12.4 C
Toronto
Monday, October 12, 2026
spot_img
Homeਪੰਜਾਬਭਾਰਤੀ ਕਿਸਾਨ ਯੂਨੀਅਨ ਨੇ ਲੱਖੋਵਾਲ ਨੂੰ ਜਥੇਬੰਦੀ 'ਚੋਂ ਕੱਢਿਆ

ਭਾਰਤੀ ਕਿਸਾਨ ਯੂਨੀਅਨ ਨੇ ਲੱਖੋਵਾਲ ਨੂੰ ਜਥੇਬੰਦੀ ‘ਚੋਂ ਕੱਢਿਆ

ਭਾਰਤੀ ਕਿਸਾਨ ਯੂਨੀਅਨ ਨੇ ਲੱਖੋਵਾਲ ਨੂੰ ਜਥੇਬੰਦੀ ‘ਚੋਂ ਕੱਢਿਆਅਕਾਲੀ ਦਲ ਦੀ ਹਮਾਇਤ ਕਰਨੀ ਬਣੀ ਮੁਸੀਬਤ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਪਾਰਟੀ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੂੰ ਜਥੇਬੰਦੀ ਵਿੱਚੋਂ ਕੱਢ ਦਿੱਤਾ ਹੈ। ਉਨ੍ਹਾਂ ਦੀ ਥਾਂ ਹਰਮੀਤ ਸਿੰਘ ਕਾਦੀਆਂ ਨੂੰ ਨਵਾਂ ਪ੍ਰਧਾਨ ਬਣਾਇਆ ਗਿਆ। ਮੋਗਾ ਵਿੱਚ ਜਥੇਬੰਦੀ ਦੇ 12 ਜ਼ਿਲ੍ਹਿਆਂ ਦੇ ਪ੍ਰਧਾਨਾਂ ਤੇ ਸਮਰਥਕਾਂ ਦੀ ਹੋਈ ਅਹਿਮ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ।
ਇਸ ਮੌਕੇ ਨਵੇਂ ਬਣੇ ਪ੍ਰਧਾਨ ਦਾ ਕਹਿਣਾ ਹੈ ਕਿ ਲੱਖੋਵਾਲ ਅਕਾਲੀ ਦਲ ਦਾ ਸਮਰਥਨ ਕਰਦੇ ਹਨ ਜਿਹੜਾ ਯੂਨੀਅਨ ਨੂੰ ਪਸੰਦ ਨਹੀਂ ਸੀ। ਇਸੇ ਵਜ੍ਹਾ ਕਾਰਨ ਯੂਨੀਅਨ ਨੇ ਉਨ੍ਹਾਂ ਨੂੰ ਜਥੇਬੰਦੀ ਵਿਚੋਂ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਕਿ ਉਹ ਸਿਆਸੀ ਪਾਰਟੀ ਤੋਂ ਹਟ ਕੇ ਨਿਰਪੱਖ ਜਥੇਬੰਦੀ ਕਾਇਮ ਕਰਨ ਪਰ ਇਸ ਗੱਲ ਉੱਤੇ ਉਹ ਸਹਿਮਤ ਨਾ ਹੋਏ।

RELATED ARTICLES
POPULAR POSTS