19.6 C
Toronto
Thursday, May 28, 2026
spot_img
Homeਪੰਜਾਬ62 ਸਾਲ ਦੀ ਉਮਰ 'ਚ ਦਿੱਤਾ ਜੌੜੇ ਬੱਚਿਆਂ ਨੂੰ ਜਨਮ

62 ਸਾਲ ਦੀ ਉਮਰ ‘ਚ ਦਿੱਤਾ ਜੌੜੇ ਬੱਚਿਆਂ ਨੂੰ ਜਨਮ

ਗੁਰਵਿੰਦਰ ਕੌਰ ਪਹਿਲਾਂ ਵੀ ਹੈ ਤਿੰਨ ਧੀਆਂ ਦੀ ਮਾਂ
ਮਾਨਸਾ/ਬਿਊਰੋ ਨਿਊਜ਼ : ਜ਼ਿਲ੍ਹਾ ਮਾਨਸਾ ਦੇ ਇੱਕ ਬਜ਼ੁਰਗ ਜੋੜੇ ਨੇ 62 ਸਾਲ ਦੀ ਉਮਰ ਵਿੱਚ ਦੋ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਹੈ, ઠਜਿਨ੍ਹਾਂ ਵਿੱਚ ਇੱਕ ਮੁੰਡਾ ਤੇ ਇੱਕ ਕੁੜੀ ਸ਼ਾਮਲ ਹੈ। 62 ਸਾਲ ਦੀ ਉਮਰ ਵਿੱਚ ਮਾਂ ਬਣੀ ਗੁਰਵਿੰਦਰ ਕੌਰ ਨੰਗਲ ਕਲਾਂ ਨੇ ਆਈਵੀਐਫ ਰਾਹੀਂ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਮਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੋਵੇਂ ਬੱਚੇ ਤੰਦਰੁਸਤ ਹਨ। ਦੱਸਣਯੋਗ ਹੈ ਕਿ ਇਸ ਜੋੜੇ ਦੇ ਪਹਿਲਾਂ ਵੀ ਤਿੰਨ ਧੀਆਂ ਹਨ, ਜਿਨ੍ਹਾਂ ਵਿੱਚੋਂ ਦੋ ਵਿਆਹੀਆਂ ਹੋਈਆਂ ਹਨ ਤੇ ਇੱਕ ਹਾਲੇ ਕੁਆਰੀ ਹੈ। ਰੌਚਕ ਤੱਥ ਇਹ ਹੈ ਕਿ ਦੋਵੇਂ ਵਿਆਹੀਆਂ ਧੀਆਂ ਦੇ ਬੱਚੇ ਵੀ ਹਨ।
ਪਿੰਡ ਨੰਗਲ ਕਲਾਂ ਜ਼ਿਲ੍ਹਾ ਮਾਨਸਾ ਵਾਸੀ ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਦੀ ਉਮਰ 62 ਸਾਲ ਹੈ। ਉਨ੍ਹਾਂ ਦੇ ਤਿੰਨ ਧੀਆਂ ਹਨ, ਜਿਨ੍ਹਾਂ ਵਿੱਚੋਂ ਦੋ ਦਾ ਵਿਆਹ ਹੋ ਚੁੱਕਿਆ ਹੈ। ਕਿਸਾਨ ਬਲਵੀਰ ਸਿੰਘ ਮੁਤਾਬਿਕ ਦੋ ਸਾਲ ਪਹਿਲਾਂ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਕਰਕੇ ਉਨ੍ਹਾਂ ਨੂੰ ਜਾਇਦਾਦ ਦੇ ਵਾਰਿਸ ਦੀ ਘਾਟ ਮਹਿਸੂਸ ਹੋਣ ਲੱਗੀ ਸੀ। ਗੁਰਵਿੰਦਰ ਕੌਰ ਨੇ ਦੱਸਿਆ ਕਿ ਪੁੱਤਰ ਦੀ ਮੌਤ ਹੋਣ ਤੋਂ ਬਾਅਦ ਉਸਨੂੰ ਇਸ ਉਮਰ ਵਿੱਚ ਪੁੱਤਰ ਮਿਲਣ ਦੀ ਉਮੀਦ ਵੀ ਨਾਮਾਤਰ ਲੱਗੀ।
ਉਸ ਦੀਆਂ ਧੀਆਂ ਨੇ ਉਸ ਨੂੰ ਆਈਵੀਐਫ ਜ਼ਰੀਏ ਮਾਂ ਬਣਨ ਦੀ ਸਲਾਹ ਦਿੱਤੀ। ਉਨ੍ਹਾਂ ਦੀ ਗੱਲ ਮੰਨਕੇ ਉਸਨੇ ਆਈਵੀਐਫ ਰਾਹੀਂ ਮਾਂ ਬਣਨ ਦਾ ਫ਼ੈਸਲਾ ਕਰ ਲਿਆ।
ਲੰਘੀ 20 ਨਵੰਬਰ ਨੂੰ ਉਸਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਹਸਪਤਾਲ ਵਿੱਚ ਜੌੜੇ ਬੱਚਿਆਂ ਨੂੰ ਜਨਮ ਦਿੱਤਾ। ਹੁਣ ਉਹ ਛੁੱਟੀ ਲੈ ਕੇ ਘਰ ਆ ਗਏ ਹਨ।

RELATED ARTICLES
POPULAR POSTS