Breaking News
Home / ਨਜ਼ਰੀਆ / ਕੁਦਰਤ ਦੇ ਰੰਗਾਂ ਬਾਰੇ ਬਾਲਾਂ ਲਈ ਨਾਟਕ

ਕੁਦਰਤ ਦੇ ਰੰਗਾਂ ਬਾਰੇ ਬਾਲਾਂ ਲਈ ਨਾਟਕ

ਸਤਰੰਗੀ ਪੀਂਘ
ਪਾਤਰ:
ਕੁਦਰਤ: ਰੰਗ ਬਰੰਗੇ ਫੁੱਲਾਂ ਨਾਲ ਸਜੀ ਹਰੇ ਰੰਗ ਦੀ ਪੁਸ਼ਾਕ ਪਹਿਨੀ ਇਕ 40 ਕੁ ਸਾਲ ਦੀ ਔਰਤ
ਸੱਤ ਰੰਗ (ਹਰਾ, ਨੀਲਾ, ਪੀਲਾ, ਸੰਤਰੀ, ਲਾਲ, ਜਾਮਨੀ ਤੇ ਨੀਲ ਰੰਗ) ਦੀਆਂ ਪੁਸ਼ਾਕਾਂ ਪਹਿਨੀ ਸੱਤ ਛੋਟੇ ਬੱਚੇ
ਬਾਰਸ਼: ਹਲਕੇ ਸਲੇਟੀ ਰੰਗ ਦੀ ਪੁਸ਼ਾਕ ਪਹਿਨੀ ਇਕ 30 ਕੁ ਸਾਲ ਦੀ ਔਰਤ
ਪਟਕਥਾ
(ਸਥਾਨ: ਜੰਗਲ ਵਿਚ ਮਾਂ-ਕੁਦਰਤ ਇਕ ਰੁੱਖ ਹੇਠ ਬੈਠੀ ਹੈ। ਕੋਲ ਹੀ ਉਸ ਦ ੇ ਬੱਚੇ ਵਿਭਿੰਨ (ਸੱਤ) ਰੰਗਾਂ ਵਿਚ ਲਿਪਟੇ ਖੇਡ ਰਹੇ ਹਨ।
ਅਚਾਨਕ ਹੀ ਹਰਾ ਰੰਗ ਤੇ ਨੀਲਾ ਰੰਗ ਉੱਚੀ ਉੱਚੀ ਝਗੜਣ ਲਗਦੇ ਹਨ।)
ਨੀਲਾ ਰੰਗ : ਇਹ ਸੱਚ ਨਹੀਂ ਹੈ।
ਹਰਾ ਰੰਗ: ਹਾਂ ਹਾਂ ! ਇਹੋ ਹੀ ਸੱਚ ਹੈ।
(ਕੁਦਰਤ ਉਠ ਖੜੀ ਹੁੰਦੀ ਹੈ ਅਤੇ ਮੱਧਮ ਸੁਰ ਵਿਚ ਬੋਲਦੀ ਹੈ।)
ਕੁਦਰਤ: ਕੀ ਗੱਲ ਹੈ? ਤੁਸੀਂ ਦੋਨੋਂ ਝਗੜ ਕਿਉਂ ਰਹੇ ਹੋ?
(ਨੀਲਾ ਰੰਗ ਤੇ ਹਰਾ ਰੰਗ ਦੋਨੋਂ ਮਾਂ-ਕੁਦਰਤ ਕੋਲ ਆਉਂਦੇ ਹਨ।)
ਨੀਲਾ ਰੰਗ : ਹਰਾ ਕਹਿੰਦਾ ਹੈ ਕਿ ਉਹ ਸੱਭ ਤੋਂ ਉੱਤਮ ਰੰਗ ਹੈ। ਇਹ ਸੱਚ ਨਹੀਂ ੀਢ… ਕਿਉਂ ਕਿ ਸੱਭ ਤੋਂ ਉੱਤਮ ਤਾਂ ਮੈਂ ਹਾਂ।
ਹਰਾ ਰੰਗ: ਬਿਲਕੁਲ ਗਲਤ ਕਹਿ ਰਿਹਾ ਹੈ ਨੀਲਾ । ਝੂਠਾ ਕਿਸੇ ਥਾਂ ਦਾ। ॥।ਸੱਭ ਤੋਂ ਉੱਤਮ ਤਾਂ ਮੈਂ ਹਾਂ । ਮੈਂ ਹਾਂ । ਮੈਂ ਹਾਂ ।
ਕੁਦਰਤ: (ਹਰੇ ਰੰਗ ਨੂੰ) ਤੂੰ ਅਜਿਹਾ ਕਿਉਂ ਸੋਚਦਾ ਏ? ਤੂੰ ਖੁਦ ਨੂੰ ਸੱਭ ਤੋਂ ਉੱਤਮ ਕਿਵੇਂ ਮੰਨ ਲਿਆ?
ਹਰਾ ਰੰਗ: ਓਹ ਅੰਮੀ ! (ਰੋਣਹਾਕਾ ਜਿਹਾ ਹੋ ਕੇ) ਤੁਸੀਂ ਵੀ?
ਕੁਦਰਤ: ਮੈਂ ਤੈਨੂੰ ਸਵਾਲ ਪੁੱਛਿਆ ਹੈ ਹਰੇ । ਤੂੰ ਅਜਿਹਾ ਕਿਵੇਂ ਸੋਚ ਲਿਆ?
ਹਰਾ ਰੰਗ: ਕਿਉਂ ਕਿ … ਕਿਉਂ ਕਿ … ਮੈਂ ਜੀਵਨ ਤੇ ਆਸ ਦਾ ਚਿੰਨ੍ਹ ਹਾਂ। ਜ਼ਰਾ ਆਪਣੇ ਵੱਲ ਹੀ ਦੇਖੋ ਅੰਮੀ, ਤੁਹਾਡੀ ਪੁਸ਼ਾਕ ਵੀ ਤਾਂ ਹਰੀ
ਹੈ। ॥।ਜ਼ਰਾ ਆਲੇ ਦੁਆਲੇ ਨਜ਼ਰ ਮਾਰੋ। ਘਾਹ ਵੀ ਹਰਾ ਹੈ ਤੇ ਰੁੱਖ ਵੀ। ਹਰੇ ਚਾਰੇ ਨੂੰ ਪਸੂ ਵੀ ਚਾਅ ਨਾਲ ਖਾਂਦੇ ਹਨ ਤੇ ਜੰਗਲੀ ਜੀਵਾਂ ਨੂੰ ਵੀ
ਹਰਾ ਭਰਾ ਜੰਗਲ ਹੀ ਪਸੰਦ ਹੈ। ਕਿਸਾਨ ਵੀ ਹਰੀਆਂ ਭਰੀਆਂ ਫਸਲਾਂ ਦੇਖ ਖੁਸ਼ ਹੁੰਦਾ ਹੈ ਤੇ ਪੰਛੀ ਵੀ ਹਰੇ ਭਰੇ ਰੁੱਖਾਂ ਉੱਤੇ ਹੀ ਘਰ ਬਣਾਉਂਦੇ
ਨੇ। ॥।ਗੱਲ ਕੀ ਹਰ ਕੋਈ ਹੀ ਮੈਨੁੰ ਪਸੰਦ ਕਰਦਾ ਏ। ਇਸੇ ਲਈ ਮੈਂ ਸੱਭ ਤੋਂ ਉੱਤਮ ਹਾਂ।
(ਸਾਰੇ ਰੰਗ ਰੌਲਾ ਪਾਉਣ ਲੱਗਦੇ ਨੇ।)
ਸਾਰੇ ਰੰਗ : ਮੈਂ …  ਮੈਂ … ਮੈੰਂ।
ਕੁਦਰਤ: ਤੁਸੀਂ ਸਾਰੇ ਹੀ ਅਹਿਮ ਹੋ। ਸਾਰੇ ਹੀ ਉੱਤਮ।
ਨੀਲਾ ਰੰਗ: ਅੰਮਾਂ ਬਿਲਕੁਲ ਠੀਕ ਕਹਿੰਦੀ ਹੈ। ਹਰੇ ਤੂੰ ਤਾਂ ਆਲੇ ਦੁਆਲੇ ਦੀ ਗੱਲ ਕਰਦਾ ਹੈ ਪਰ ਜ਼ਰਾ ਅੰਬਰ ਵੱਲ ਵੀ ਦੇਖ ਤਾਂ। ਅੰਬਰ ਤਾਂ
ਮੇਰੇ ਹੀ ਰੰਗ ਵਿਚ ਰੰਗਿਆ ਪਿਆ ਹੈ। ਅੰਬਰ ਦਾ ਨੀਲਾਪਣ ਵਿਸ਼ਾਲਤਾ, ਸ਼ਾਂਤੀ ਤੇ ਸੰਜੀਦਗੀ ਦਾ ਚਿੰਨ੍ਹ ਹੈ। ਸ਼ਾਂਤੀ ਤੋਂ ਬਿਨ੍ਹਾਂ ਤਾਂ ਜੀਵਨ ਹੀ ਕੁਝ
ਨਹੀਂ। ॥।ਹੋਰ ਤਾਂ ਹੋਰ ਜ਼ਰਾ ਸਮੁੰਦਰਾਂ ਦਾ ਰੰਗ ਤਾਂ ਦੇਖ … ਉਥੇ ਮੈਂ ਹੀ ਤਾਂ ਹਾਂ ਸੱਭ ਪਾਸੇ ਫੈਲਿਆ ਹੋਇਆ। ਪੁਲਾੜ ‘ਚੋਂ ਦੇਖਿਆਂ ਪੂਰੀ
ਧਰਤੀ ਹੀ ਨੀਲੀ ਭਾਹ ਮਾਰਦੀ ਹੈ ਜਿਵੇਂ ਮਾਂ-ਕੁਦਰਤ ਨੂੰ ਇਹ ਰੰਗ ਬਹੁਤ ਪਸੰਦ ਹੋਵੇ।
ਕੁਦਰਤ: ਇਥੇ ਅਸੀਂ ਮੇਰੀ ਪਸੰਦ ਨਾਪਸੰਦ ਦੀ ਗੱਲ ਨਹੀਂ ਕਰ ਰਹੇ।
ਪੀਲਾ ਰੰਗ : ਹਾਅ ਹਾਅ ਹਾਅ। (ਉੱਚੀ ਉੱਚੀ ਹਸਦੇ ਹੋਏ)
ਹਰਾ ਰੰਗ: ਇਹ ਕੋਈ ਮਜ਼ਾਕ ਦੀ ਗੱਲ ਨਹੀਂ।
ਪੀਲਾ ਰੰਗ: ਬਿਲਕੁਲ ਹੈ। ਤੁਸੀਂ ਸਾਰੇ ਤਾਂ ਗਮਗੀਨ ਲੱਗਦੇ ਹੋ। … ਜ਼ਰਾ ਮੇਰੇ ਵੱਲ ਦੇਖੋ। ਮੈਂ ਖੁਸ਼ੀ ਦਾ ਚਿੰਨ੍ਹ ਹਾਂ। ਮੈਂ ਦੁਨੀਆਂ ਵਿਚ ਹਾਸਾ ਖੇੜੇ
ਵੰਡਦਾ ਰਹਿੰਦਾ ਹਾਂ। ਬਹਾਰ ਦੀ ਆਮਦ ਨਾਲ ਹੀ ਮੈਂ ਹਰ ਕਿਸੇ ਦੀ ਜ਼ਿੰਦਗੀ ਵਿਚ ਖੁਸ਼ੀਆਂ ਭਰ ਦੇਂਦਾ ਹਾਂ। ਪੀਲੇ ਫੁੱਲਾਂ ਲੱਦੇ ਸਰਸੋਂ ਦੇ ਖੇਤ
ਦੇਖ ਹਰ ਕਿਸੇ ਦਾ ਮਨ ਝੂੰਮ ਉੱਠਦਾ ਹੈ। ਹੋਰ ਤਾਂ ਹੋਰ ਠੰਢੇ ਮੌਸਮ ਵਿਚ ਤੁਹਾਨੂੰ ਨਿੱਘ ਕੌਣ ਦਿੰਦਾ ਹੈ? ॥।ਇਹ ਸੂਰਜ ਹੀ ਤਾਂ ਹੈ। ਅਤੇ
ਸੂਰਜ ਵੀ ਸੁਨਿਹਰੀ-ਪੀਲਾ ਹੀ ਹੈ। ॥।ਹਾਅ ਹਾਅ ਹਾਅ (ਪੀਲਾ ਰੰਗ ਠਹਾਕਾ ਮਾਰ ਕੇ ਹੱਸਦਾ ਹੈ।) ਓਹ ਹੋ! ॥।ਮੈਂ ਤਾਂ ਅੰਮੀ ਬਾਰੇ ਭੁੱਲ ਹੀ
ਗਿਆ। ਅੰਮੀ ਦੇ ਕੰਨਾਂ ਦੀਆਂ ਵਾਲੀਆਂ ਵੀ ਤਾਂ ਸੁਨਿਹਰੀ-ਪੀਲੇ ਰੰਗ ਦੀਆਂ ਹਨ।
ਕੁਦਰਤ: ਓਹ! ਮੇਰੇ ਪਿਆਰੇ ਬੱਚਿਓ! ਆਪਸ ਵਿਚ ਝਗੜਣਾ ਚੰਗੀ ਗੱਲ ਨਹੀਂ। ਤੁਸੀਂ ਸਾਰੇ ਹੀ ਬਹੁਤ ਅਹਿਮ ਹੋ।
ਸੰਤਰੀ ਰੰਗ: ਅੰਮੀ! ਅੰਮੀ! ਮੇਰੀ ਵੀ ਗੱਲ ਸੁਣੋ ਨਾ!
ਨੀਲਾ ਰੰਗ: ਚੁੱਪ ਰਹਿ ਸੰਤਰੀ! ਐਂਵੇ ਨਾ ਬੋਲ ਸਾਡੀ ਗੱਲ ਵਿਚ।
ਹਰਾ ਰੰਗ: ਸੰਤਰੀ। ਮੂੰਹ ਬੰਦ ਰੱਖ! ਇਸ ਗੱਲ ਨਾਲ ਤੇਰਾ ਕੋਈ ਲੈਣਾ ਦੇਣਾ ਨਹੀਂ।
ਪੀਲਾ ਰੰਗ: ਓਹ ਹੋ! ਕੌਣ ਹੈ ਤੂੰ ਬਈ ! ਮੈਂ ਤਾਂ ਤੈਨੂੰ ਪਹਿਲਾਂ ਕਦੇ ਦੇਖਿਆਂ ਵੀ ਨਹੀਂ। ॥।ਹਾਅ ਹਾਅ ਹਾਅ (ਪੀਲਾ ਰੰਗ ਠਹਾਕਾ ਮਾਰ ਕੇ
ਹੱਸਦਾ ਹੈ।)
ਕੁਦਰਤ: ਚੁੱਪ ਕਰੋ ਸਾਰੇ! ਸ਼ਰਾਰਤੀ ਕਿਸੇ ਥਾਂ ਦੇ। ਬੋਲਣ ਦਿਓ ਉਸ ਨੂੰ।
ਸੰਤਰੀ ਰੰਗ: ਮੈਂ ਸਿਹਤ ਤੇ ਤਾਕਤ ਦਾ ਚਿੰਨ੍ਹ ਹਾਂ। ਫਲਾਂ ਤੇ ਸਬਜ਼ੀਆਂ ਵਿਚ ਵਿਟਾਮਿਨਾਂ ਦੀ ਭਰਮਾਰ ਦਾ ਪ੍ਰਤੀਕ। ਜ਼ਰਾ ਗਾਜਰਾਂ, ਕੱਦੂ, ਸੰਤਰੇ,
ਅੰਬਾਂ, ਖਰਬੂਜੇ ਅਤੇ ਪਪੀਤੇ ਦੇ ਰੰਗ ਨੂੰ ਹੀ ਦੇਖ ਲਵੋ। ਹਰ ਪਾਸੇ ਮੈਂ ਹੀ ਹਾਂ।
ਪੀਲਾ ਰੰਗ: ਚੁੱਪ ਕਰ ਠੈਂਗਣਾ ਜਿਹਾ ਨਾ ਹੋਵੇ ਤਾਂ ! ਤੂੰ ਤਾਂ ਖਾਸਾ ਹੀ ਸਿਰ ਖਾਂਦਾ ਏ।
ਸੰਤਰੀ ਰੰਗ : ਜ਼ਰਾ ਗੱਲ ਤਾਂ ਸੁਣ ਲੈ। ਮੈਂ ਤੇਰੇ ਵਾਂਗ ਹਰ ਥਾਂ ਨਹੀਂ ਡੁੱਲਿਆ ਫਿਰਦਾ। ਪਰ ਸੂਰਜ ਦੇ ਚੜ੍ਹਣ ਜਾਂ ਡੁੱਬਣ ਸਮੇਂ ਜਦੋਂ ਮੈਂ ਪੂਰੇ
ਅੰਬਰ ਵਿਚ ਫੈਲ ਜਾਂਦਾ ਹਾਂ ਤਾਂ ਹਰ ਕੋਈ ਅਸ਼ ਅਸ਼ ਕਰ ਉੱਠਦਾ ਹੈ। ਤਦ ਤੁਹਾਡੇ ਸੱਭ ਵੱਲ ਕੋਈ ਧਿਆਨ ਵੀ ਨਹੀੰ ਦਿੰਦਾ। … ਓਹ ਅੰਮੀ ਦੇ
ਚਿਹਰੇ ਦੀ ਸੰਤਰੀ ਭਾਹ, ਕਿੰਨੀ ਪਿਆਰੀ ਤੇ ਸੋਹਣੀ ਲੱਗਦੀ ਹੈ। ਇਸ ਲਈ ਭਾਵੇਂ ਤੁਹਾਨੂੰ ਚੰਗਾ ਲੱਗੇ ਜਾਂ ਨਾ । ॥।ਪਰ ਮੈਂ ਹੀ ਹਾਂ ਸੱਭ ਤੋਂ
ਸੋਹਣਾ ਰੰਗ।
ਲਾਲ ਰੰਗ: ਮੈਨੂੰ ਇਹ ਚਿੜ ਚਿੜ ਉੱਕਾਂ ਹੀ ਪਸੰਦ ਨਹੀਂ। ਤੁਹਾਡਾ ਸੱਭ ਦਾ ਮਸਲਾ ਹੈ ਕੀ? …ੀਢ;ਰ… ਮੈਂ ਇਧਰ ਹਾਂ।
(ਸਾਰੇ ਰੰਗ ਲਾਲ ਰੰਗ ਵੱਲ ਝਾਂਕਦੇ ਹਨ।)
ਕੁਦਰਤ: ਚੁੱਪ ਕਰ ਮੇਰੇ ਲਾਲ! (ਲਾਲ ਰੰਗ ਦਾ ਸਿਰ ਪਲੋਸਦੀ ਹੋਈ।) ਪਹਿਲਾਂ ਹੀ ਘੜਮੱਸ ਮੱਚਿਆ ਪਿਆ ਏ।
ਲਾਲ ਰੰਗ: ਮਾਫ਼ ਕਰਨਾ ਅੰਮੀ! ਪਰ ਮੈਂ ਚੁੱਪ ਨਹੀਂ ਰਹਿ ਸਕਦਾ। ਮੇਰੀ ਗੱਲ ਵੀ ਸੱਭ ਨੂੰ ਸੁਨਣੀ ਪਵੇਗੀ। ॥।ਮੇਰੇ ਰੰਗ ਨੂੰ ਦੇਖੋ। ਜੀਵਾਂ
ਦੀਆਂ ਰਗਾਂ ਵਿਚ ਵਗਦਾ ਖੂਨ ਮੇਰਾ ਹੀ ਰੰਗ ਹੈ। ਉਮੰਗ, ਪਿਆਰ ਤੇ ਕੁਰਬਾਨੀ ਦਾ ਚਿੰਨ੍ਹ ਹਾਂ ਮੈਂ। ਧਰਮ ਅਤੇ ਬਲੀਦਾਨ ਲਈ ਵਹਿੰਦਾ ਹੋਈ
ਧਾਰਾ ਮੈਂ ਹੀ ਹਾਂ।ਸ਼ਹੀਦਾਂ ਦਾ ਲਾਲ ਖੂਨ, ਕੌਮਾਂ ਦੀ ਤਕਦੀਰ ਬਦਲਣ ਦੀ ਸਮਰਥਾ ਰਖੱਦਾ ਹੈ। ॥।ਤੇ ਭਲਾ ਗੁਲਾਬ ਦੇ ਲਾਲ ਸੁਰਖ਼ ਫੁੱਲਾਂ ਨੂੰ
ਕੋਈ ਕਿਵੇਂ ਭੁੱਲ ਸਕਦਾ ਹੈ? ॥।ਦਿਲ ਦੀਆਂ ਸੂਖ਼ਮ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਨੋਜੁਆਨ ਲਾਲ ਗੁਲਾਬਾਂ ਨੂੰ ਹੀ ਤਰਜ਼ੀਹ ਦਿੰਦੇ ਨੇ। ਹੋਰ
ਤਾਂ ਹੋਰ ਅੰਮੀ ਦੇ ਬੁੱਲ ਵੀ ਤਾਂ ਲਾਲ ਹਨ।
ਜਾਮਨੀ ਰੰਗ: ਮੈਂ ਵੀ ਕੁਝ ਕਹਿ ਸਕਦਾ ਹਾਂ? (ਸਵਾਲੀਆ ਨਜ਼ਰਾਂ ਨਾਲ ਸੱਭ ਨੂੰ ਦੇਖਦਾ ਹੋਇਆ।)
ਨੀਲਾ ਰੰਗ: ਹਾਂ! ਹਾਂ! ਤੂੰ ਕਿਉਂ ਪਿੱਛੇ ਰਹਿੰਦਾ ਹੈ। ਤੂੰ ਵੀ ਆਪਣੀ ਭੜਾਸ ਕੱਢ ਲੈ।
ਹਰਾ ਰੰਗ : ਪਰ ਆਪਣਾ ਭਾਸ਼ਣ ਜ਼ਰਾ ਛੋਟਾ ਰੱਖੀ।
ਜਾਮਨੀ ਰੰਗ: ਮੈਂ ਤਾਕਤ ਤੇ ਸ਼ਾਹੀ ਠਾਠ ਦਾ ਚਿੰਨ੍ਹ ਹਾਂ। ਰਾਜੇ, ਮਹਾਂਰਾਜੇ, ਰਾਜ ਦਰਬਾਰੀ ਤੇ ਅਮੀਰ ਸਦਾ ਮੈਨੂੰ ਹੀ ਪਸੰਦ ਕਰਦੇ ਨੇ।
ਲਾਲ ਰੰਗ: ਤੈਨੂੰ ਪਸੰਦ ਕਰਦੇ ਨੇ? ਭਲਾ ਤੂੰ ਹੈ ਕਾਹਦੇ ਜੋਗਾ?
ਜਾਮਨੀ ਰੰਗ: ਮੈਂ ਸੱਤਾ ਤੇ ਸਿਆਣਪ ਦਾ ਪ੍ਰਤੀਕ ਹਾਂ। ਲੋਕ ਮੇਰੇ ਅੱਗੇ ਬੋਲਦੇ ਨਹੀਂ। ਸਗੋਂ ਮੈਂ ਜਦ ਬੋਲਦਾ ਹਾਂ ਉਹ ਧਿਆਨ ਨਾਲ ਸੁਣਦੇ ਨੇ ਤੇ
ਮੇਰੇ ਹੁਕਮਾਂ ਦੀ ਪਾਲਣਾ ਕਰਦੇ ਨੇ।
ਪੀਲਾ ਰੰਗ: (ਠਹਾਕਾ ਮਾਰ ਕੇ ਹੱਸਦੇ ਹੋਏ) ਹਾਅ … ਹਾਅ … ਹਾਅ । ਜਿਵੇਂ ਇਹ ਸਾਰੇ ਤੈਨੂੰ ਸੁਣਦੇ ਨੇ।
ਮਾਂ-ਕੁਦਰਤ: ਤੁਸੀਂ ਸਾਰੇ ਬਹੁਤ ਗੁਸਤਾਖ਼ ਹੋ।
ਨੀਲ ਰੰਗ: ਮੈਂ ਨਹੀਂ ਅੰਮੀ! ਮੈਂ ਤਾਂ ਚੁੱਪ ਦਾ ਚਿੰਨ ਹਾਂ।
ਨੀਲਾ ਰੰਗ: ਜੇ ਤੂੰ ਚੁੱਪ ਦਾ ਚਿੰਨ੍ਹ ਹੈ … ਤਾਂ ਚੁੱਪ ਰਹਿ। ॥।ਬੋਲਦਾ ਕਿਉਂ ਏ?
ਪੀਲਾ ਰੰਗ : (ਠਹਾਕਾ ਮਾਰ ਕੇ ਹੱਸਦੇ ਹੋਏ) ਹਾਅ … ਹਾਅ … ਹਾਅ । ਵਾਹ ਨੀਲੇ ਵਾਹ! ਖੂਬ ਕਿਹਾ ਤੂੰ! ਨਿੱਕਚੂ ਜਿਹਾ ਨੀਲੂ-ਘਚੀਲੂ
ਜਿਆਦਾ ਹੀ ਟੈਂ ਟੈਂ ਕਰਦਾ ਏ।
ਨੀਲ ਰੰਗ: ਮੈਂ ਜਾਣਦਾ ਹਾਂ ਤੁਸੀਂ ਸਾਰੇ ਮੈਨੂੰ ਜ਼ਰਾ ਮਾਣ ਨਹੀਂ ਦਿੰਦੇ । ਪਰ ਮੇਰੇ ਬਿਨ੍ਹਾਂ ਤੁਸੀਂ ਸਿਰਫ਼ ਖੋਖਲਾ ਦਿਖਾਵਾ ਹੀ ਹੋ। ਮੈਂ ਤਾਂ ਕਲਪਨਾ
ਤੇ ਖਿਆਲਾਂ ਦਾ ਰੰਗ ਹਾਂ। ਮੈਂ ਤਾਂ ਆਥਣ ਤੇ ਡੂੰਘੇ ਪਾਣੀਆਂ ਦਾ ਰੰਗ ਹਾਂ। ਸੰਤੁਲਨ ਅਤੇ ਤੁਲਨਾ, ਮਨ ਦੀ ਸ਼ਾਂਤੀ ਤੇ ਬੰਦਗੀ ਲਈ ਮੇਰੀ ਹੀ ਲੋੜ
ਪੈਂਦੀ ਹੈ।
ਹਰਾ ਰੰਗ: ਤੂੰ ਗਲਤ ਬੋਲ ਰਿਹਾ ਹੈ। ਸਾਨੂੰ ਤੇਰੀ ਲੋੜ ਨਹੀਂ।
ਲਾਲ ਰੰਗ: ਆਹ! ਤੁਸੀਂ ਸਾਰੇ ਕਮੀਨੇ ਹੋ।
ਸੰਤਰੀ ਰੰਗ: ਦਫਾ ਹੋ ਇਥੋਂ।
(ਮਾਂ-ਕੁਦਰਤ ਆਪਣੀਆਂ ਬਾਹਾਂ ਉਪਰ ਚੁੱਕ ਅੰਬਰ ਵੱਲ ਦੇਖਦੀ ਹੈ।)
ਕੁਦਰਤ: ਹੈ ਸਿਰਜਣਹਾਰ! ਹੁਣ ਤਾਂ ਤੂੰ ਹੀ ਇਨ੍ਹਾਂ ਦਾ ਕੋਈ ਹੱਲ ਕਰ ਸਕਦਾ ਹੈ। ਮੈਂ ਤਾਂ ਥੱਕ ਗਈ ਹਾਂ ਇਨ੍ਹਾਂ ਦੇ ਰੋਜ਼ ਰੋਜ਼ ਦੇ ਝਗੜੇ ਦੇਖ
ਦੇਖ। ॥।ਹੇ ਮਾਲਕ!ਕ੍ਰਿਪਾ ਕਰ। ਇਨ੍ਹਾਂ ਨੂੰ ਸਮਝ ਬਖ਼ਸ਼।
(ਬੱਦਲਾਂ ਦੀ ਉੱਚੀ ਗੜਗੜਾਹਟ ਸੁਣਾਈ ਦਿੰਦੀ ਹੈ। ਬਿਜਲੀ ਚਮਕਦੀ ਹੈ। ਤੇ ਬਾਰਸ਼ ਸਟੇਜ ਉੱਤੇ ਆ ਜਾਂਦੀ ਹੈ। ਸਾਰੇ ਰੰਗ ਡਰਦੇ ਮਾਰੇ ਝੁਕਦੇ
ਹੋਏ ਇਕ ਦੂਜੇ ਦੇ ਕੋਲ ਕੋਲ ਹੋ ਜਾਂਦੇ ਹਨ।)
ਬਾਰਸ਼: ਤੁਸੀਂ ਸਾਰੇ ਬਹੁਤ ਮੂਰਖਤਾ ਕਰਦੇ ਹੋ। ॥।ਜਦ ਦੂਜਿਆਂ ਉੱਤੇ ਭਾਰੂ ਹੋਣ ਲਈ ਆਪਸ ਵਿਚ ਲੜਦੇ ਹੋ । ਤੁਸੀਂ ਭੁੱਲ ਰਹੇ ਹੋ ਕਿ
ਤੁਹਾਨੂੰ ਸੱਭ ਨੂੰ ਖਾਸ ਮਕਸਦ ਲਈ ਨਿਆਰੇ ਤੇ ਨਿਰਾਲੇ ਬਣਾਇਆ ਗਿਆ ਹੈ।
ਸਾਰੇ ਰੰਗ: ਸਾਨੂੰ ਅਫਸੋਸ ਹੈ … ਅਸੀਂ ਗਲਤ ਸਾਂ।
ਬਾਰਸ਼: ਹੁਣ ਤੁਸੀਂ ਸਾਰੇ ਆਪਸ ਵਿਚ ਹੱਥ ਮਿਲਾਉ ਤੇ ਮੇਰੇ ਕੋਲ ਆਉ। (ਸਾਰੇ ਇਕ ਦੂਜੇ ਦਾ ਹੱਥ ਫੜ ਕੇ ਖੜੇ ਹੋ ਜਾਂਦੇ ਹਨ।)। ਹੁਣ ਜਦੋਂ
ਵੀ ਬਾਰਸ਼ ਆਵੇਗੀ ਤੁਸੀਂ ਸਾਰੇ ਸਤਰੰਗੀ ਪੀਂਘ ਬਣ ਅੰਬਰ ਵਿਚ ਫੈਲ ਜਾਵੋਗੇ। ਤਾਂ ਕਿ ਸੱਭ ਨੂੰ ਪਤਾ ਲਗ ਸਕੇ ਕਿ ਤੁਸੀਂ ਪਿਆਰ ਤੇ ਸ਼ਾਂਤੀ
ਨਾਲ ਜੀਣਾ ਸਿੱਖ ਲਿਆ ਹੈ।
ਮਾਂ-ਕੁਦਰਤ: ਮੇਰੀਏ ਭੈਣੇ! ਜ਼ਰਾ ਇਨ੍ਹਾਂ ਨੂੰ ਸਤਰੰਗੀ ਪੀਂਘ ਦਾ ਮਤਲਬ ਵੀ ਸਮਝਾ ਦੇ ।
ਬਾਰਸ਼: ਸਤਰੰਗੀ ਪੀਂਘ ਚੰਗੇ ਭਵਿੱਖ ਦੀ ਆਸ ਦਾ ਚਿੰਨ੍ਹ ਹੈ। ਜਦੋਂ ਵੀ ਬਾਰਸ਼ ਧਰਤੀ ਨੂੰ ਧੋਂਦੀ ਹੈ, ਅੰਬਰ ਵਿਚ ਸਤਰੰਗੀ ਪੀਂਘ ਪ੍ਰਗਟ ਹੋ
ਜਾਂਦੀ ਹੈ। ਇਹ ਲੋਕਾਂ ਨੂੰ ਆਪਸੀ ਪਿਆਰ, ਸਾਂਝੀਵਾਲਤਾ, ਸ਼ਾਂਤੀ ਤੇ ਖੁਸ਼ੀ ਦਾ ਸੁਨੇਹਾ ਦਿੰਦੀ ਹੈ।
ਮਾਂ-ਕੁਦਰਤ: (ਸਾਰੇ ਰੰਗਾਂ ਨੂੰ ਮੁਖ਼ਾਤਿਬ ਹੋ ਕੇ) ਸਤਰੰਗੀ ਪੀਂਘ ਦੇ ਰੂਪ ਵਿਚ ਲੋਕ ਤੁਹਾਨੂੰ ਹਮੇਸ਼ਾਂ ਯਾਦ ਰੱਖਣਗੇ। ਤੁਸੀਂ ਉਨ੍ਹਾਂ ਨੂੰ ਹਮੇਸ਼ਾਂ
ਰਲ-ਮਲ ਕੇ ਰਹਿਣ ਦਾ ਸੁਨੇਹਾ ਦਿੰਦੇ ਰਹੋਗੇ। ਇਹੋ ਹੀ ਤੁਹਾਡੀ ਮਹਾਨਤਾ ਹੈ।
(ਸਾਰੇ ਰੰਗ ਖੁਸ਼ ਹੋ ਜਾਂਦੇ ਹਨ।)
(ਮਾਂ-ਕੁਦਰਤ ਅਤੇ ਬਾਰਸ਼ ਗਿਰਦ ਘੇਰਾ ਬਣਾ, ਇਕ ਦੂਜੇ ਦਾ ਹੱਥ ਫੜ ਉਹ ਗਾਉਂਦੇ ਹਨ।)
ਕੁਦਰਤ ਸਾਡੀ ਮਾਂ ਹੈ, ਕੁਦਰਤ ਸਾਡੀ ਜਾਨ।
ਇਸ ਦੇ ਸੁਹਣੇ ਰੰਗਾਂ ਵਿਚ, ਕੁਲ ਜਹਾਂ ਦੀ ਸ਼ਾਨ।
ਰੰਗ ਬਰੰਗੇ ਮੌਸਮ ਇਸ ਦੇ, ਅਲਬੇਲੀ ਪਹਿਚਾਨ।
ਸੱਤਰੰਗੀ ਪੀਂਘ ਬਣ, ਸਜਾਈਏ ਕੁਲ ਜਹਾਨ।
ਬਾਰਸ਼ ਮਾਂ ਨੇ ਸੱਭ ਨੂੰ, ਦਿੱਤਾ ਇਹ ਫੁਰਮਾਨ।
ਰਲ-ਮਿਲ ਜੀਵਨ ਜੀਵਣਾ, ਅੰਦਰ ਇਸ ਜਹਾਨ।
ਕੁਦਰਤ ਸਾਡੀ ਮਾਂ ਹੈ, ਕੁਦਰਤ ਸਾਡੀ ਜਾਨ।
ਇਸ ਦੇ ਸੁਹਣੇ ਰੰਗਾਂ ਵਿਚ, ਕੁਲ ਜਹਾਂ ਦੀ ਸ਼ਾਨ।
ਪਰਦਾ ਗਿਰਦਾ ਹੈ।  [email protected]

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …