22.9 C
Toronto
Thursday, September 3, 2026
spot_img
Homeਪੰਜਾਬਅਕਾਲੀ ਦਲ ਦੀ ਰੈਲੀ ਵਾਲੇ ਪੋਸਟਰ 'ਤੇ ਮੁੱਖ ਮੰਤਰੀ ਬਾਦਲ ਦੀ ਫੋਟੋ...

ਅਕਾਲੀ ਦਲ ਦੀ ਰੈਲੀ ਵਾਲੇ ਪੋਸਟਰ ‘ਤੇ ਮੁੱਖ ਮੰਤਰੀ ਬਾਦਲ ਦੀ ਫੋਟੋ ‘ਤੇ ਮਲੀ ਕਾਲਖ

ਅਕਾਲੀ ਦਲ ਦੀ ਰੈਲੀ ਵਾਲੇ ਪੋਸਟਰ ‘ਤੇ ਮੁੱਖ ਮੰਤਰੀ ਬਾਦਲ ਦੀ ਫੋਟੋ ‘ਤੇ ਮਲੀ ਕਾਲਖਤਰਨਤਾਰਨ/ਬਿਊਰੋ ਨਿਊਜ਼  : ਸ਼੍ਰੋਮਣੀ ਅਕਾਲੀ ਦਲ ਦੀ 8 ਦਸੰਬਰ ਨੂੰ ਮੋਗਾ ਵਿਚ ਹੋਈ ਰੈਲੀ ਦੇ ਸਬੰਧ ਵਿਚ ਪੋਸਟਰ ਸੂਬੇ ਭਰ ਵਿੱਚ ਥਾਂ-ਥਾਂ ‘ਤੇ ਲਾਏ ਗਏ ਸਨ। ਇਸ ਰੈਲੀ ਤੋਂ ਸ਼੍ਰੋਮਣੀ ਅਕਾਲੀ ਦਲ 2017 ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦਾ ਬਿਗੁਲ ਵਜਾ ਦਿੱਤਾ। ਜ਼ਿਕਰਯੋਗ ਹੈ ਕਿ ਇਸ ਰੈਲੀ ਨੂੰ ਸਫਲ ਬਣਾਉਣ ਲਈ ਥਾਂ-ਥਾਂ ਹੋਰਡਿੰਗਜ਼ ਲਗਾਏ ਗਏ ਸਨ। ਪਰ ਪੰਜਾਬ ਸਰਕਾਰ ਦੀਆਂ ਕਾਰਗੁਜ਼ਾਰੀਆਂ ਤੋਂ ਨਾਖੁਸ਼ ਲੋਕ ਇਨ੍ਹਾਂ ਪੋਸਟਰਾਂ ‘ਤੇ ਹੀ ਆਪਣਾ ਗੁੱਸਾ ਕੱਢ ਰਹੇ ਹਨ। ਤਰਨਤਾਰਨ ਵਿਚ ਨੈਸ਼ਨਲ ਹਾਈਵੇ ‘ਤੇ ਲਾਏ ਅਕਾਲੀ ਦਲ ਦੇ ਹੋਰਡਿੰਗ ‘ਤੇ ਲੱਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ‘ਤੇ ਕਾਲਖ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਪਸ਼ਬਦ ਵੀ ਲਿਖੇ ਗਏ ਹਨ। ਹੋਰਡਿੰਗ ‘ਤੇ ਕਾਲਖ ਕਿਸ ਨੇ ਲਗਾਈ, ਇਹ ਪਤਾ ਨਹੀਂ ਲੱਗ ਸਕਿਆ ਹੈ। ਕਿਉਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਕਿਸੇ ਵਲੋਂ ਰਾਤ ਨੂੰ ਕੀਤਾ ਗਿਆ ਹੋਵੇਗਾ। ਸਵਾਲ ਇਹ ਵੀ ਹੈ ਕਿ ਕੀ ਇਹ ਕਿਸੇ ਵਿਰੋਧੀ ਪਾਰਟੀ ਦੀ ਸਾਜਿਸ਼ ਹੈ ਜਾਂ ਸਿਰਫ ਆਮ ਲੋਕਾਂ ਦਾ ਗੁੱਸਾ ?

RELATED ARTICLES
POPULAR POSTS