-4.6 C
Toronto
Wednesday, December 3, 2025
spot_img
Homeਭਾਰਤਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ 'ਤੇ ਮੋਦੀ ਦਾ ਵੱਡਾ ਹਮਲਾ

ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ‘ਤੇ ਮੋਦੀ ਦਾ ਵੱਡਾ ਹਮਲਾ

ਬਾਥਰੂਮ ‘ਚ ਰੇਨਕੋਟ ਪਹਿਨ ਕੇ ਨਹਾਉਣ ਦੀ ਕਲਾ ਕੋਈ ਮਨਮੋਹਨ ਸਿੰਘ ਕੋਲੋਂ ਸਿੱਖੇ
ਨਵੀਂ ਦਿੱਲੀ : ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਤਿੱਖੇ ਨਿਸ਼ਾਨੇ ਵਿੰਨ੍ਹੇ, ਜਿਸ ਤੋਂ ਨਾਰਾਜ਼ ਹੋ ਕੇ ਕਾਂਗਰਸੀ ਮੈਂਬਰਾਂ ਨੇ ਹਾਊਸ ਵਿਚੋਂ ਵਾਕਆਊਟ ਕੀਤਾ। ਮੋਦੀ ਨੇ ਮਨਮੋਹਨ ਸਿੰਘ ਦੀ ਸ਼ਲਾਘਾ ਤਾਂ ਕੀਤੀ ਪਰ ਨਾਲ ਹੀ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ। ਮੋਦੀ ਨੇ ਕਿਹਾ ਕਿ ਪਿਛਲੇ ਸੈਸ਼ਨ ਵਿਚ ਮਨਮੋਹਨ ਸਿੰਘ ਨੇ ਆਪਣੇ ਕੁਝ ਵਿਚਾਰ ਰੱਖੇ ਸਨ। ਅਜੇ ਸ਼ਾਇਦ ਇਕ ਕਿਤਾਬ ਨਿਕਲੀ ਹੈ, ਉਸ ਦਾ ਫਾਰਵਰਡ ਡਾ. ਸਾਹਿਬ ਨੇ ਲਿਖਿਆ ਹੈ। ਪਤਾ ਲੱਗਾ ਹੈ ਕਿ ਕਿਤਾਬ ਉਨ੍ਹਾਂ ਨੇ ਨਹੀਂ ਸਗੋਂ ਕਿਸੇ ਹੋਰ ਨੇ ਲਿਖੀ ਹੈ। ਉਨ੍ਹਾਂ ਦੇ ਭਾਸ਼ਣ ਵਿਚ ਵੀ ਮੈਨੂੰ ਇੰਝ ਲੱਗਾ। ਮੋਦੀ ਇਹ ਕਹਿ ਕੇ ਹੀ ਰੁਕ ਗਏ ਪਰ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਨੇ ਹੰਗਾਮਾ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ। ਇਸ ‘ਤੇ ਮੋਦੀ ਨੇ ਕਿਹਾ ਕਿ ਜੋ ਸ਼ਬਦ ਮੈਂ ਬੋਲਿਆ ਵੀ ਨਹੀਂ, ਉਸ ਨੂੰ ਇਹ ਸਮਝ ਗਏ ਹਨ। ਇਹ ਗਜ਼ਬ ਵਾਲੀ ਗੱਲ ਹੈ। ਮੋਦੀ ਨੇ ਕਿਹਾ ਕਿ ਮਨਮੋਹਨ ਸਿੰਘ ਇਕ ਸਾਬਕਾ ਪ੍ਰਧਾਨ ਮੰਤਰੀ ਹਨ, ਸਤਿਕਾਰਯੋਗ ਹਨ। ਪਿਛਲੇ 30-35 ਸਾਲਾਂ ਤੋਂ ਭਾਰਤ ਦੇ ਆਰਥਿਕ ਫੈਸਲਿਆਂ ਨਾਲ ਉਨ੍ਹਾਂ ਦਾ ਸਿੱਧਾ ਸੰਬੰਧ ਰਿਹਾ ਹੈ। ਅੱਧਾ ਸਮਾਂ ਉਨ੍ਹਾਂ ਦਾ ਹੀ ਦਬਦਬਾ ਸੀ। ਅਜਿਹਾ ਦੇਸ਼ ਵਿਚ ਕੋਈ ਹੋਰ ઠਨਹੀਂ ਰਿਹਾ ਹੋਵੇਗਾ ਪਰ ਅਸੀਂ ਸਿਆਸਤਦਾਨ ਮਨਮੋਹਨ ਸਿੰਘ ਕੋਲੋਂ ਸਿੱਖ ਸਕਦੇ ਹਾਂ ਕਿ ਇੰਨੇ ਘਪਲੇ ਹੋਣ ਦੇ ਬਾਵਜੂਦ ਵੀ ਮਨਮੋਹਨ ਸਿੰਘ ‘ਤੇ ਕਦੇ ਕੋਈ ਦਾਗ ਨਹੀਂ ਲੱਗਾ। ਬਾਥਰੂਮ ਵਿਚ ਰੇਨਕੋਟ ਪਹਿਨ ਕੇ ਨਹਾਉਣ ਦੀ ਕਲਾ ਮਨਮੋਹਨ ਸਿੰਘ ਜੀ ਤੋਂ ਇਲਾਵਾ ਕੋਈ ਨਹੀਂ ਜਾਣਦਾ। ਮੋਦੀ ਨੇ ਲੰਘੇ ਦਿਨੀਂ ਰਾਹੁਲ ਗਾਂਧੀ ਵਲੋਂ ਕਹੀਆਂ ਗਈਆਂ ਗੱਲਾਂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੁਝ ਲੋਕ ਕਹਿ ਰਹੇ ਹਨ ਕਿ ਅੱਤਵਾਦੀਆਂ ਕੋਲੋਂ ਨਵੇਂ ਨੋਟ ਮਿਲੇ ਹਨ। ਸਾਡੇ ਦੇਸ਼ ਵਿਚ ਨੋਟਬੰਦੀ ਪਿੱਛੋਂ ਬੈਂਕ ਲੁੱਟਣ ਦੇ ਜੋ ਯਤਨ ਹੋਏ, ਉਹ ਜੰਮੂ-ਕਸ਼ਮੀਰ ਵਿਚ ਹੋਏ। ਨੋਟਬੰਦੀ ਪਿੱਛੋਂ ਜਿਹੜੇ ਅੱਤਵਾਦੀ ਮਾਰੇ ਗਏ, ਉਨ੍ਹਾਂ ਕੋਲੋਂ ਨਵੇਂ ਨੋਟ ਮਿਲੇ ਤਾਂ ਇਨ੍ਹਾਂ ਦੋਵਾਂ ਗੱਲਾਂ ਦਾ ਆਪਸ ਵਿਚ ਸੰਬੰਧ ਹੈ।
ਮਨਮੋਹਨ ਸਿੰਘ ‘ਤੇ ਮੋਦੀ ਦੀ ਟਿੱਪਣੀ ਸ਼ਰਮਨਾਕ : ਰਾਹੁਲઠ
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿਰੁੱਧ ਕੀਤੀ ਟਿੱਪਣੀ ਨੂੰ ਸ਼ਰਮਨਾਕ ਦੱਸਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਆਪਣੀ ਨਰਾਜ਼ਗੀ ਪ੍ਰਗਟਾਉਂਦੇ ਹੋਏ ਲਿਖਿਆ ਕਿ ਜਦੋਂ ਇਕ ਪ੍ਰਧਾਨ ਮੰਤਰੀ ਆਪਣੇ ਤੋਂ ਸੀਨੀਅਰ ਅਤੇ ਆਪਣੇ ਪਹਿਲੇ ਹਮਰੁਤਬਾ ਦਾ ਮਜ਼ਾਕ ਉਡਾਉਣ ਲਈ ਆਪਣੇ ਆਪ ਨੂੰ ਇਸ ਪੱਧਰ ‘ਤੇ ਲੈ ਜਾਂਦਾ ਹੈ ਤਾਂ ਉਹ ਸੰਸਦ ਅਤੇ ਰਾਸ਼ਟਰ ਦੇ ਮਾਣ-ਸਨਮਾਨ ਨੂੰ ਵੀ ਹੇਠਾਂ ਡੇਗ ਦਿੰਦਾ ਹੈ।

RELATED ARTICLES
POPULAR POSTS