ਸਟੇਜ ‘ਤੇ ਚੜ੍ਹ ਕੇ ਨੱਚਣੋਂ ਰੋਕਣ ‘ਤੇ ਹੋਇਆ ਸੀ ਵਿਵਾਦ
ਮੌੜ ਮੰਡੀ/ਬਿਊਰੋ ਨਿਊਜ਼ : ਇਥੋਂ ਦੇ ਮੈਰਿਜ ਪੈਲੇਸ ਵਿਚ ਵਿਆਹ ਸਮਾਗਮ ਮੌਕੇ ਸਟੇਜ ‘ਤੇ ਨੱਚ ਰਹੀ ਆਰਕੈਸਟਰਾ ਲੜਕੀ ਦੀ ਵਿਆਹ ਵਿੱਚ ਸ਼ਾਮਲ ਹੋਏ ਇੱਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਮਿਊਜ਼ੀਕਲ ਗਰੁੱਪ ਸਰਦੂਲਗੜ੍ਹ ਆਸ਼ੀਰਵਾਦ ਪੈਲੇਸ ਵਿਚ ਮੌੜ ਨਿਵਾਸੀ ਨਰਿੰਦਰ ਕੁਮਾਰ ਦੇ ਲੜਕੇ ਦੇ ਵਿਆਹ ઠਸਮਾਗਮ ‘ਚ ਪ੍ਰੋਗਰਾਮ ਪੇਸ਼ ਕਰਨ ਆਇਆ ਹੋਇਆ ਸੀ। ਗਰੁੱਪ ਵਿੱਚ ઠਆਰਕੈਸਟਰਾ ਦੀ ਮੈਂਬਰ ઠਕੁਲਵਿੰਦਰ ਕੌਰ ઠ(25) ਪਤਨੀ ਰਾਜਿੰਦਰ ਸਿੰਘ ਵਾਸੀ ਬਠਿੰਡਾ ਵੀ ਆਈ ਹੋਈ ਸੀ। ਰਾਤ ਲਗਭਗ 11 ਵਜੇ ਕੁਲਵਿੰਦਰ ਹੋਰਨਾਂ ਲੜਕੀਆਂ ਨਾਲ ਜਦੋਂ ਸਟੇਜ ‘ਤੇ ਡਾਂਸ ਕਰ ਰਹੀ ਸੀ ਤਾਂ ਉਥੇ ਕੁਝ ઠਨੌਜਵਾਨਾਂ ਵੱਲੋਂ ਰਾਈਫਲ ਫੜ ਕੇ ઠਭੰਗੜਾ ਪਾਇਆ ਜਾ ਰਿਹਾ ਸੀ। ਇਸ ਦੌਰਾਨ ਬਿੱਲਾ ਨਾਂ ਦੇ ਵਿਅਕਤੀ ਨੇ ਸਟੇਜ ‘ਤੇ ਚੜ੍ਹ ਕੇ ਲੜਕੀਆਂ ਨਾਲ ਨੱਚਣ ਦੀ ਜ਼ਿੱਦ ਕੀਤੀ। ਸਟੇਜ ਪ੍ਰਬੰਧਕ ਅੰਗਰੇਜ਼ ਸਿੰਘ ઠਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਬਿੱਲੇ ਨੇ 12 ਬੋਰ ਦੀ ਰਾਈਫਲ ਨਾਲ ਸਟੇਜ ‘ਤੇ ઠਡਾਂਸ ਕਰ ਰਹੀ ਕੁਲਵਿੰਦਰ ਕੌਰ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਬਿੱਲਾ ਅਤੇ ਉਸ ਦੇ ਨਾਲ ਦਾ ਇਕ ਹੋਰ ਵਿਅਕਤੀ, ਜਿਸ ਦੇ ਹੱਥ ਵਿੱਚ ਰਿਵਾਲਵਰ ਸੀ, ਮੌਕੇ ਤੋਂ ਫਰਾਰ ਹੋ ਗਏ।
ਵਿਆਹਾਂ ‘ਚ ਹਥਿਆਰ ਲਿਆਉਣ ‘ਤੇ ਲੱਗੇਗੀ ਪਾਬੰਦੀઠ
ਚੰਡੀਗੜ੍ਹ : ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਆਦੇਸ਼ ਦਿੱਤਾ ਹੈ ਕਿ ਵਿਆਹ ਸਮਾਗਮਾਂ ਵਿੱਚ ਹਥਿਆਰ ਲਿਆਉਣ ‘ਤੇ ਪਾਬੰਦੀ ਲਾਈ ਜਾਵੇ। ਬਠਿੰਡਾ ਦੀ ਮੌੜ ਮੰਡੀ ਵਿੱਚ ਸ਼ਨੀਵਾਰ ਰਾਤ ਮੈਰਿਜ਼ ਪੈਲੇਸ ਵਿੱਚ ਗੋਲੀ ਲੱਗਣ ਨਾਲ ਇਕ ਡਾਂਸਰ ਲੜਕੀ ਦੀ ਮੌਤ ਹੋ ਗਈ ਸੀ।
ਇਸ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਪੁਲਿਸ ਦੋਸ਼ੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਜੁਟੀ ਹੋਈ ਹੈ। ਇਸ ਲਈ ਪੁਲਿਸ ਮੁਖੀ ਨੂੰ ਕਿਹਾ ਹੈ ਕਿ ਵਿਆਹਾਂ ਵਿੱਚ ਹਥਿਆਰ ਲਿਆਉਣ ‘ਤੇ ਰੋਕ ਲਾਈ ਜਾਵੇ।
Check Also
ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦਰਸ਼ ਸਕੂਲਾਂ ਦੇ ਪ੍ਰਬੰਧਾਂ ਦੀ ਸਮੀਖਿਆ ਕਰਵਾਉਣ ਦਾ ਦਿੱਤਾ ਹੁਕਮ
ਕਿਹਾ : ਸਰਕਾਰੀ ਸਕੂਲ ਦੇ ਬਰਾਬਰ ਕੀਤੀ ਜਾਵੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਚੰਡੀਗੜ੍ਹ/ਬਿਊਰੋ …