ਹਾਸਿਲਕੀਤਾ।ਅਜਕਲਤਕਰੀਬਨਸਾਰੀ ਦੁਨੀਆ ਵਿਚ ਹੀ ਔਰਤਾਂਨੂੰ ਮਰਦਾਂ ਦੇ ਬਰਾਬਰ ਦੇ ਅਧਿਕਾਰਮਿਲੇ ਹੋਏ ਹਨ ਤੇ ਉਨ੍ਹਾਂ ਨੇ ਹਰਖੇਤਰਵਿਚਬਹੁਤਸਾਰੀ ਤਰੱਕੀ ਕੀਤੀ ਹੈ । ਹਿਲੇਰੀਕਲਿੰਟਨ, ਮੇਰੀ ਕੇ,ਐਸ.ਟੀ. ਲੌਡਰ, ਓਪਰਾਵਿਨਫ਼ਰੇ, ਸ਼ੈਰਨਸਟੋਨ,ਅਲਿਜ਼ਬੈਥਟੇਲਰ, ਟੀਨਾਟਰਨਰ,ਪਰਲਬਕ, ਡਾਇਨਫਾਇਨਸਟਾਈਨ, ਐਮਿਲਡਾਮਾਰਕਸ, ਮਿਸ਼ੈਲਓਬਾਮਾ, ਮਾਰਗਰੈਟਥੈਚਰ, ਇੰਦਰਾ ਗਾਂਧੀ, ਕਿਰਨਬੇਦੀ, ਕਲਪਨਾਚਾਵਲਾ, ਦੀਪਾਮਹਿਤਾ, ਗੁਰਿੰਦਰ ਚੱਢਾ ਤੇ ਅਮ੍ਰਿਤਾਪ੍ਰੀਤਮ ਨੇ ਆਪਣੇ ਆਪਣੇ ਖੇਤਰਾਂ ਵਿਚਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ । ਫ਼ਿਲਮਾਂ ਤੇ ਸੰਗੀਤ ਦੇ ਖੇਤਰਵਿਚ ਤਾਂ ਅਨਗਿਣਤਕੁੜੀਆਂ ਨੇ ਨਵੇਂ ਦਿਸਹੱਦਿਆਂ ਨੂੰ ਛੂਹਿਆ ਹੈ । ਪੰਜਾਬੀ ਸਾਹਿਤਵਿਚਦਲੀਪ ਕੌਰ ਟਿਵਾਣਾ, ਅਜੀਤ ਕੌਰ, ਪ੍ਰਭਜੋਤ ਕੌਰ, ਸੁਖਵਿੰਦਰ ਅਮ੍ਰਿਤ, ਪਾਲ ਕੌਰ ਤੇ ਅਨੇਕਾਂ ਹੋਰਇਸਤਰੀਲੇਖਿਕਾਵਾਂ ਨੇ ਸਾਹਿਤਕਖੇਤਰਵਿਚ ਮਹੱਤਵਪੂਰਣ ਯੋਗਦਾਨਪਾਇਆ ਹੈ। ਖੇਡਜਗਤਵਿਚਵੀਅਨੇਕਾਂ ਔਰਤਾਂ ਪਿੱਛੇ ਨਹੀਂ ਰਹੀਆਂ।
ਜੇ ਅਸੀਂ ਆਪਣੇਇਤਿਹਾਸਕਪਿਛੋਕੜਵਾਲਨਜਰਮਾਰੀਏ ਤਾਂ ਅਜਿਹੀਆਂ ਇਸਤਰੀਆਂ ਦੇ ਨਾਂ ਸਾਡੇ ਸਾਹਮਣੇ ਆਉਂਦੇ ਹਨਜਿਨ੍ਹਾਂ ‘ਤੇ ਇਸਤਰੀਜਾਤੀ ਨੂੰ ਮਾਣ ਹੈ। ਮਾਤਾ ਗੁਜਰੀ, ਮਾਤਾਸਾਹਿਬਦੇਵਾਂ ਤੇ ਮਾਈਭਾਗੋਹਿੰਮਤ ਤੇ ਹੌਸਲੇ ਦੀਮਿਸਾਲਹਨ । ਮਦਰਟਰੇਸਾ, ਫ਼ਲੋਰੈਂਸ ਨਾਈਟਿੰਗੇਲ, ਮੇਰੀਕਿਊਰੀ ਤੇ ਝਾਂਸੀ ਦੀਰਾਣੀਵਰਗੀਆਂ ਇਸਤਰੀਆਂ ਨੇ ਸਮਾਜ ਨੂੰ ਮਹਾਨਦੇਣਦਿਤੀ।ਜੇਨਆਸਟਨ, ਐਮਲੀਡਿਕਨਜ਼, ਜਾਰਜਇਲੀਅਟ, ਡੌਰੋਥੀ ਪਾਰਕਰਅਤੇ ਵਿਰਜੀਨੀਆਵੁਲਫ਼ਨੇ ਮਹਾਨਸਾਹਿਤਕਦੇਣਦਿਤੀ।
ਅਸੀਂ ਉਨ੍ਹਾਂ ਪੰਜ ਕੈਨੀਡੀਅਨ ਔਰਤਾਂ ਨੂੰ ਵੀਸ਼ਰਧਾਂਜਲੀ ਦੇ ਫੁੱਲ ਭੇਂਟ ਕਰਨੇ ਹਨਜਿਨ੍ਹਾਂ ਨੂੰ ‘ਫੇਮਸਫ਼ਾਈਵ’ਕਰਕੇ ਜਾਣਿਆਜਾਂਦਾ ਹੈ । ਗਲ 1927 ਦੀ ਹੈ ਕਿ ਪੰਜ ਔਰਤਾਂ-ਐਮਲੀ ਮਰਫ਼ੀ, ਆਇਰਨਮਾਰਟਿਨਪਾਰਲਬੀ, ਨੈਲੀਮੂਲ਼ੀਮੈਕਲੰਗ, ਲੂਈਸਮਕਿਨੀ ਤੇ ਹੈਨਰੀਅਟਾਮਯੂਰ ਨੇ ਕੈਨੇਡਾਦੀ ਸੁਪਰੀਮਕੋਰਟ ਕੋਲੋਂ ਬ੍ਰਿਟਿਸ਼ ਸੰਵਿਧਾਨ ਵਿਚਲਿਖੇ ਕਲਾਜ਼ ‘ਕੁਆਲੀਫਾਈਡਪਰਸਨਜ਼’ਦੀਪਰਿਭਾਸ਼ਾ ਪੁੱਛੀ। ਉਹਨਾਂ ਪੁੱਛਿਆ ਕਿ ਕੀ ‘ਪਰਸਨਜ਼’ਵਿਚ ਔਰਤਾਂ ਵੀਸ਼ਾਮਿਲਹਨ ਜਾਂ ਨਹੀਂ।ਉਨ੍ਹਾਂ ਦਾਭਾਵ ਸੀ ਕਿ ਕੀ ਔਰਤਾਂ ਸੈਨੇਟਦੀ ਨੁਮਾਇੰਦਗੀ ਵਿਚਸ਼ਾਮਿਲ ਹੋ ਸਕਦੀਆਂ ਹਨ ਕਿ ਨਹੀਂ ।1928 ਵਿਚਕੈਨੇਡਾਦੀ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਕਿ ਔਰਤਾਂ ‘ਪਰਸਨਜ਼’ਨਹੀਂ ਸਨ । ਇਸ ਫ਼ੈਸਲੇ ਦੀਆਖਿਰੀਸਤਰਵਿਚਲਿਖਿਆ ਗਿਆ ਸੀ ਕਿ ਔਰਤਾਂ ਨੂੰ ਕੈਨੇਡਾਦੀਸੈਨੇਟਦੀਆਂ ਮੈਂਬਰਬਨਣਦਾਅਧਿਕਾਰਨਹੀਂ ਹੈ ।ਇਸ ਕੇਸ ਨੂੰ ‘ਪਰਸਨਜ਼ ਕੇਸ’ ਦਾ ਨਾਂ ਦਿਤਾ ਗਿਆ । ਪਰਇਹਬਹਾਦਰ ਔਰਤਾਂ ਹਾਰੀਆਂ ਨਹੀਂ । ਇਨ੍ਹਾਂਨੇ ਇਸ ਕੇਸ ਦੀ ਇੰਗਲੈਂਡ ਵਿਚਬ੍ਰਿਟਿਸ਼ਸਰਕਾਰਦੀਜੂਡੀਸ਼ੀਅਲ਼’ਪਰੀਵੀ ਕੌਂਸਲ’ ਅੱਗੇ ਪਟੀਸ਼ਨਕੀਤੀ ।18 ਅਕਤੂਬਰ 1929 ਨੂੰ ਪਹਿਲੇ ਫ਼ੈਸਲੇ ਨੂੰ ਰਦਕਰਦਿਤਾ ਗਿਆ ਤੇ ‘ਪਰਸਨਜ਼’ਵਿਚ ਔਰਤਾਂ ਵੀਸ਼ਾਮਿਲਕੀਤੀਆਂ ਗਈਆਂ। ਔਰਤਾਂ ਨੂੰ ਕੈਨੇਡਾਦੀਸੈਨੇਟਦੀਆਂ ਮੈਂਬਰਬਨਣ ਦੇ ਅਧਿਕਾਰਪ੍ਰਾਪਤ ਹੋ ਗਏ ।
ਇਨ੍ਹਾਂ ਪੰਜਾਂ ਨੇ, ਜੋ ਕਿ ਐਲਬਰਟਾਦੀਆਂ ਵਸਨੀਕਸਨ, ਕੈਨੇਡੀਅਨ ਔਰਤਾਂ ਦੇ ਹੱਕਾਂ ਲਈਬਹੁਤਸਾਰੇ ਕੰਮ ਕੀਤੇ ।ਕੰਮ ਤੇ ਔਰਤ ਕਾਮਿਆਂ ਲਈ ਸੁਖਾਵਾਂ ਮਾਹੌਲ, ਸਿਹਤਸੇਵਾਵਾਂ, ਵਿਆਹੁਤਾ ਔਰਤਾਂ ਦੇ ਅਧਿਕਾਰ, ਬੱਚਿਆਂ ਨੂੰ ਪਾਲਣ-ਪੋਸ਼ਣ ਸੰਬੰਧੀ ਅਧਿਕਾਰ, ਰਾਜਨੀਤੀਵਿਚ ਹਿੱਸਾ ਲੈਣ ਦੇ ਅਧਿਕਾਰਅਤੇ ਵਿਦਿਅਕਅਦਾਰਿਆਂ ਆਦਿਵਿਚ ਔਰਤਾਂ ਦੇ ਹਰਮਸਲੇ ਲਈਇਨ੍ਹਾਂ ਨੇ ਸਾਰੀ ਜ਼ਿੰਦਗੀ ਲਗਨਅਤੇ ਹਿੰਮਤ ਨਾਲ ਅੱਗੇ ਹੋਕੇ ਕੰਮ ਕੀਤਾ । ਨਿਆਪ੍ਰਾਪਤੀਲਈਇਨ੍ਹਾਂ ਬਿਨਾ ਰੰਗ-ਭੇਦ, ਨਸਲ, ਉਮਰਅਤੇ ਲਿੰਗ-ਭੇਦਦੀਪਰਵਾਹਕਰਦਿਆਂ ਹਰੇਕਦੀਮਦਦਕੀਤੀ ।
ਇਨ੍ਹਾਂ ‘ਫੇਮਸਫ਼ਾਈਵ’ ਨੂੰ ਮਾਣਦੇਣਲਈਕੈਨੇਡਾਦੀਸਰਕਾਰ ਨੇ ਇਨ੍ਹਾਂ ਦੀਆਂ ਜੀਵਨੀਆਂ ਤਿਆਰਕਰਵਾਈਆਂ ਹਨ।ਇਨ੍ਹਾਂ ਦੀਤਸਵੀਰ ਪੰਜਾਹਾਂ ਦੇ ਨੋਟ ਤੇ ਛਾਪੀ ਗਈ ਹੈ । ਕੈਨੇਡਾਦੀਸਰਕਾਰ ਨੇ ਇਨ੍ਹਾਂ ਨੂੰ ਟਰਾਫ਼ੀਆਂ ਦੇ ਕੇ ਵੀਸਨਮਾਨਿਤਕੀਤਾ । ਇਨ੍ਹਾਂ ਦੇ ਬੁੱਤ ਮਸ਼ਹੂਰ ਬੁੱਤਕਾਰ ਬਾਰਬਰਾਪੈਟਰਸਨਵਲੋਂ ਬਣਵਾ ਕੇ ਪਾਰਲੀਆਮੈਂਟ ਹਿੱਲ, ਓਟਵਾਅਤੇ ਉਲਿੰਪਿਕਪਲਾਜ਼ਾਕੈਲਗਰੀਵਿਚਸਥਾਪਿਤਕੀਤੇ ਗਏ ਹਨ।ਇਨ੍ਹਾਂ ਦੇ ਨਾਂ ਤੇ ਐਡਮਿੰਟਨ ਵਿਚ ਪੰਜ ਪਾਰਕਾਂ ਦੇ ਨਾਂ ਰੱਖੇ ਗਏ ।ਆਪਣੇ ਜੀਵਨਕਾਲਵਿਚਇਨ੍ਹਾਂ ਪੰਜਾਂ ਵਿਚੋਂ ਕੋਈ ਵੀਸੈਨੇਟਰਨਹੀਂ ਬਣੀ।ਪਰ 8 ਅਕਤੂਬਰ 2009 ਨੂੰ ਇਨ੍ਹਾਂ ਪੰਜਾਂ ਨੂੰ ਪਹਿਲੀਆਂ ਪੰਜ ਆਨਰੇਰੀਇਸਤਰੀਸੈਨੇਟਰਾਂ ਦੀਪਦਵੀ ਦਿੱਤੀ ਗਈ। 18ਅਕਤੂਬਰ,1999 ਨੂੰ ਪਰਸਨਜ਼ ਕੇਸ ਦੀਕੈਨੇਡਾਵਿਚ ਔਰਤਾਂ ਦੇ ਅਧਿਕਾਰਾਂ ਦੀ70ਵੀਂ ਵਰੇਗੰਢ ਮਨਾਈ ਗਈ। ਉਨ੍ਹਾਂ ਦੀ ਇਸ ਪ੍ਰਾਪਤੀ ਤੇ ਸਾਰੀਇਸਤਰੀਜਾਤੀ ਨੂੰ ਮਾਣ ਹੈ ।
ਇਹ ਘਟਨਾ ਔਰਤ ਦੇ ਹੌਸਲੇ ਦੀਬਹੁਤ ਵੱਡੀ ਮਿਸਾਲ ਹੈ। ਸਮਾਂ ਆ ਗਿਆ ਹੈ ਕਿ ਔਰਤ ਆਪਣੇ ਹੱਕ ਪਛਾਣੇ, ਆਪ ਉੱਚੀ ਉੱਠੇ ਤੇ ਦੂਜੀਆਂ ਔਰਤਾਂ, ਜੋ ਖੁਦ ਨਾ ਉੱਠ ਸਕਣਉਨ੍ਹਾਂ ਨੂੰ ਉਪਰ ਉੱਠਣਵਿਚਮਦਦਕਰੇ ।

Check Also

ਵਿਰਾਸਤੀ ਵਿਰਸੇ ਦਾ ਮੋਤੀ – ਗੁੜ

ਸੁਖਪਾਲ ਸਿੰਘ ਗਿੱਲ 98781-11445 ਗੁੜ ਬਾਰੇ ਇੱਕ ਦੰਦ ਕਥਾ ਹੈ ਕਿ ਗੁੜ ਨੇ ਰੱਬ ਕੋਲ …