Breaking News
Home / 2023 / December / 01 (page 3)

Daily Archives: December 1, 2023

ਵਿੱਤੀ ਬਿੱਲ ਪਾਸ ਹੋਣ ਨਾਲ ਇੱਕ ਹਜ਼ਾਰ ਕਰੋੜ ਦੀ ਆਮਦਨੀ ਦਾ ਰਾਹ ਪੱਧਰਾ!

ਚੰਡੀਗੜ੍ਹ/ਬਿਊਰੋ ਨਿਊਜ਼ : ਵਿਧਾਨ ਸਭਾ ‘ਚ ਤਿੰਨ ਅਹਿਮ ਵਿੱਤੀ ਬਿੱਲ ਦੇ ਪਾਸ ਹੋਣ ਨਾਲ ਕਰੀਬ ਇੱਕ ਹਜ਼ਾਰ ਕਰੋੜ ਦੀ ਆਮਦਨ ਦੇ ਵਸੀਲੇ ਜੁਟਾਉਣ ਲਈ ਰਾਹ ਪੱਧਰਾ ਹੋ ਗਿਆ ਹੈ। ਇਨ੍ਹਾਂ ਬਿੱਲਾਂ ਜ਼ਰੀਏ ਸੂਬਾ ਸਰਕਾਰ ਨੇ ਨਵੀਆਂ ਡਿਊਟੀਆਂ ਲਾਈਆਂ ਹਨ ਜਿਸ ਨਾਲ ਸੂਬਾ ਸਰਕਾਰ ਦੀ ਵਿੱਤੀ ਸਿਹਤ ਨੂੰ ਠੁੰਮਣਾ ਮਿਲੇਗਾ। ਮੁੱਖ …

Read More »

ਟੀਪੀਏਆਰ ਕਲੱਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼-ਪੁਰਬ ਪੂਰੀ ਸ਼ਰਧਾ ਨਾਲ ਮਨਾਇਆ

ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਉਪ-ਚੇਅਰਮੈਨ ਸੱਤਪਾਲ ਜੌਹਲ ਤੇ ਡਾ. ਸੁਖਦੇਵ ਸਿੰਘ ਝੰਡ ਨੇ ਕੀਤਾ ਸੰਬੋਧਨ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 26 ਨਵੰਬਰ ਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀਪੀਏਆਰ ਕਲੱਬ) ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼-ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਕਲੱਬ ਦੇ 30 …

Read More »

ਪੀਸੀਐਚਐਸ ਦੇ ਸ਼ੁੱਕਰਵਾਰ ਵਾਲੇ ਸੀਨੀਅਰਜ਼ ਗਰੁੱਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਮਨਾਇਆ

ਕੁਲਦੀਪ ਕਾਂਡਾ ਨੇ ਸੱਭਿਆਚਾਰਕ ਜਾਗਰੂਕਤਾ ਤੇ ਕੈਨੇਡਾ ਦੇ ਬਹੁ-ਸੱਭਿਆਚਾਰ ਬਾਰੇ ਦਿੱਤਾ ਭਾਵਪੂਰਤ ਭਾਸ਼ਨ ਬਰੈਂਪਟਨ/ਡਾ. ਝੰਡ : ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਜ਼ (ਪੀਸੀਐੱਚਐੱਸ) ਦੇ ਸ਼ੁੱਕਰਵਾਰ ਵਾਲੇ ਸੀਨੀਅਰਜ਼ ਗਰੁੱਪ ਦੇ ਮੈਂਬਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼-ਪੁਰਬ ਲੰਘੇ ਦਿਨੀਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਦਿਨ ਨੌਵੇਂ ਗੁਰੂ …

Read More »

ਪ੍ਰੋ. ਆਸ਼ਿਕ ਰਹੀਲ : ਬਰੈਂਪਟਨ ਦੀ ਅਜ਼ੀਮ ਅਦਬੀ ਸ਼ਖ਼ਸੀਅਤ

ਪ੍ਰੋ. ਆਸ਼ਿਕ ਰਹੀਲ ਹੁਰਾਂ ਨਾਲ ਮੇਰੀ ਮੁਲਾਕਾਤ ਲੱਗਭੱਗ ਦਹਾਕਾ ਪਹਿਲਾਂ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਇਕ ਮਹੀਨਾਵਾਰ ਸਮਾਗ਼ਮ ਵਿਚ ਹੋਈ। ਇਹ ਗਰਮੀਆਂ ਦੇ ਦਿਨ ਸਨ। ਉਹ ਸਾਡੇ 10-12 ਦੋਸਤਾਂ ਵੱਲੋਂ ਮਿਲ ਕੇ ਪਿਛਲੇ 12 ਸਾਲਾਂ ਤੋਂ ਚਲਾਈ ਜਾ ਰਹੀ ਇਸ ਸਭਾ ਦੇ ਸਮਾਗ਼ਮ ਵਿਚ ਪਹਿਲੀ ਵਾਰ ਆਏ ਸਨ। ਪਤਲੇ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਵੱਡੀ ਗਿਣਤੀ ਸੰਗਤ ਨੇ ਗੁਰਦੁਆਰਾ ਸਾਹਿਬਾਨਾਂ ‘ਚ ਮੱਥਾ ਟੇਕਿਆ; ਅਲੌਕਿਕ ਜਲੌਅ ਸਜਾਏ ਤੇ ਦੀਪਮਾਲਾ ਕੀਤੀ ਗਈ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 27 ਨਵੰਬਰ ਨੂੰ ਪੰਜਾਬ, ਚੰਡੀਗੜ੍ਹ ਅਤੇ ਦੇਸ਼ ਤੇ ਵਿਦੇਸ਼ਾਂ ਵਿਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿਚ ਸੰਗਤ …

Read More »

ਚੀਨ ਵਿੱਚ ਬੱਚਿਆਂ ‘ਚ ਫੈਲੇ ਸਾਹ ਰੋਗ ‘ਤੇ ਭਾਰਤ ਦੀ ਨਜ਼ਰ : ਕੇਂਦਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਕਿਹਾ ਹੈ ਕਿ ਭਾਰਤ ਵੱਲੋਂ ਚੀਨ ਵਿੱਚ ਫੈਲੇ ਇਨਫਲੂਐਂਜਾ ਅਤੇ ਬੱਚਿਆਂ ਵਿੱਚ ਸਾਹ ਰੋਗ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਦੇਸ਼ ਇਸ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਕੇਂਦਰੀ ਸਿਹਤ ਮੰਤਰਾਲੇ ਦਾ ਇਹ ਬਿਆਨ ਅਜਿਹੇ …

Read More »

ਅਮਰੀਕਾ ਜਲਦੀ ਸ਼ੁਰੂ ਕਰੇਗਾ ਵਰਕ ਵੀਜ਼ਾ ਨਵੀਨੀਕਰਨ ਪ੍ਰੋਗਰਾਮ

ਭਾਰਤੀਆਂ ਨੂੰ ਹੋਵੇਗਾ ਸਭ ਤੋਂ ਜ਼ਿਆਦਾ ਲਾਭ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਇਸੇ ਦਸੰਬਰ ਮਹੀਨੇ ਦੌਰਾਨ ਵਿੱਚ ਐੱਚ-1ਬੀ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਦੇ ਨਵੀਨੀਕਰਨ ਲਈ ਪਾਇਲਟ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ, ਜਿਸ ਨਾਲ ਵਿਸ਼ੇਸ਼ ਤੌਰ ‘ਤੇ ਵੱਡੀ ਗਿਣਤੀ ਵਿੱਚ ਭਾਰਤੀ ਤਕਨਾਲੋਜੀ ਪੇਸ਼ੇਵਰਾਂ ਨੂੰ ਫਾਇਦਾ ਹੋਵੇਗਾ। ਐੱਚ-1ਬੀ ਵੀਜ਼ਾ ਗੈਰ-ਪਰਵਾਸੀ ਵੀਜ਼ਾ ਹੈ, ਜੋ …

Read More »

ਭਾਰਤੀ ਮੂਲ ਦੇ ਸਾਬਕਾ ਸੰਸਦ ਮੈਂਬਰ ਦੇਵ ਸ਼ਰਮਾ ਆਸਟਰੇਲੀਆ ਦੀ ਸੈਨੇਟ ‘ਚ ਪੁੱਜੇ

ਮੈਲਬਰਨ/ਬਿਊਰੋ ਨਿਊਜ਼ : ਆਸਟਰੇਲੀਆ ਦੀ ਸੰਸਦ ਵਿੱਚ 2019 ਵਿੱਚ ਪਹਿਲੇ ਭਾਰਤੀ ਮੂਲ ਦੇ ਸੰਸਦ ਮੈਂਬਰ ਵਜੋਂ ਚੁਣੇ ਗਏ ਦੇਵ ਸ਼ਰਮਾ ਨੇ ਨਿਊ ਸਾਊਥ ਵੇਲਜ਼ ਲਿਬਰਲ ਸੈਨੇਟ ਦੀ ਚੋਣ ਜਿੱਤ ਕੇ ਰਾਜਨੀਤੀ ਵਿੱਚ ਵਾਪਸੀ ਕੀਤੀ ਹੈ। ਸ਼ਰਮਾ (47) ਸਾਬਕਾ ਵਿਦੇਸ਼ ਮੰਤਰੀ ਮਾਰਿਸ ਪਾਯਨੇ ਦੀ ਥਾਂ ਲੈਣਗੇ, ਜੋ ਸੈਨੇਟ ਤੋਂ ਸੇਵਾਮੁਕਤ ਹੋ …

Read More »

ਇਮਰਾਨ ਖਾਨ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ

ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਘਿਰੇ ਹੋਏ ਹਨ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੀ ਇਕ ਅਦਾਲਤ ਨੇ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਕੇਸ ਵਿਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਜਵਾਬਦੇਹੀ ਅਦਾਲਤ ਨੇ ਮੁਲਕ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਦੀ ਉਹ ਅਪੀਲ ਖਾਰਜ ਕਰ ਦਿੱਤੀ ਜਿਸ ਵਿਚ …

Read More »

ਨਵਾਜ਼ ਸ਼ਰੀਫ਼ ਨੂੰ ਹਾਈ ਕੋਰਟ ਨੇ ਦੋ ਕੇਸਾਂ ਵਿਚ ਬਰੀ ਕੀਤਾ

ਇਨ੍ਹਾਂ ਦੋਵਾਂ ਕੇਸਾਂ ‘ਚ ਨਵਾਜ਼ ਸ਼ਰੀਫ ਨੂੰ ਦਿੱਤਾ ਗਿਆ ਸੀ ਭਗੌੜਾ ਕਰਾਰ ਇਸਲਾਮਾਬਾਦ: ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਦੋ ਕੇਸਾਂ ਵਿਚ ਬਰੀ ਕਰ ਦਿੱਤਾ ਹੈ। ਐਵਨਫੀਲਡ ਸੰਪਤੀ ਤੇ ਅਲ-ਅਜ਼ੀਜ਼ੀਆ ਭ੍ਰਿਸ਼ਟਾਚਾਰ ਕੇਸਾਂ ਵਿਚ ਸ਼ਰੀਫ਼ ਨੂੰ 2018 ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਨਵਾਜ਼ ਨੇ ਸਜ਼ਾ …

Read More »