4.1 C
Toronto
Thursday, November 27, 2025
spot_img
HomeਕੈਨੇਡਾFrontਮੰਗਾਫ਼ ਅਗਨੀ ਕਾਂਡ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇਗੀ...

ਮੰਗਾਫ਼ ਅਗਨੀ ਕਾਂਡ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇਗੀ ਕੁਵੈਤ ਸਰਕਾਰ

ਹਰ ਮਿ੍ਤਕ ਦੇ ਪਰਿਵਾਰ ਨੂੰ ਮਿਲਣਗੇ 15 ਹਜ਼ਾਰ ਅਮਰੀਕੀ ਡਾਲਰ
ਕੁਵੈਤ/ਬਿਊਰੋ ਨਿਊਜ਼ : ਕੁਵੈਤ ਸਰਕਾਰ ਦੱਖਣੀ ਅਹਿਮਦੀ ਗਵਰਨੋਰੇਟ ਵਿੱਚ ਲੰਘੇ ਦਿਨੀਂ ਲੱਗੀ ਅੱਗ ਦੌਰਾਨ ਮਾਰੇ ਗਏ 46 ਭਾਰਤੀਆਂ ਸਮੇਤ ਸਾਰੇ 50 ਵਿਅਕਤੀਆਂ ਦੇ ਪਰਿਵਾਰਾਂ ਨੂੰ 15-15 ਹਜ਼ਾਰ ਅਮਰੀਕੀ ਡਾਲਰ ਦਾ ਮੁਆਵਜ਼ਾ ਦੇਵੇਗੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਕ ਖ਼ਬਰ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਬਰ ਅਲ-ਸਬਾਹ ਦੇ ਹੁਕਮਾਂ ’ਤੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ 15 ਹਜ਼ਾਰ ਅਮਰੀਕੀ ਡਾਲਰ ਭਾਵ 12.5 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਅਖਬਾਰ ਨੇ ਲਿਖਿਆ ਹੈ ਕਿ ਇਹ ਰਕਮ ਸਬੰਧਤ ਦੇਸ਼ਾਂ ਦੇ ਦੂਤਘਰਾਂ ਨੂੰ ਪਹੁੰਚਾ ਦਿੱਤੀ ਜਾਵੇਗੀ। ਭਾਰਤ ਸਰਕਾਰ ਨੇ ਭਿਆਨਕ ਅਗਨੀ ਕਾਂਡ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ 2-2 ਲੱਖ ਰੁਪਏ ਅਤੇ ਕੇਰਲ ਸਰਕਾਰ ਨੇ ਆਪਣੇ ਰਾਜ ਦੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਸਹਾਇਤਾ ਰਾਸ਼ੀ ਵਜੋਂ ਦੇਣ ਦਾ ਐਲਾਨ ਕੀਤਾ ਸੀ। ਧਿਆਨ ਰਹੇ ਕਿ ਲੰਘੇ ਦਿਨੀਂ ਕੁਵੈਤ ਦੇ ਮੰਗਾਫ਼ ਸ਼ਹਿਰ ਦੀ ਇਕ ਸੱਤ ਮੰਜ਼ਿਲਾ ਇਮਾਰਤ ਵਿਚ ਲੱਗੀ ਭਿਆਨਕ ਅੱਗ ਦੌਰਾਨ 46 ਭਾਰਤੀਆਂ ਸਮੇਤ 50 ਵਿਅਕਤੀਆਂ ਦੀ ਮੌਤ ਹੋ ਗਈ ਸੀ।

 

RELATED ARTICLES
POPULAR POSTS