ਟੋਰਾਂਟੋ ਤੋਂ ਆਏ ਪੱਤਰਕਾਰ ਹਰਜੀਤ ਗਿੱਲ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਪੰਜਾਬੀ ਮੀਡੀਆ ਆਮ ਤੌਰ ‘ਤੇ ਉਥੇ ਰਹਿੰਦੇ ਕੁਝ ਦਾਨਸ਼ਵਰ ਵਿਅਕਤੀਆਂ ਦੇ ਸਹਾਰੇ ਚੱਲਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਤੁਲਨਾ ਵਿਚ ਵਿਦੇਸ਼ਾਂ ਵਿਚ ਪੰਜਾਬੀ ਦੀ ਸਥਿਤੀ ਕਾਫੀ ਬੇਹਤਰ ਹੈ ਅਤੇ ਉਥੇ ਪੰਜਾਬੀ ਭਾਸ਼ਾ ਨੂੰ ਇੰਨਾ ਖਤਰਾ ਨਹੀਂ ਹੈ ਜਿੰਨਾ ਸਮਝਿਆ ਜਾ ਰਿਹਾ ਹੈ। ਕੈਨੇਡਾ ਤੋਂ ਆਏ ਕਹਾਣੀਕਾਰ ਮੇਜਰ ਮਾਂਗਟ ਨੇ ਕਿਹਾ ਕਿ ਕਦੀ ਵਿਦੇਸ਼ ਰਹਿਣ ਵਾਲੇ ਲੇਖਕਾਂ ਦੇ ਸਾਹਿਤ ਨੂੰ ਪੈਸੇ ਦੇ ਦਮ ‘ਤੇ ਛਪਿਆ ਸਾਹਿਤ ਕਿਹਾ ਜਾਂਦਾ ਸੀ। ਪਰ ਹੁਣ ਵਿਦੇਸ਼ਾਂ ਵਿਚ ਰਹਿਣ ਵਾਲੇ ਪੰਜਾਬੀ ਲੇਖਕਾਂ ਦੇ ਸਾਹਿਤ ਦਾ ਨੋਟਿਸ ਲਿਆ ਜਾਣ ਲੱਗਾ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …