ਡਾ. ਸੁਖਦੇਵ ਸਿੰਘ ਝੰਡ
ਤਕੜੇ ਜੁੱਸੇ ਵਾਲੇ ਲੋਹੇ ਵਰਗੇ ਸ਼ਖਤ ਸਰੀਰ ਦੇ ਮਾਲਕ ਕਿਸੇ ਰਿਸ਼ਟ-ਪੁਸ਼ਟ ਮਨੁੱਖ ਨੂੰ ”ਲੋਹ-ਪੁਰਸ਼” ਜਾਂ ਠੇਠ ਪੰਜਾਬੀ ਵਿਚ ”ਇਹ ਤਾਂ ਨਿਰਾ ਲੋਹਾ ਈ ਆ” ਕਹਿੰਦਿਆਂ ਆਮ ਹੀ ਸੁਣਿਆ ਹੋਵੇਗਾ ਪਰ ਕਿਸੇ ਨੂੰ ”ਅੱਧਾ ਲੋਹ-ਪੁਰਸ਼” ਜਾਂ ”ਹਾਫ਼-ਆਇਰਨਮੈਨ” ਆਖਦਿਆਂ ਘੱਟ ਹੀ ਸੁਣਾਈ ਦਿੱਤਾ ਹੋਵੇਗਾ। ਆਉ ਵੇਖਦੇ ਹਾਂ, ਫਿਰ ਕਿਸੇ ਇਨਸਾਨ ਨੂੰ ਅੱਧਾ ਲੋਹ-ਪੁਰਸ਼ ਜਾਂ ਹਾਫ਼-ਆਰਿਨਮੈਨ ਕਹਿਣ ਦਾ ਕੀ ਭਾਵ ਹੈ।
ਦਰਅਸਲ, ਆਇਰਨਮੈਨ ਅਤੇ ਹਾਫ਼-ਆਇਰਨਮੈਨ ਦੋ ਵੱਖ-ਵੱਖ ਖ਼ਿਤਾਬ (ਟਾਈਟਲ) ਹਨ ਜੋ ਦੋ ਦੁਨੀਆਂ ਦੇ ਵੱਖੋ-ਵੱਖਰੇ ਸਖ਼ਤ ਸਰੀਰਕ ਮੁਕਾਬਲਿਆਂ ਵਿੱਚੋਂ ਗੁਜ਼ਰਦਿਆਂ ਹੋਇਆਂ ਇਨ÷ ਾਂ ਵਿੱਚੋਂ ਸਫ਼ਲ ਹੋਣ ਵਾਲਿਆਂ ਨੂੰ ਮੁਕਾਬਲਿਆਂ ਦੇ ਪ੍ਰਬੰਧਕਾਂ ਵੱਲੋਂ ਪ੍ਰਦਾਨ ਕੀਤੇ ਜਾਂਦੇ ਹਨ। ਇਹ ਦੋਵੇਂ ਮੁਕਾਬਲੇ ਹੀ ਬੜੇ ਸਖ਼ਤ ਤੇ ਰੌਚਕ ਹਨ ਅਤੇ ਮੇਰਾ ਖ਼ਿਆਲ ਹੈ ਕਿ ਇਨ÷ ਾਂ ਬਾਰੇ ਜਾਣਕਾਰੀ ਪਾਠਕਾਂ ਲਈ ਮਹੱਤਵਪੁਰਨ ਹੋਵੇਗੀ।
ਹਾਫ਼-ਆਇਰਨਮੈਨ ਮੁਕਾਬਲੇ ਦੀ ਜੇਕਰ ਪਹਿਲਾਂ ਗੱਲ ਕਰੀਏ ਤਾਂ ਇਸ ਵਿੱਚ ਭਾਗ ਲੈਣ ਵਾਲਿਆਂ ਨੂੰ ਪਹਿਲਾਂ ਦੋ ਕਿਲੋਮੀਟਰ ਤੈਰਨਾ ਹੁੰਦਾ ਹੈ ਅਤੇ ਤੈਰਾਕੀ ਦਾ ਇਹ ਈਵੈਂਟ ਇੱਕ ਘੰਟਾ 10 ਮਿੰਟਾਂ ਦੇ ਨਿਸਚਤ ਕੀਤੇ ਗਏ ਸਮੇਂ ਵਿੱਚ ਪੂਰਾ ਕਰਨਾ ਹੁੰਦਾ ਹੈ। ਇਹ ਪਹਿਲਾ ਪੜਾਅ ਪਾਰ ਕਰਨ ਵਾਲੇ ਮੁਕਾਬਲੇਬਾਜ਼ ਹੀ ਅੱਗੇ ਬਾਈਸਾਈਕਲ ਚਲਾਉਣ ਵਾਲੇ ਦੂਸਰੇ ਪੜਾਅ ਵਿੱਚ ਦਾਖ਼ਲ ਹੁੰਦੇ ਹਨ ਜਿਸ ਵਿੱਚ ਉਨ÷ ਾਂ ਨੇ 90 ਕਿਲੋਮੀਟਰ ਸਾਈਕਲ 4 ਘੰਟੇ 20 ਮਿੰਟਾਂ ਵਿੱਚ ਚਲਾਉਣਾ ਹੁੰਦਾ ਹੈ ਅਤੇ ਜਿਹੜੇ ਇਹ ਦੂਸਰਾ ਪੜਾਅ ਪਾਰ ਕਰ ਲੈਂਦੇ ਹਨ, ਉਹ ਅੱਗੋਂ 21 ਕਿਲੋਮੀਟਰ ਹਾਫ਼-ਮੈਰਾਥਨ ਵਾਲੇ ਤੀਸਰੇ ਪੜਾਅ ਵਿੱਚ ਸ਼ਾਮਲ ਹੁੰਦੇ ਹਨ ਜੋ ਉਨ÷ ਾਂ ਨੇ 2 ਘੰਟੇ 20 ਮਿੰਟਾਂ ਵਿਚ ਲਗਾਉਣੀ ਹੁੰਦੀ ਹੈ। ਇਹ ਤਿੰਨੇ ਈਵੈਂਟ ਉਨ÷ ਾਂ ਨੇ 8 ਘੰਟੇ ਤੋਂ ਲੈ ਕੇ 8 ਘੰਟੇ 30 ਮਿੰਟਾਂ ਦੇ ਵਿੱਚ ਵਿੱਚ ਪੂਰੇ ਕਰਨੇ ਹੁੰਦੇ ਹਨ। ਇਸ ਸਮੁੱਚੇ ਮੁਕਾਬਲੇ ਨੂੰ ਪੂਰਾ ਕਰਨ ਦਾ ਅਸਲ ਸਮਾਂ 8 ਘੰਟੇ ਦਾ ਹੈ। ਇਸ ਤੋਂ ਉੱਪਰਲਾ ਅੱਧਾ ਘੰਟਾ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲਿਆਂ ਨੂੰ ਚੇਂਜਿੰਗ-ਟਾਈਮ ਜਾਂ ਟ੍ਰਾਂਜ਼ੀਸ਼ਨ-ਟਾਈਮ ਵਜੋਂ ਦਿੱਤਾ ਜਾਂਦਾ ਹੈ ਜਿਸ ਵਿਚ ਉਨ÷ ਾਂ ਨੇ ਤੈਰਾਕੀ ਵਾਲੇ ਗਿੱਲੇ ਸਵਿੰਮਿੰਗ ਸੂਟ ਬਦਲਣੇ ਹੁੰਦੇ ਹਨ ਅਤੇ ਥੋੜ÷ ਾ ਜਿਹਾ ਅੱਗੇ ਜਾ ਕੇ ਪਾਰਕਿੰਗ ਵਿੱਚੋਂ ਆਪਣੇ ਸਾਈਕਲ ਲੈਣੇ ਹੁੰਦੇ ਹਨ ਤੇ ਸਾਈਕਲਿੰਗ ਦਾ ਦੌਰ ਪੂਰਾ ਕਰਕੇ ਮੁੜ ਉੱਥੇ ਪਾਰਕ ਕਰਨੇ ਹੁੰਦੇ ਹਨ। ਆਇਰਨ ਮੁਕਾਬਲੇ ਵਿੱਚ ਇਹ ਸੱਭ ਕੁੱਝ ਇਸ ਤੋਂ ਦੁੱਗਣਾ ਕਰਨਾ ਪੈਂਦਾ ਹੈ, ਭਾਵ ਚਾਰ ਕਿਲੋਮੀਟਰ ਤੈਰਾਕੀ, 180 ਕਿਲੋਮੀਟਰ ਸਾਈਕਲਿੰਗ ਅਤੇ 42 ਕਿਲੋਮੀਟਰ ਮੈਰਾਥਨ ਦੌੜ ਪੂਰੀ ਕਰਨੀ ਹੁੰਦੀ ਹੈ।
ਆਮ ਮਨੁੱਖ ਤਾਂ ਅਜਿਹੇ ਸਖ਼ਤ ਮੁਕਾਬਲਿਆਂ ਬਾਰੇ ਸੋਚ ਵੀ ਨਹੀਂ ਸਕਦਾ ਪਰ ਹੈਰਾਨੀ ਦੀ ਗੱਲ ਹੈ ਕਿ ਦੁਨੀਆਂ-ਭਰ ਵਿੱਚੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਹੀ ਯੋਧੇ ਇਨ÷ ਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਨਿੱਤਰਦੇ ਹਨ। ਉਹ ਪਹਿਲਾਂ ਕਈ ਕਈ ਸਾਲ ਆਪਣੇ ਸਰੀਰਾਂ ਨੂੰ ਖ਼ੂਬ ਕਮਾਉਂਦੇ ਹਨ ਅਤੇ ਇਨ÷ ਾਂ ਮੁਕਬਲਿਆਂ ਦੀ ਤਿਆਰੀ ਵਿੱਚ ਜੁੱਟੇ ਰਹਿੰਦੇ ਹਨ। ਅੱਜ ਅਸੀਂ ਅਜਿਹੇ ਹੀ ਅੱਧੇ ਲੋਹ-ਪੁਰਸ਼ ਕੁਲਦੀਪ ਗਰੇਵਾਲ ਬਾਰੇ ਗੱਲ ਕਰਨੀ ਹੈ ਜਿਸਨੇ ਨਿਆਗਰਾ ਫਾਲਜ਼ ਵਿਖੇ ਇਸ ਸਾਲ 15 ਸਤੰਬਰ 2024 ਨੂੰ ਹੋਏ ਹਾਫ਼-ਆਇਰਨਮੈਨ ਮੁਕਾਬਲੇ ਵਿਚ ਹਾਫ਼-ਆਇਰਨਮੈਨ ਦਾ ਇਹ ਖ਼ਿਤਾਬ ਹਾਸਲ ਕੀਤਾ ਹੈ ਅਤੇ ਅੱਧਾ ਲੋਹ-ਪੁਰਸ਼ ਅਖਵਾਇਆ ਹੈ।
ਕੁਲਦੀਪ ਗਰੇਵਾਲ ਪਿਛੋਕੜ ਦੀ ਜੇਕਰ ਗੱਲ ਕਰੀਏ ਤਾਂ ਉਹ ਜ਼ਿਲਾ ਲੁਧਿਆਣਾ ਦੇ ਪਿੰਡ ਕਰੌਂਦੀਆ ਦਾ ਜੰਮ-ਪਲ਼ ਹੈ ਜਿੱਥੇ ਪਿਤਾ ਸ. ਸੁਦਾਗਰ ਸਿੰਘ ਅਤੇ ਮਾਤਾ ਅਜਮੇਰ ਕੌਰ ਦੇ ਘਰ 3 ਮਾਰਚ 1959 ਨੂੰ ਉਸਦਾ ਜਨਮ ਹੋਇਆ। ਕੁਲਦੀਪ ਦਾ ਇਹ ਪਿੰਡ ਖੰਨਾ-ਮਲੇਰਕੋਟਲਾ ਸੜਕ ‘ ਤੇ ਪੈਂਦਾ ਹੈ। 1947 ਦੀ ਭਾਰਤ-ਪਾਕਿਸਤਾਨ ਵੰਡ ਸਮੇਂ ਉਸ ਦੇ ਪੁਰਖ਼ਿਆਂ ਨੂੰ ਪਿੰਡ ਚੀਮਾ-ਕਰੌਂਦੀਆਂ (ਨੇੜੇ-ਨੇੜੇ ਪੈਂਦੇ ਦੋ ਪਿੰਡਾਂ ਚੀਮਾ ਤੇ ਕਰੌਂਦੀਆਂ ਦਾ ਨਾਂ ਕਈ ਵਾਰ ਲੋਕਾਂ ਵੱਲੋਂ ਇਕੱਠਾ ਹੀ ਲੈ ਲਿਆ ਜਾਂਦਾ ਹੈ) ਅਤੇ ਅਮਲੋਹ ਦੇ ਨੇੜੇ ਪਿੰਡ ਖਨੌੜਾ ਵਿੱਚ ਜ਼ਮੀਨ ਅਲਾਟ ਹੋਈ। ਖਨੌੜਾ ਪਿੰਡ ਦੀ ਜ਼ਮੀਨ ਕੁਝ ਮਾੜੀ ਸੀ। ਉਸ ਦੇ ਚਾਚੇ ਤੇ ਤਾਏ ਦਾ ਉੱਥੇ ਦਿਲ ਨਾ ਲੱਗਿਆ ਅਤੇ ਉਹ ਜ਼ਮੀਨ ਵੇਚ ਕੇ ਕੁਲਦੀਪ ਦੇ ਪਿਤਾ ਜੀ ਦੇ ਪਿੰਡ ਕਰੌਦੀਆਂ ਹੀ ਆ ਵੱਸੇ। ਦਰਅਸਲ, ਉਦੋਂ ਪੰਜਾਬ ਵਿੱਚ ਸਾਂਝੇ ਪਰਿਵਾਰਾਂ ਦਾ ਹੀ ਰਿਵਾਜ ਸੀ ਅਤੇ ਉਹ ਸਾਰੇ ਭਰਾ ਇਕੱਠਿਆਂ ਹੀ ਰਹਿਣਾ ਚਾਹੁੰਦੇ ਸਨ।
ਕੁਲਦੀਪ ਦੇ ਪ੍ਰਾਇਮਰੀ ਤੱਕ ਮੁੱਢਲੀ ਪੜ÷ ਾਈ ਆਪਣੇ ਪਿੰਡ ਦੇ ਸਕੂਲ ਕਰੌਂਦੀਆਂ ਤੋਂ ਕੀਤੀ, ਅੱਠਵੀਂ ਤੱਕ ਉਹ ਸਰਕਾਰੀ ਮਿਡਲ ਸਕੂਲ ਨਸਰਾਲੀ ਵਿੱਚ ਪੜਿ÷ ਆ ਅਤੇ ਮੈਟ੍ਰਿਕ ਸਰਕਾਰੀ ਹਾਈ ਸਕੂਲ ਅਲੂਣਾ ਪੱਲਾ ਤੋਂ ਕੀਤੀ। ਇਸ ਤੋਂ ਅੱਗੇ ਉਹ ਨਾ ਪੜ÷ ਸਕਿਆ, ਕਿਉਂਕਿ 1975 ਵਿਚ ਉਹ ਆਪਣੇ ਵੱਡੇ ਭਰਾ ਕੋਲ ਕਿਚਨਰ (ਕੈਨੇਡਾ) ਆ ਗਿਆ। ਇੱਥੇ ਆ ਕੇ ਸੋਫ਼ੇ ਬਨਾਉਣ ਵਾਲੀ ਇੱਕ ਫ਼ੈਕਟਰੀ ਵਿੱਚ ਕੰਮ ਕਰਦਿਆਂ ਗੁਜ਼ਾਰੇ ਜੋਗੀ ਅੰਗਰੇਜ਼ੀ ਸਿੱਖਣ ਲਈ ਲੋੜੀਂਦੀਆਂ ਕਲਾਸਾਂ ਲਾਈਆਂ। 1985 ਵਿੱਚ ਉਹ ਟੈਕਸੀ ਡਰਾਈਵਿੰਗ ਦੇ ਕਿੱਤੇ ਵਿੱਚ ਆ ਗਿਆ। ਇਸ ਤੋਂ ਪਹਿਲਾਂ 1981 ਵਿੱਚ ਪੰਜਾਬ ਜਾ ਕੇ ਕੁਲਵੰਤ ਕੌਰ ਨਾਲ ਵਿਆਹ ਕਰਵਾਇਆ ਅਤੇ 1984 ਵਿੱਚ ਉਸ ਦੇ ਘਰ ਬੇਟੇ ਰਣਜੀਤ ਨੇ ਜਨਮ ਲਿਆ। ਬੇਟੀ ਕਿਰਨਦੀਪ 1986 ਅਤੇ ਛੋਟਾ ਬੇਟਾ ਰਾਜਬੀਰ 1986 ਵਿਚ ਪੈਦਾ ਹੋਏ।
ਇਹ ਪੁੱਛਣ ਤੇ ਕਿ ਦੌੜਨ-ਭੱਜਣ ਦਾ ਖ਼ਿਆਲ ਮਨ ‘ ਚ ਕਦੋਂ ਉਸ ਦੇ ਮਨ ‘ ਚ ਆਇਆ, ਉਸ ਨੇ ਦੱਸਿਆ ਕਿ ਸਕੂਲ ਚ ਪੜ÷ ਦਿਆਂ ਉਸਨੂੰ ਫੁੱਟਬਾਲ ਤੇ ਕਬੱਡੀ ਖੇਡਣ ਦਾ ਸ਼ੌਕ ਸੀ ਅਤੇ ਇਸ ਦੇ ਨਾਲ ਹੀ ਸ਼ੌਕੀਆ ਦੌੜਨ ਦਾ ਵੀ ਸੀ। ਉਹ ਸਕੂਲਾਂ ਵਿਚ ਹੋਣ ਵਾਲੇ ਖੇਡ-ਮੁਕਾਬਲਿਆਂ ਵਿੱਚ ਤਾਂ ਭਾਗ ਲੈਂਦਾ ਸੀ ਪਰ ਅੱਗੋਂ ਬਲਾਕ ਜਾਂ ਜ਼ਿਲਾ ਪੱਧਰ ਦੇ ਖੇਡ-ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲੈ ਸਕਿਆ। ਟੈਕਸੀ ਚਲਾਉਂਦਿਆਂ ਡਰਾਈਵਰ ਸੀਟ ਉੱਪਰ ਲੰਮੀਂ ਬਹਿਕ ਹੋਣ ਕਰਕੇ ਉਸ ਦਾ ਭਾਰ ਕਵਿੰਟਲ ਤੋਂ ਉੱਪਰ ਹੋ ਗਿਆ ਜਿਸਦਾ ਉਸ ਨੂੰ ਫ਼ਿਕਰ ਹੋਣ ਲੱਗਿਆ। ਭਾਰ ਘਟਾਉਣ ਲਈ ਉਸ ਨੇ ਜਿੰਮ ਜਾਣਾ ਸ਼ੁਰੂ ਕਰ ਦਿੱਤਾ ਅਤੇ ਖ਼ੁਰਾਕ ਵੱਲ ਵੀ ਕੁਝ ਧਿਆਨ ਦਿੱਤਾ। ਜੰਕ-ਫ਼ੂਡਜ ਦਾ ਚਸਕਾ ਤਿਆਗ ਦਿੱਤਾ ਅਤੇ ਪੰਜਾਂ-ਛੇਆਂ ਮਹੀਨਿਆਂ ਵਿੱਚ ਹੀ ਭਾਰ ਪਹਿਲੀ ਥਾਂ ਤੇ ਆ ਗਿਆ। ਪਰ ਉਸ ਤੋਂ ਬਾਅਦ ਫਿਰ ਉਸ ਨੂੰ ਉਸੇ ਥਾਂ ਕਾਇਮ ਰੱਖਣਾ ਵੀ ਤਾਂ ਜ਼ਰੂਰੀ ਸੀ।
ਬਰੈਂਪਟਨ ਵਿੱਚ ਸੰਧੂਰਾ ਸਿੰਘ ਬਰਾੜ ਆਪਣੇ ਕੁਝ ਸਾਥੀਆਂ ਨਾਲ ਮਿਲ਼ ਕੇ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀਪੀਏਆਰ ਕਲੱਬ) ਚਲਾ ਰਿਹਾ ਸੀ। ਕਲੱਬ ਦਾ ਚੇਅਰਮੈਨ ਹੋਣ ਦੇ ਨਾਤੇ ਉਹ ਕਲੱਬ ਦੇ ਮੈਂਬਰਾਂ ਅਤੇ ਹੋਰਨਾਂ ਨੂੰ ਇਸ ਦੀਆਂ ਸਰਗ਼ਰਮੀਆਂ ਵਿੱਚ ਭਾਗ ਲੈਣ ਲਈ ਪ੍ਰੇਰਦਾ ਰਹਿੰਦਾ ਸੀ। ਕਲੱਬ ਦੇ ਮੈਂਬਰ ਵੀਕਐਂਡਜ਼ ਤੇ ਸ਼ਨੀਵਾਰ ਜਾਂ ਐਤਵਾਰ ਨੂੰ ਕਿਸੇ ਨਾ ਕਿਸੇ ਪਾਰਕ ਵਿੱਚ ਜਾਂ ਕਿਸੇ ਟਰੇਲ ਤੇ ਦੌੜਨ ਜਾਂਦੇ ਸਨ ਅਤੇ ਉਨ÷ ਾਂ ਨੇ ਕੁਲਦੀਪ ਗਰੇਵਾਲ ਨੂੰ ਵੀ ਆਪਣੇ ਨਾਲ ਤੋਰ ਲਿਆ। ਟੈਕਸੀ ਡਰਾਈਵਿੰਗ ਦੇ ਪੇਸ਼ੇ ਵਿੱਚ ਹਫ਼ਤੇ ਵਿਚਲੇ ਕੁਝ ਦਿਨ ਉਨ÷ ਾਂ ਕੋਲ ਵਿਹਲੇ ਹੁੰਦੇ ਸਨ ਅਤੇ ਇਨ÷ ਾਂ ਦਿਨਾਂ ਵਿੱਚ ਉਹ ਕਈ ਵਾਰ ਇਕੱਲਾ ਵੀ ਕਿਸੇ ਪਾਰਕ ਜਾਂ ਵਾਕ-ਵੇਅ ਤੇ ਦੌੜਨ ਲਈ ਤੁਰ ਪੈਂਦਾ।
ਲੰਮੀਂ ਦੌੜ ਵਿੱਚ ਉਸ ਨੇ ਗੁਰੁ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ 2017 ਵਿਚ ਕਰਵਾਈ ਗਈ ਇੰਸਪੀਰੇਸ਼ਨਲ ਸਟੈੱਪਸ-2017 ਵਿੱਚ ਪਹਿਲੀ ਵਾਰ ਹਿੱਸਾ ਲਿਆ ਜਿਸ ਵਿਚ ਉਸਨੇ ਹਾਫ਼-ਮੈਰਾਥਨ 2 ਘੰਟੇ 33 ਮਿੰਟਾਂ ਵਿੱਚ ਪੁਰੀ ਕੀਤੀ। ਇਸ ਤੋਂ ਉਸ ਨੂੰ ਕਾਫ਼ੀ ਉਤਸ਼ਾਹ ਮਿਲਿਆ ਕਿ ਉਹ ਲੰਮੀ ਦੌੜ ਵੀ ਲਗਾ ਸਕਦਾ ਹੈ। ਫਿਰ ਉਸੇ ਸਾਲ ਅਕਤੂਬਰ 2017 ਵਿਚ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ ਈਵੈਂਟ ਵਿਚ ਹਾਫ਼-ਮੈਰਾਥਨ 2 ਘੰਟੇ 24 ਮਿੰਟਾਂ ਵਿਚ ਦੌੜ ਕੇ ਉਸ ਦੇ ਹੌਸਲੇ ਵਿੱਚ ਹੋਰ ਵਾਧਾ ਹੋਇਆ ਅਤੇ ਅਗਲੇ ਸਾਲ 2018 ਵਿਚ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਕਰਵਾਈ ਗਈ ਇੰਸਪੀਰੇਸ਼ਨਲ ਸਟੈੱਪਸ-2018 ਵਿੱਚ ਹਾਫ਼-ਮੈਰਾਥਨ ਦਾ ਆਪਣਾ ਸਮਾਂ ਹੋਰ ਘਟਾਉਂਦਿਆਂ ਹੋਇਆਂ ਉਸਨੇ ਇਸ ਨੂੰ 2 ਘਂੰਟੇ 20 ਮਿੰਟਾਂ ਵਿੱਚ ਸੰਪੰਨ ਕੀਤਾ। ਏਸੇ ਸਾਲ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ-2018 ਵਿੱਚ ਭਾਗ ਲੈਂਦਿਆਂ ਹੋਇਆਂ ਹਾਫ਼-ਮੈਰਾਥਨ 2 ਘੰਟੇ 11 ਮਿੰਟਾਂ ਵਿੱਚ ਪੂਰੀ ਕੀਤੀ। ਚਿੱਲੀ ਹਾਫ਼-ਮੈਰਾਥਨ-2018 ਉਸ ਨੇ 2 ਘੰਟੇ 5 ਮਿੰਟਾਂ ਵਿੱਚ ਲਗਾਈ ਅਤੇ ਮਿਸੀਸਾਗਾ ਹਾਫ਼-ਮੈਰਾਥਨ 2 ਘੰਟੇ 2 ਮਿੰਟ 5 ਸਕਿੰਟ ਵਿੱਚ ਪੂਰੀ ਕੀਤੀ। ਗੱਲ ਕੀ, ਹਰੇਕ ਅਗਲੀ ਦੌੜ ਵਿੱਚ ਉਹ ਹਾਫ਼-ਮੈਰਾਥਨ ਲਗਾਉਣ ਦਾ ਦੌੜਨ ਦਾ ਆਪਣਾ ਸਮਾਂ ਘੱਟ ਕਰਦਾ ਗਿਆ। 2019 ਵਿੱਚ ਉਸਨੇ ਇੰਸਪੀਰੇਸ਼ਨਲ ਸਟੈੱਪਸ-2019 , ਕਾਲਿੰਗਵੁੱਡ ਹਾਫ਼-ਮੈਰਾਥਨ ਅਤੇ ਸਕੋਸ਼ੀਆਬੈਂਕ ਵਾਟਰਫ਼ਰੰਟ ਹਾਫ਼-ਮੈਰਾਥਨ ਲਗਾਈਆਂ ਅਤੇ ਦੌੜ ਦੇ ਆਪਣਾ ਸਮੇਂ ਨੂੰ ਘੱਟ ਕਰਦੇ ਹੋਏ ਇਨ÷ ਾਂ ਵਿੱਚੋਂ ਅਖ਼ੀਰਲੀ ਸਕੋਸ਼ੀਆਬੈਂਕ ਵਾਟਰਫ਼ਰੰਟ ਹਾਫ਼-ਮੈਰਾਥਨ ਵਿੱਚ ਚੈਲਿੰਜ ਲੈ ਕੇ ਇਹ ਇੱਕ ਘੰਟਾ 58 ਮਿੰਟ 43 ਸਕਿੰਟ ਵਿੱਚ ਸੰਪੰਨ ਕੀਤੀ।
ਇਸ ਦੇ ਨਾਲ ਹੀ ਉਸਨੇ ਟੀਪੀਏਆਰ ਕਲੱਬ ਦੇ ਮੈਂਬਰਾਂ ਨਾਲ 2017 ਅਤੇ 2018 ਵਿੱਚ ਸੀ ਐੱਨ ਟਾਵਰ ਦੀਆਂ 1776 ਪੌੜੀਆਂ ਚੜ÷ ਨ ਦੇ ਈਵੈਂਟਾਂ ਵਿੱਚ ਵੀ ਹਿੱਸਾ ਲਿਆ। 2020 ਦੌਰਾਨ ਸੰਸਾਰ-ਭਰ ਵਿਚ ਕਰੋਨਾ ਮਹਾਂਮਾਰੀ ਫ਼ੈਲ ਜਾਣ ਕਾਰਨ ਕੋਈ ਵੀ ਖੇਡ-ਮੁਕਾਬਲੇ ਨਾ ਹੋ ਸਕੇ ਪਰ ਫਿਰ ਵੀ ਉਸ ਨੇ ਇਸ ਸਾਲ ਵਰਚੂਅਲ ਫੁੱਲ-ਮੈਰਾਥਨ ਲਗਾਈ। ਹਾਫ਼ ਤੇ ਫੁੱਲ ਮੈਰਾਥਨ ਦੌੜਾਂ ਦੇ ਨਾਲ ਨਾਲ ਉਸ ਨੇ 2019 ਵਿੱਚ ਪੀਅਰਸਨ ਏਅਰਪੋਰਟ ਤੇ ਹੋਈ ਰੱਨ-ਵੇਅ-ਰੱਨ ਅਤੇ ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ ਵੱਲੋਂ ਕਰਵਾਈਆਂ ਗਈਆਂ 5 ਕਿਲੋਮੀਟਰ ਤੇ 10 ਕਿਲੋਮੀਟਰ ਦੌੜਾਂ ਵਿਚ ਵੀ ਭਾਗ ਲਿਆ। ਕਰੋਨਾ-ਕਾਲ ਸਮਾਪਤ ਹੋਣ ਤੇ 1 ਮਈ 2022 ਨੂੰ ਹੋਈ ਟੋਰਾਂਟੋ ਮੈਰਾਥਨ ਵਿਚ ਉਸ ਨੇ ਹਰਜੀਤ ਸਿੰਘ ਅਤੇ ਲਖਵਿੰਦਰ ਲੱਖੇ ਨਾਲ ਭਾਗ ਲੈ ਕੇ ਇਸ ਨੂੰ 5 ਘੰਟੇ 35 ਮਿੰਟ ਵਿਚ ਪੂਰਾ ਕੀਤਾ।
ਇਹ ਤਾਂ ਹੋਈ ਕੁਲਦੀਪ ਗਰੇਵਾਲ ਦੀਆਂ ਹਾਫ਼-ਮੈਰਾਥਨ ਤੇ ਫੁੱਲ-ਮੈਰਾਥਨ ਦੌੜਾਂ ਦੀ ਗੱਲ। ਹੁਣ ਉਸ ਦੇ ਹਾਫ਼-ਆਇਰਨਮੈਨ ਬਣਨ ਵਾਲੇ ਪਾਸੇ ਆਉਂਦੇ ਹਾਂ। ਜਿਵੇਂ ਕਿ ਇਸ ਆਰਟੀਕਲ ਦੇ ਆਰੰਭ ਵਿਚ ਦੱਸਿਆ ਗਿਆ ਹੈ ਕਿ ਇਸ ਮੁਕਾਬਲੇ ਵਿੱਚ ਹਾਫ਼-ਮੈਰਾਥਨ (21 ਕਿਲੋਮੀਟਰ) ਦੌੜ ਤੋਂ ਪਹਿਲਾਂ ਦੋ ਕਿਲੋਮੀਟਰ ਤੈਰਾਕੀ ਅਤੇ ਫਿਰ 90 ਕਿਲੋਮੀਟਰ ਸਾਈਕਲਿੰਗ ਕਰਵਾਈ ਜਾਂਦੀ ਹੈ, ਇਨ÷ ਾਂ ਦੋਹਾਂ ਈਵੈਂਟਾਂ ਦੀ ਤਿਆਰੀ ਬਾਰੇ ਪੁੱਛਣ ਤੇ ਕੁਲਦੀਪ ਨੇ ਦੱਸਿਆ ਕਿ ਸਾਲ 2020 ਸਮੇਂ ਜਦੋਂ ਸਰਕਾਰੀ ਹਦਾਇਤਾਂ ਅਨੁਸਾਰ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਬੰਦ ਹੋ ਗਿਆ ਸੀ ਤਾਂ ਸੰਧੂਰਾ ਸਿੰਘ ਬਰਾੜ ਦੀ ਅਗਵਾਈ ਹੇਠ ਚੱਲ ਰਹੀ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਬਰੈਂਪਟਨ ਤੋਂ ਬਾਹਰਵਾਰ ਕਿਸੇ ਖੁੱਲ÷ ੀ ਥਾਂ ਤੇ ਜਾ ਕੇ ਦੌੜਨ-ਭੱਜਣ ਦਾ ਫ਼ੈਸਲਾ ਕੀਤਾ, ਕਿਉਂਕਿ ਸਾਰੇ ਮੈਂਬਰ ਹੀ ਉਦੋਂ ਘਰਾਂ ਵਿਚ ਤੜੇ ਰਹਿ ਕੇ ਤੰਗ ਪੈ ਚੁੱਕੇ ਸਨ। ਇਸ ਮੰਤਵ ਦੇ ਲਈ ਉਨ÷ ਾਂ ਨੇ ਕੈਲੇਡਨ ਟਰੇਲ ਦੀ ਚੋਣ ਕੀਤੀ। ਸ਼ਨੀਵਾਰ ਜਾਂ ਐਤਵਾਰ ਨੂੰ ਤੇ ਕਈ ਵਾਰ ਵਿਚਲੇ ਦਿਨਾਂ ਵਿੱਚ ਵੀ ਉੱਥੇ ਇਕੱਠੇ ਹੁੰਦੇ। ਉਹ ਕਦੇ ਇਸ ਦੇ ਪੂਰਬ ਵੱਲ ਤੇ ਕਦੇ ਪੱਛਮ ਵੱਲ ਨੂੰ ਦੌੜਨਾ ਸ਼ੁਰੂ ਕਰ ਦਿੰਦੇ ਅਤੇ 10-12 ਕਿਲੋਮੀਟਰ ਦੌੜ ਕੇ ਪਿੱਛੇ ਵਾਪਸ ਮੁੜਦੇ। ਇਸ ਤਰ÷ ਾਂ ਹਾਫ਼-ਮੈਰਾਥਨ ਦੇ ਬਰਾਬਰ ਉਨ÷ ਾਂ ਦੀ ਦੌੜ ਪੂਰੀ ਹੋ ਜਾਂਦੀ ਸੀ।
ਇਸ ਦੌਰਾਨ ਕਰਮਜੀਤ ਕੋਚ ਜੋ ਉਨ÷ ੀਂ ਦਿਨੀਂ ਬਲਜਿੰਦਰ ਸੇਖੋਂ ਹੁਰਾਂ ਦੇ ਨਾਲ ਸਾਈਕਲਿੰਗ ਕਰਦਾ ਸੀ, ਨੇ ਮਸ਼ਵਰਾ ਦਿੱਤਾ ਕਿ ਕਿਉਂ ਨਾ ਵਿੱਚ-ਵਿਚਾਲੇ ਕਦੇ-ਕਦੇ ਸਾਈਕਲਿੰਗ ਵੀ ਕਰ ਲਈ ਜਾਇਆ ਕਰੇ। ਫਿਰ ਕੀ ਸੀ, ਅਗਲੇ ਹੀ ਦਿਨ ਕੁਲਦੀਪ ਗਰੇਵਾਲ, ਹਰਜੀਤ ਸਿੰਘ, ਜਗਤਾਰ ਗਰੇਵਾਲ, ਜਸਪਾਲ ਗਰੇਵਾਲ, ਸੰਧੂਰਾ ਬਰਾੜ, ਕੇਸਰ ਬੜੈਚ ਤੇ ਇੱਕ-ਦੋ ਹੋਰ ਆਪੋ ਆਪਣੇ ਸਾਈਕਲ ਲੈ ਕੇ ਕੈਲੇਡਨ ਟਰੇਲ ‘ ਤੇ ਪਹੁੰਚ ਗਏ। ਕਈਆਂ ਕੋਲ ਤਾਂ ਇਹ ਪਹਿਲਾਂ ਈ ਹੈਗੇ ਸਨ ਅਤੇ ਕਈਆਂ ਨੇ ਸਾਈਕਲਿੰਗ ਦੇ ਪੈਦਾ ਹੋਏ ਇਸ ਨਵੇਂ ਸ਼ੌਕ ਲਈ ਇਹ ਉਚੇਚੇ ਖ਼ਰੀਦੇ। ਹਰਜੀਤ ਸਿੰਘ ਨੇ ਇੱਕ ਪੁਰਾਣਾ ਰੇਸਰ ਸਾਈਕਲ ਜੇਮਿਸ (Jamis) ਕਿਸੇ ਕੋਲੋਂ 650 ਡਾਲਰ ਵਿੱਚ ਖ਼ਰੀਦਿਆ। ਕੁਲਦੀਪ ਗਰੇਵਾਲ ਨੇ ਇਸ ਸ਼ੌਕ ਦੇ ਲਈ ਉਚੇਚਾ ਨਵਾਂ ਜੇਮਿਸ ਸਾਈਕਲ 700 ਡਾਲਰ ਦਾ ਖ਼ਰੀਦ ਲਿਆ। ਇਹ ਸਾਈਕਲ ਵਜ਼ਨ ਵਿੱਚ ਹਲਕਾ ਸੀ ਅਤੇ ਇਸ ਦਾ ਹੈਂਡਲ ਹੇਠਾਂ ਨੂੰ ਝੁਕਿਆ ਹੋਇਆ ਸੀ ਜਿਸ ਨਾਲ ਸਿਰ ਤੇ ਮੋਢਿਆਂ ਵਾਲਾ ਹਿੱਸਾ ਨੀਵਾਂ ਹੋਣ ਕਰਕੇ ਅੱਗੋਂ ਹਵਾ ਸਿੱਧੀ ਘੱਟ ਪੈਂਦੀ ਸੀ। ਕੁਲਦੀਪ ਨੇ ਦੱਸਿਆ ਕਿ ਰੇਸਰ ਸਾਈਕਲ ਕਈ ਤਾਂ ਬੜੇ ਬੜੇ ਮਹਿੰਗੇ ਵੀ ਹੁੰਦੇ ਹਨ ਪਰ ਉਨ÷ ਾਂ ਨੇ ਸਧਾਰਨ ਕੀਮਤ ਵਾਲੇ ਹੀ ਖ਼ਰੀਦੇ। ਇਨ÷ ਾਂ ਵਿੱਚੋਂ ਇੱਕ ਸਰਵੇਲੋ ਦੀ ਕੀਮਤ 3,500 ਡਾਲਰ ਹੈ ਅਤੇ ਕਈ ਤਾਂ ਹੋਰ ਵੀ ਬੜੇ ਮਹਿੰਗੇ ਹਨ ਜਿਨ÷ ਾਂ ਦੀ ਕੀਮਤ 10,000 ਤੋਂ 15,000 ਡਾਲਰ ਤੱਕ ਹੈ।
ÇÂÃ ਤਰ÷ ਾਂ ਕਰੋਨਾ-ਕਾਲ਼ ਵਿਚ ਇਨ÷ ਾਂ 8-9 ਮੈਂਬਰਾਂ ਨੇ ਸ਼ੁਗਲੀਆ ਹੀ ਸਾਈਕਲਿੰਗ ਦੀ ਸ਼ੁਰੂਆਤ ਕੀਤੀ ਅਤੇ ਉਹ ਕੈਲੇਡਨ ਟਰੇਲ ਤੇ 20-25 ਕਿਲੋਮੀਟਰ ਦੂਰ ਜਾ ਕੇ ਵਾਪਸ ਮੁੜਦੇ। ਵਾਪਸੀ ਤੇ ਨਾਲ ਲਿਆਂਦਾ ਹੋਇਆ ਭੋਜਨ ਮਿਲ਼ ਕੇ ਛਕਦੇ। ਇੰਜ, ਕਰੋਨਾ ਦਾ ਮੁਸ਼ਕਲ ਸਮਾਂ ਦੌੜ ਅਤੇ ਸਾਈਕਲਿੰਗ ਕਰਦਿਆਂ ਉਨ÷ ਾਂ ਲਈ ਵਧੀਆ ਪਿਕਨਿਕਾਂ ਵਾਂਗ ਲੰਘਿਆ। ਸੀਰੀਅਸ ਸਾਈਕਲਿੰਗ ਅਤੇ ਤੈਰਾਕੀ ਦੀ ਸ਼ੁਰੂਆਤ ਕਰਨ ਬਾਰੇ ਜਦੋਂ ਕੁਲਦੀਪ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਇਹ ਕੈਲੇਡਨ ਟਰੇਲ ਤੇ 40-50 ਕਿਲੋਮੀਟਰ ਜਾ ਕੇ ਵਾਪਸ ਆਉਣ ਦੇ ਨਾਲ ਆਰੰਭ ਹੋਇਆ। ਕਈ ਵਾਰ ਉਹ ਮਿਸੀਸਾਗਾ ਰੋਡ ਤੋਂ ਫਰਗੂਸਨ ਤੱਕ ਜਾ ਕੇ ਲੱਗਭੱਗ 100 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਉਂਦੇ। ਕਦੇ ਉਹ ਹੈਮਿਲਟਨ ਤੋਂ ਬਰੈਂਟਫੋਰਡ (100 ਕਿਲੋਮੀਟਰ) ਅਤੇ ਕਦੇ ਬਰੈਂਟਫੋਰਡ ਤੋਂ ਪੋਰਟ ਡੌਵਰ (100 ਕਿਲੋਮੀਟਰ) ਜਾ ਆਉਂਦੇ। ਇੱਕ-ਦੋ ਵਾਰੀ ਉਹ ਬਰੈਂਪਟਨ ਤੋਂ ਸੇਂਟ ਕੈਥਰੀਨ ਆਪਣੀਆਂ ਗੱਡੀਆਂ ਤੇ ਜਾ ਕੇ ਅੱਗੋਂ ਨਿਆਗਰਾ ਫ਼ਾਲਜ਼ ਤੱਕ ਸਾਈਕਲਾਂ ਤੇ ਗਏ ਜੋ ਲੱਗਭੱਗ 140 ਕਿਲੋਮੀਟਰ ਬਣਦਾ ਹੈ।
Õ°ñçÆê ਗਰੇਵਾਲ ਨੇ ਦੱਸਿਆ ਕਿ ਸਵਿੰਮਿੰਗ ਦੀ ਪ੍ਰੇਰਨਾ ਉਸਨੂੰ ਤੇ ਹਰਜੀਤ ਸਿੰਘ ਨੂੰ ਬਲਜਿੰਦਰ ਸੇਖੋਂ ਤੋਂ ਮਿਲੀ ਜਿਸ ਦੇ ਮਸ਼ਵਰੇ ਤੇ ਸੱਭ ਤੋਂ ਪਹਿਲਾਂ ਉਨ÷ ਾਂ ਨੇ ਗੋਰਮੀਡੋਜ਼ ਕਮਿਊਨਿਟੀ ਸੈਂਟਰ ਦੇ ਸਵਿੰਮਿੰਗ ਪੂਲ ਵਿੱਚ ਰਾਤ ਦੇ ਨੌਂ ਤੋਂ ਦਸ ਵਜੇ ਜਾਣਾ ਆਰੰਭ ਕੀਤਾ, ਕਿਉਂਕਿ ਉਸ ਸਮੇਂ ਉੱਥੇ ਕੋਈ ਵਿਰਲਾ-ਟਾਵਾਂ ਹੀ ਹੁੰਦਾ ਸੀ। ਉਹ ਦੋਵੇਂ ਪੂਲ ਦੀਆਂ ਖ਼ੂਬ ਗੇੜੀਆਂ ਲਾਉਂਦੇ ਅਤੇ ਤੈਰਨ ਦਾ ਆਪਣਾ ਦਮ ਪੱਕਾ ਕਰਦੇ। ਛੇ ਕੁ ਮਹੀਨੇ ਉੱਥੇ ਅਭਿਆਸ ਕਰਨ ਤੋਂ ਬਾਅਦ ਬਲਜਿੰਦਰ ਸੇਖੋਂ ਨੇ ਉਨ÷ ਾਂ ਨੂੰ ਕਿਉਐਰੀ ਤੇ ਜਾ ਕੇ ਤੈਰਨ ਦੀ ਪ੍ਰੈਕਟਿਸ ਕਰਨ ਦੀ ਸਲਾਹ ਦਿੱਤੀ। ਇਹ ਕਿਉਐਰੀ ਉਹ ਜਗ÷ ਾ ਹੈ ਜਿੱਥੋਂ ਧਰਤੀ ਵਿੱਚੋਂ ਪੱਥਰ, ਧਾਤਾਂ ਜਾਂ ਹੋਰ ਲੋੜੀਂਦੇ ਪਦਾਰਥ ਕੱਢੇ ਗਏ ਹੁੰਦੇ ਹਨ ਅਤੇ Aus â±³Øੀ ਥਾਂ ਤੇ ਪਏ ਪਾੜ ਵਿਚ ਪਾਣੀ ਸਿੰਮ ਕੇ ਭਰ ਜਾਂਦਾ ਹੈ ਜੋ ਹੌਲ਼ੀ-ਹੌਲ਼ੀ ਇੱਕ ਮਿੰਨੀ ਝੀਲ ਦਾ ਰੂਪ ਧਾਰਨ ਕਰ ਜਾਂਦਾ ਹੈ। ਗਰਮੀਆਂ ਦੇ ਮਹੀਨਿਆਂ ਵਿੱਚ ਕੁਲਦੀਪ ਅਤੇ ਹਰਜੀਤ ਦੋਵੇਂ ਇਸ ਮਿੰਨੀ ਝੀਲ ਵਿਚ ਜਾ ਕੇ ਤਾਰੀਆਂ ਲਾਉਣ ਲੱਗ ਪਏ। ਕੁਲਦੀਪ ਨੇ ਦੱਸਿਆ ਇਸ ਕਿਉਐਰੀ ਵਿੱਚ ਤੈਰਦਿਆਂ ਇਸ ਦਾ ਇੱਕ ਚੱਕਰ ਲੱਗਭੱਗ ਤਿੰਨ ਕਿਲੋਮੀਟਰ ਬਣ ਜਾਂਦਾ ਸੀ ਅਤੇ ਉਹ ਇਸ ਦੇ ਕਈ ਕਈ ਚੱਕਰ ਲਾਉਂਦੇ। ਆਖ਼ਰ ਘੱਟੋ-ਘੱਟ ਦੋ/ਢਾਈ ਕਿਲੋਮੀਟਰ ਖੁੱਲ÷ ੇ ਪਾਣੀ ਵਿੱਚ ਤੈਰਨ ਦਾ ਅਭਿਆਸ ਕਰਨਾ ਸੀ।
ÔÅਫ਼-ਮੈਰਾਥਨ ਤੇ ਫੁੱਲ-ਮੈਰਾਥਨ ਦੌੜਨ ਦਾ ਅਭਿਆਸ ਤਾਂ ਪਹਿਲਾਂ ਹੈ ਈ ਸੀ। ਸਾਈਕਲਿੰਗ ਅਤੇ ਤੈਰਨ ਦੀ ਪ੍ਰੈਕਟਿਸ ਕਰਕੇ ਕੁਲਦੀਪ ਗਰੇਵਾਲ ਨੇ 10 ਜੁਲਾਈ 2022 ਨੂੰ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਨੇੜੇ ਪੈਂਦੇ ਸ਼ਹਿਰ ਜਿਨੀਵਾ ਵਿੱਚ ਹੋਏ ਹਾਫ਼-ਆਇਰਨਮੈਨ ਮੁਕਾਬਲੇ ਵਿੱਚ ਪਹਿਲੀ ਵਾਰ ਭਾਗ ਲਿਆ ਪਰ ਇਸ ਵਿਚ ਕਾਮਯਾਬੀ ਨਾ ਮਿਲੀ। ਅਗਲੇ ਸਾਲ 9 ਜੁਲਾਈ 2023 ਨੂੰ ਦੂਸਰੀ ਵਾਰ ਫਿਰ ਉਹ ਇਸ ਮੁਕਾਬਲੇ ਵਿੱਚ ਸ਼ਾਮਲ ਹੋਇਆ ਪਰ ਸਫ਼ਲਤਾ ਇਸ ਵਾਰ ਵੀ ਹਾਸਲ ਨਾ ਹੋਈ। ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ÷ ੀ ਕਹਾਣੀ ਕਿੰਗ ਬਰੈਸ ਐਂਡ ਦ ਸਪਾਈਡਰ ਵਾਂਗ ਉਸਨੇ 14 ਜੁਲਾਈ 2024 ਨੂੰ ਨਿਆਗਰਾ ਫ਼ਾਲਜ਼ ਵਿਚ ਹੋਣ ਵਾਲੇ ਹਾਫ਼-ਆਇਰਨਮੈਨ ਮੁਕਾਬਲੇ ਲਈ ਤੀਸਰੀ ਵਾਰ ਆਪਣੀ ਰਸਿਟ੍ਰੇਸ਼ਨ ਕਰਵਾ ਲਈ। ਇਸ ਵਾਰ ਉਸ ਦੇ ਮਨ ਚ ਇਸ ਮੁਕਾਬਲੇ ਵਿੱਚ ਸਫ਼ਲ ਹੋਣ ਦਾ ਦ੍ਰਿੜ ਨਿਸਚਾ ਸੀ ਅਤੇ ਉਸਨੇ ਇਸ ਦੇ ਲਈ ਮਿਹਨਤ ਵੀ ਕਾਫ਼ੀ ਕੀਤੀ ਹੋਈ ਸੀ। ਉਸ ਨੂੰ ਇਸ ਵਾਰ ਹਾਫ਼-ਆਇਰਨਮੈਨ ਬਣਨ ਦੀ ਪੂਰੀ ਆਸ ਸੀ।
ÁÅõð ÇÂÃ ‘ਮੁਕਾਬਲੇ ਵਾਲਾ 15 ਸਤੰਬਰ 2024 ਦਾ ਉਹ ਸ਼ੁਭ-ਦਿਨ ਆ ਗਿਆ ਅਤੇ ਉਹ ਆਪਣੇ ਬੇਟਿਆਂ ਰਣਜੀਤ, ਰਾਜਬੀਰ, ਬੇਟੀ ਕਿਰਨਦੀਪ ਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਨਿਆਗਰਾ ਫ਼ਾਲਜ਼ ਦੇ ਨੇੜੇ ਇਸ ਮੁਕਾਬਲੇ ਲਈ ਨਿਸਚਤ ਜਗ÷ ਾ ਬੈਰਲਮੈਨ ਵੈੱਲਲੈਂਡ ਨਿਆਗਰਾ ਫ਼ਾਲ ਪਹੁੰਚ ਗਿਆ। ਪ੍ਰਬੰਧਕਾਂ ਵੱਲੋਂ ਮਿਥੇ ਹੋਏ ਪ੍ਰੋਗਰਾਮ ਅਨੁਸਾਰ ਇਸ ਮੁਕਾਬਲੇ ਦਾ ਤੈਰਾਕੀ ਦਾ ਪਹਿਲਾ ਈਵੈਂਟ ਸ਼ੁਰੂ ਹੋਇਆ ਜੋ ਉਸ ਨੇ 58 ਮਿੰਟ 22 ਸਕਿੰਟ ਵਿੱਚ ਪੂਰਾ ਕਰਕੇ ਇਸ ਮੁਕਾਬਲੇ ਦਾ ਸਾਈਕਲਿੰਗ ਵਾਲਾ ਦੂਸਰਾ ਪੜਾਅ ਆਰੰਭ ਕੀਤਾ ਜਿਸ ਨੂੰ 3 ਘੰਟੇ 47 ਮਿੰਟ 43 ਸਕਿੰਟ ਵਿਚ ਪੂਰਾ ਕੀਤਾ ਗਿਆ ਅਤੇ ਇਸ ਮੁਕਾਬਲੇ ਦੇ ਤੀਸਰੇ ਪੜਾਅ ਦੀ 21 ਕਿਲੋਮੀਟਰ ਦੌੜ ਸ਼ੁਰੂ ਕਰ ਦਿੱਤੀ ਜੋ 2 ਘੰਟੇ 53 ਮਿੰਟ 42 ਸਕਿੰਟਾਂ ਵਿੱਚ ਪੂਰੀ ਹੋਈ। ਇਸ ਤਰ÷ ਾਂ ਇਸ ਮੁਕਾਬਲੇ ਦੇ ਇਹ ਤਿੰਨੇ ਪੜਾਅ 7 ਘੰਟੇ 59 ਮਿੰਟਾਂ ਵਿਚ ਪੂਰੇ ਕਰਕੇ ਜਦੋਂ ਉਹ ਫ਼ਿਨਿਸ਼-ਲਾਈਨ ਤੇ ਪਹੁੰਚਿਆ ਤਾਂ ਪ੍ਰਬੰਧਕਾਂ ਵੱਲੋਂ ਉਸਨੂੰ ਹਾਫ਼-ਆਇਰਨਮੈਨ ਐਲਾਨਿਆ ਗਿਆ।
ÇÂà 寺 Áਗਲੇ ਆਪਣੇ ਪਲੈਨ ਬਾਰੇ ਜਦੋਂ ਉਸ ਕੋਲੋਂ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਹ ਅੱਗੋਂ ਹੋਰ ਮਿਹਨਤ ਕਰੇਗਾ ਅਤੇ ਫੁੱਲ-ਆਇਰਨਮੈਨ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕਰੇਗਾ। ਆਪਣੀ ਖ਼ੁਰਾਕ ਬਾਰੇ ਉਹ ਦੱਸਦਾ ਹੈ ਕਿ ਉਹ ਦਾਲ਼-ਸਬਜ਼ੀ ਵਾਲਾ ਘਰੇਲੂ ਖਾਣਾ ਪਸੰਦ ਕਰਦਾ ਹੈ ਅਤੇ ਬਾਹਰੋਂ ਕੁਝ ਖਾਣ ਤੋਂ ਪ੍ਰਹੇਜ਼ ਕਰਦਾ ਹੈ। ਅਲਬੱਤਾ, ਸਰੀਰਕ ਸ਼ਕਤੀ ਕਾਇਮ ਰੱਖਣ ਲਈ ਫਲ਼-ਫ਼ਰੂਟ, ਮੀਟ-ਮੱਛੀ ਅਤੇ ਪ੍ਰੋਟੀਨ-ਸ਼ੇਕ ਲੈਂਦਾ ਹੈ। ਇਨ÷ ਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪਰਿਵਾਰ ਵੱਲੋਂ ਉਸ ਨੂੰ ਭਰਪੂਰ ਸਹਿਯੋਗ ਮਿਲ਼ ਰਿਹਾ ਹੈ। ਪਰਿਵਾਰ ਵਿੱਚੋਂ ਉਸਦਾ ਪੋਤਰੇ ਏਥਨ ਨੂੰ ਦੌੜਨ ਦਾ ਸ਼ੌਕ ਹੈ ਅਤੇ ਉਹ ਸਕੂਲ ਪੱਧਰ ਤੇ ਹੋਣ ਵਾਲੀਆਂ ਖੇਡਾਂ ਅਤੇ ਹੋਰ ਮੁਕਾਬਲਿਆਂ ਵਿਚ ਅਕਸਰ ਹਿੱਸਾ ਲੈਂਦਾ ਹੈ। ਉਸ ਦਾ ਜਵਾਈ ਕਾਈਲ ਵੀ ਹਾਫ਼-ਮੈਰਾਥਨ ਵਿਚ ਭਾਗ ਲੈਂਦਾ ਹੈ।
ÜÆòé ਵਿਚ ਵਾਪਰੀ ਕਿਸੇ ਮਾੜੀ-ਚੰਗੀ ਘਟਨਾ ਬਾਰੇ ਪੁੱਛਣ ਤੇ ਉਸ ਨੇ ਦੱਸਿਆ ਕਿ 2022 ਵਿਚ ਉਸ ਦੇ ਸੱਜੇ ਗੋਡੇ ‘ ਤੇ ਸੱਟ ਲੱਗ ਗਈ ਅਤੇ ਲੱਗਭੱਗ ਛੇ ਮਹੀਨੇ ਉਹ ਕੋਈ ਪ੍ਰੈਕਟਿਸ ਨਾ ਕਰ ਸਕਿਆ। ਉਦੋਂ ਕਈ ਵਾਰ ਤਾਂ ਉਸ ਨੂੰ ਲੱਗਦਾ ਸੀ ਕਿ ਪਤਾ ਨਹੀਂ ਅੱਗੋਂ ਇਹ ਹੋ ਵੀ ਸਕੇਗੀ ਕਿ ਨਹੀਂ। ਪਰ ਪ੍ਰਮਾਤਮਾ ਦੀ ਮਿਹਰ ਸਦਕਾ ਫਿਰ ਹੌਲ਼ੀ-ਹੌਲ਼ੀ ਕੰਮ ਰਵਾਂ ਹੋ ਗਿਆ ਅਤੇ ਉਸ ਨੇ ਆਪਣਾ ਅਭਿਆਸ ਦੋਬਾਰਾ ਸ਼ੁਰੂ ਕਰ ਲਿਆ। ਇੱਕ ਵਾਰ ਪੈਰਾਂ ਵਿਚ ਜ਼ੋਰਦਾਰ ਜਲਣ ਹੋਣ ਲੱਗ ਪਈ ਅਤੇ ਇਹ ਇੱਕ ਟਰੈਂਡ ਕਾਇਰੋਪ੍ਰੈਕਟਰ ਦੀ ਮਦਦ ਨਾਲ ਠੀਕ ਹੋਈ। ਮੋਢੇ ਕਦੇ-ਕਦੇ ਦਰਦ ਕਰਨ ਲੱਗ ਪੈਂਦੇ ਹਨ ਪਰ ਉਹ ਇਨ÷ ਾਂ ਦੀ ਬਹੁਤੀ ਪ੍ਰਵਾਹ ਨਹੀਂ ਕਰਦਾ ਅਤੇ ਅਭਿਆਸ ਦੀ ਆਪਣੀ ਰੁਟੀਨ ਜਾਰੀ ਰੱਖਦਾ ਹੈ।
Õ°ñਦੀਪ ਗਰੇਵਾਲ ਬੜਾ ਹਸਮੁੱਖ ਤੇ ਮਿਲਣਸਾਰ ਹੈ। ਟੀਪੀਏਆਰ ਕਲੱਬ ਦੇ ਮੈਂਬਰਾਂ ਨੂੰ ਬੜੇ ਤਪਾਕ ਨਾਲ ਮਿਲਦਾ ਹੈ। ਸਾਰੇ ਮੈਂਬਰ ਉਸ ਨੂੰ ਪੂਰਾ ਪਿਆਰ ਤੇ ਸਤਿਕਾਰ ਦਿੰਦੇ ਹਨ ਅਤੇ ਉਸ ਦੇ ਲਈ ਆਪਣੇ ਨਿਸ਼ਾਨੇ ਵੱਲ ਅੱਗੇ ਵੱਧਣ ਲਈ ਕਾਮਨਾ ਕਰਦੇ ਹਨ। ਪ੍ਰਮਾਤਮਾ ਉਸ ਨੂੰ ਹੋਰ ਬੁਲੰਦੀਆਂ ਤੱਕ ਪਹੁੰਚਣ ਦੀ ਸਮਰੱਥਾ ਬਖ਼ਸ਼ੇ।
Check Also
10 ਦਸੰਬਰ : ਮਨੁੱਖੀ ਹੱਕਾਂ ਦੇ 76ਵੇਂ ਵਰ੍ਹੇ ‘ਤੇ ਵਿਸ਼ੇਸ਼
‘ਮਨੁੱਖੀ ਅਧਿਕਾਰ ਦਿਵਸ’ ਬਨਾਮ ‘ਕਾਲੀ ਦਸਤਾਰ ਦਿਵਸ’ ਯੂ ਐਨ ਓ ਦਾ ਮਹਿਜ਼ ਘੋਸ਼ਣਾ-ਪੱਤਰ ਬਣ ਕੇ …