Breaking News
Home / ਪੰਜਾਬ / ਗੁਜਰਾਤ ‘ਚ ਪੰਜਾਬੀ ਕਿਸਾਨਾਂ ‘ਤੇ ਮੁੜ ਸੰਕਟ ਦੇ ਬੱਦਲ

ਗੁਜਰਾਤ ‘ਚ ਪੰਜਾਬੀ ਕਿਸਾਨਾਂ ‘ਤੇ ਮੁੜ ਸੰਕਟ ਦੇ ਬੱਦਲ

logo (2)ਪਾਣੀ ਨਾ ਦੇਣ ਕਾਰਨ ਫਸਲਾਂ ਸੁੱਕੀਆਂ, ਭਾਜਪਾ ਆਗੂਆਂ ਨੇ ਕਿਸਾਨਾਂ ਦੀਆਂ ਫਸਲਾਂ ਜਬਰੀ ਵੱਢੀਆਂ
ਬਠਿੰਡਾ/ਬਿਊਰੋ ਨਿਊਜ਼
ਗੁਜਰਾਤ ਦੇ ਕੱਛ ਵਿੱਚ ਪੰਜਾਬ ਦੇ ਕਿਸਾਨਾਂ ‘ਤੇ ਇਕ ਸਾਲ ਬਾਅਦ ਮੁੜ ਸੰਕਟ ਆ ਗਿਆ ਹੈ। ਜ਼ਿਲ੍ਹਾ ਭੁੱਜ ਦੇ ਪਿੰਡ ਲੋਰੀਆ ਵਿੱਚ ਦੋ-ਤਿੰਨ ਕਿਸਾਨ ਪਰਿਵਾਰਾਂ ਨੂੰ ਐਤਕੀਂ ਪਾਣੀ ਨਾ ਦੇਣ ਕਰਨ ਉਨ੍ਹਾਂ ਦੀਆਂ ਫ਼ਸਲਾਂ ਸੁੱਕ ਗਈਆਂ ਹਨ। ਇੱਕ ਕਿਸਾਨ ਪਰਿਵਾਰ ਦੀ ਤਾਂ ਗੁਜਰਾਤ ਦੀ ਹਾਕਮ ਧਿਰ ਭਾਜਪਾ ਦੇ ਲੋਕਾਂ ਨੇ ਫ਼ਸਲ ਹੀ ਵੱਢ ਲਈ।
ਕਿਸਾਨਾਂ ਨੇ ਭੁੱਜ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਪੁਲਿਸ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀ। ਪਿੰਡ ਲੋਰੀਆ ਦਾ ਸਾਬਕਾ ਸਰਪੰਚ ਪ੍ਰਤਾਪ ਸਥਾਨਕ ਲੋਕਾਂ ਦੀ ਕਥਿਤ ਅਗਵਾਈ ਕਰ ઠਰਿਹਾ ਹੈ। ਕਰੀਬ ਇੱਕ ਸਾਲ ਪਹਿਲਾਂ 24 ਜਨਵਰੀ-2015 ਨੂੰ ਗੁਜਰਾਤ ਦੀ ਹਾਕਮ ਧਿਰ ਦੇ ਲੋਕਾਂ ਨੇ ਪੰਜਾਬ ਦੇ ਕਿਸਾਨਾਂ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਕਿਸਾਨ ਜਗਜੀਤ ਸਿੰਘ ਜ਼ਖ਼ਮੀ ਹੋ ਗਿਆ ਸੀ। ਉਦੋਂ ਕੌਮੀ ਘੱਟਗਿਣਤੀ ਕਮਿਸ਼ਨ ਕਿਸਾਨਾਂ ਦੀ ਪਿੱਠ ‘ਤੇ ਆ ਗਿਆ ਸੀ। ਜ਼ਿਲ੍ਹਾ ਸੰਗਰੂਰ ਦੇ ਪਿੰਡ ਫਤਹਿਗੜ੍ਹ ਦੇ ਕਿਸਾਨ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਹੁਣ ਪੰਜਾਬ ਤੋਂ ਗੁਜਰਾਤ ਗਿਆ ਤਾਂ ਉਸ ਦੀ ਕਾਫੀ ਫ਼ਸਲ ਹਾਕਮ ਧਿਰ ਦੀ ਕਥਿਤ ਸ਼ਹਿ ਨਾਲ ਸਥਾਨਕ ਲੋਕਾਂ ਨੇ ਕੱਟ ਲਈ ਸੀ। ਉਨ੍ਹਾਂ ਦੱਸਿਆ ਕਿ ਡੈਮ ਵਿਚੋਂ ਜਿਹੜਾ ਪਾਣੀ ਸਪਲਾਈ ਹੁੰਦਾ ਹੈ, ਉਹ ਪੰਜਾਬੀ ਕਿਸਾਨਾਂ ਨੂੰ ਦਿੱਤਾ ਨਹੀਂ ਗਿਆ ਹੈ। ਉਹ ਪਾਣੀ ਨਾ ਮਿਲਣ ਕਰਕੇ ਪੰਜਾਬ ਆ ਗਿਆ ਤਾਂ ਪਿਛੋਂ ਲੋਕਾਂ ਨੇ ਫ਼ਸਲ ਨੂੰ ਪਾਣੀ ਲਗਾ ਲਿਆ ਅਤੇ ਫਿਰ ਕੱਟ ਲਈ। ਉਨ੍ਹਾਂ ਦੱਸਿਆ ਕਿ ਭਾਜਪਾ ਦੇ ਦੋ ਆਗੂਆਂ ਦੀ ਕਥਿਤ ਸ਼ਹਿ ‘ਤੇ ਪੰਜਾਬੀ ਕਿਸਾਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਇਸ ਦੀ ਭੁੱਜ ਥਾਣੇ ਵਿੱਚ ਸ਼ਿਕਾਇਤ ਵੀ ਦਿੱਤੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਹੈ।
ਬਠਿੰਡਾ ਦੇ ਪਿੰਡ ਪਿਥੋ ਦੇ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ 30 ਏਕੜ ਮੂੰਗੀ ਤੇ ਰਿੰਡ ਦੀ ਫਸਲ ਪਾਣੀ ਬਗੈਰ ਸੁੱਕ ਗਈ ਹੈ। ਐਤਕੀਂ ਪਾਣੀ ਦੀ ਸਪਲਾਈ ਪੰਜਾਬੀ ਕਿਸਾਨਾਂ ਨੂੰ ਨਹੀਂ ਦਿੱਤੀ ਗਈ, ਜਿਸ ਪਿੱਛੇ ਭਾਜਪਾ ਆਗੂਆਂ ਦਾ ਹੱਥ ਹੈ। ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਦੇ ਸੰਕਟ ਕਰਕੇ ਪੰਜਾਬੀ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ।
ਕਿਸਾਨਾਂ?ਨੇ ਬਾਦਲ ਤੋਂ ਮੰਗੀ ਸਹਾਇਤਾ
ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਬਾਂਹ ਫੜੀ ਜਾਵੇ ਕਿਉਂਕਿ ਉਨ੍ਹਾਂ ਦੀ ਭਾਈਵਾਲ ਭਾਜਪਾ ਦੀ ਗੁਜਰਾਤ ਵਿੱਚ ਸਰਕਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੰਜਾਬ ਦੇ ਕਿਸਾਨਾਂ ਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ਦੀ ਸਮੱਸਿਆ ਜਿਉਂ ਦੀ ਤਿਉਂ ਹੈ। ਭੁੱਜ ਦੇ ਪਿੰਡ ਲੋਰੀਆ ਵਿੱਚ ਪੰਜਾਬ ਤੇ ਹਰਿਆਣਾ ਦੇ ਕਰੀਬ 22 ਪਰਿਵਾਰਾਂ ਨੂੰ ਜ਼ਮੀਨ ਦੀ ਅਲਾਟਮੈਂਟ ਹੋਈ ਸੀ। ਸਾਲ 1965 ਵਿੱਚ ਕੱਛ ਖੇਤਰ ਨੂੰ ਆਬਾਦ ਕਰਨ ਵਾਸਤੇ ਇਹ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਸਨ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …