Parvasi News, World ਅਮਰੀਕਾ ਵਿੱਚ ਕੋਰੋਨਾ ਦੇ ਓਮੀਕਰੋਨ ਵੈਰੀਐਂਟ ਦੇ ਕੇਸ ਬਹੁਤ ਜ਼ਿਆਦਾ ਵੱਧ ਗਏ ਹਨ। ਇੱਕ ਦਿਨ ਵਿੱਚ 10 ਲੱਖ ਤੋਂ ਵੱਧ ਕੇਸ ਮਿਲਣ ਲੱਗ ਪਏ ਹਨ ਅਤੇ ਇਸ ਸਮੇਂ ਕੋਰੋਨਾ ਦੇ ਡੇਢ ਲੱਖ ਤੋਂ ਵੱਧ ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ, ਪਰ ਅਮਰੀਕਾ ਦੇ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ ਦਾ ਕਹਿਣਾ ਹੈ ਕਿ ਅਜੇ ਓਮੀਕਰੋਨ ਦਾ ਸਿਖਰ ਆਉਣਾ ਬਾਕੀ ਹੈ ਅਤੇ ਆਉਣ ਵਾਲੇ ਹਫਤਿਆਂ ਵਿੱਚ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਅਤੇ ਮੌਤਾਂ ਵਧਣਗੀਆਂ। ਇਸ ਨਾਲ ਲੋਕਾਂ ਵਿੱਚ ਚਿੰਤਾ ਵਧ ਰਹੀ ਹੈ। ਅਮਰੀਕੀ ਦਵਾ ਕੰਪਨੀ ਫਾਈਜਰ ਦੇ ਸੀ ਈ ਓ ਅਲਬਰਟ ਬੌਰਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਨੇ ਕੋਰੋਨਾ ਨਾਲ ਨਜਿੱਠਣ ਵਿੱਚ ਮੱਦਦ ਲਈ ਅਗਲੇ ਪੰਜ ਸਾਲਾਂ ਵਿੱਚ ਫਰਾਂਸ ਵਿੱਚ 52 ਕਰੋੜ ਯੂਰੋ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਓਧਰ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਲੜਨ ਅਤੇ ਵਧਦੇ ਖੇਤਰੀਖਤਰੇ ਨਾਲ ਨਜਿੱਠਣ ਲਈ ਸਖਤ ਉਪਾਅ ਕਰਨਾ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਹੈ। ਰੂਸ ਵਿੱਚ ਵੀ ਓਮੀਕਰੋਨ ਦੇ ਕਾਰਨ ਮਰੀਜ਼ਾਂ ਦੀ ਗਿਣਤੀ ਬੇਤਹਾਸ਼ਾ ਵੱਧ ਰਹੀ ਹੈ। ਪਰਸੋਂ 24 ਘੰਟਿਆਂ ਵਿੱਚ 30,726 ਨਵੇਂ ਕੇਸ ਮਿਲੇ ਸਨ। ਇੱਕ ਹਫਤਾ ਪਹਿਲਾਂ ਤਕ 15 ਹਜ਼ਾਰ ਦੇ ਆਸਪਾਸ ਰੋਜ਼ ਮਰੀਜ਼ ਮਿਲਦੇ ਸਨ। ਇਸ ਦੌਰਾਨ 670 ਲੋਕਾਂ ਦੀ ਜਾਨ ਵੀ ਗਈ ਹੈ।ਕੋਰੋਨਾ ਨਾਲ ਜੰਗ ਲਈ ਭਾਰਤ ਨੂੰ ਇੱਕ ਹੋਰ ਹਥਿਆਰ ਮਿਲਣ ਜਾ ਰਿਹਾ ਹੈ। ਪਹਿਲੀ ਮੈਸੇਂਜਰ ਐਮ ਆਰ ਐਨ ਏ ਵੈਕਸੀਨ ਦੇ ਫਰਵਰੀ ਵਿੱਚ ਮਨੁੱਖਾਂ ਉੱਤੇ ਤਜਰਬੇ ਸ਼ੁਰੂ ਹੋਣ ਦੀ ਆਸ ਹੈ। ਇਹ ਦੇਸ਼ ਵਿੱਚ ਹੀ ਬਣਾਈ ਹੈ। ਪੁਣੇ ਦੇ ਜੈਨੇਵਾ ਬਾਇਓਫਾਰਮਾਸਿਊਟੀਕਲਸ ਨੇ ਐਮ ਆਰ ਐਨ ਏ ਵੈਕਸੀਨ ਦੇ ਦੂਸਰੇ ਪੜਾਅ ਦਾ ਡਾਟਾ ਜਮ੍ਹਾ ਕਰਾ ਦਿੱਤਾ ਅਤੇ ਤੀਸਰੇ ਪੜਾਅ ਦਾ ਡਾਟਾ ਤਿਆਰ ਕਰਨ ਲਈ ਲੋਕਾਂ ਨੂੰ ਭਰਤੀ ਕੀਤਾ ਹੈ।
Read More »Yearly Archives: 2022
ਜਾਂਚ ਦੌਰਾਨ 4 ਮਿਲੀਅਨ ਡਾਲਰ ਦੇ ਡਰੱਗਜ਼, ਹਥਿਆਰ ਤੇ ਨਕਦੀ ਬਰਾਮਦ
Parvasi News, Ontario ਟੋਰਾਂਟੋ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ 4 ਮਿਲੀਅਨ ਡਾਲਰ ਦੇ ਡਰੱਗਜ਼ ਸੀਜ਼ ਕੀਤੇ ਹਨ। ਇੱਕ ਸਾਲ ਤੱਕ ਗੰਨਜ਼ ਤੇ ਗੈਂਗ ਸਬੰਧੀ ਚੱਲੀ ਜਾਂਚ ਦੌਰਾਨ ਅਜਿਹਾ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਪੋ੍ਰਜੈਕਟ ਟੁੰਡਰਾ ਅਕਤੂਬਰ 2020 ਵਿੱਚ ਸ਼ੁਰੂ ਹੋਇਆ ਤੇ ਇਸ ਦਰਮਿਆਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਉੱਤੇ ਹੁਣ ਕਈ ਚਾਰਜਿਜ਼ ਲਾਏ ਗਏ ਹਨ। ਇੱਕ ਰਲੀਜ਼ ਵਿੱਚ ਡਿਪਟੀ ਚੀਫ ਮਾਇਰੌਨ ਡੈਮਕਿਊ ਨੇ ਆਖਿਆ ਕਿ ਗੰਨ ਕ੍ਰਾਈਮ ਰੋਕਣ ਤੇ ਹਥਿਆਰਾਂ ਦੀ ਘਾਤਕ ਜੁਰਮਾਂ ਵਿੱਚ ਹੋਣ ਵਾਲੀ ਵਰਤੋਂ ਨੂੰ ਰੋਕਣ ਲਈ ਸਾਡੀ ਮਿਹਨਤ ਇਹ ਗ੍ਰਿਫਤਾਰੀਆਂ ਆਪ ਬਿਆਨਦੀਆਂ ਹਨ। ਉਨ੍ਹਾਂ ਦੱਸਿਆ ਕਿ ਸਾਡੀ ਸਮਰਪਿਤ ਗੰਨ ਤੇ ਗੈਂਗ ਟਾਸਕ ਫੋਰਸ ਨੇ ਆਪਣੇ ਸਕਿੱਲਜ਼ ਤੇ ਗਿਆਨ ਦੀ ਵਰਤੋਂ ਕਰਦਿਆਂ ਹੋਇਆਂ ਹੋਰ ਜਾਂਚ ਕਰਾਂਗੇ ਤੇ ਕਮਿਊਨਿਟੀ ਵਿੱਚੋਂ ਜੁਰਮ ਨੂੰ ਖ਼ਤਮ ਕਰਨ ਲਈ ਕੋਸਿ਼ਸ਼ ਕਰਾਂਗੇ।ਉਨ੍ਹਾਂ ਦੱਸਿਆ ਕਿ ਦੋ ਘਰਾਂ ਦੀ ਤਲਾਸ਼ੀ ਲਈ ਗਈ ਤੇ ਪੁਲਿਸ ਨੂੰ ਇੱਥੋਂ ਗੰਨਜ਼, ਡਰੱਗਜ਼-ਜਿਨ੍ਹਾਂ ਵਿੱਚ ਕੋਕੀਨ, ਕ੍ਰਿਸਟਲ ਮੈੱਥ ਤੇ ਫੈਂਟਾਨਿਲ ਆਦਿ ਸ਼ਾਮਲ ਸਨ, ਬਰਾਮਦ ਹੋਈਆਂ।ਇਸ ਤੋਂ ਇਲਾਵਾ ਮੁਜਰਮਾਨਾਂ ਗਤੀਵਿਧੀਆਂ ਨਾਲ ਕਮਾਈ ਗਈ 93000 ਡਾਲਰ ਦੀ ਨਕਦੀ ਵੀ ਪੁਲਿਸ ਨੂੰ ਹਾਸਲ ਹੋਈ। ਇਸ ਦੌਰਾਨ ਵ੍ਹਿਟਬੀ ਦੇ 33 ਸਾਲਾ ਸ਼ਾਨ ਤਰੀਨ, ਟੋਰਾਂਟੋ ਦੇ 31 ਸਾਲਾ ਰਿਜਵਾਨ ਘਾਰਡਾ ਨੂੰ 21 ਸਤੰਬਰ,2021 ਨੂੰ ਗ੍ਰਿਫਤਾਰ ਕੀਤਾ ਗਿਆ। ਟੋਰਾਂਟੋ ਦੇ 27 ਸਾਲਾ ਸਾਇਰ ਕੈਸਟਿਲੋਐਂਪਾਰੋ ਨੂੰ ਵੀ ਚਾਰਜ ਕੀਤਾ ਗਿਆ ਹੈ। ਤਿੰਨਾਂ ਦੋਸ਼ੀਆਂ ਨੂੰ 13 ਜਨਵਰੀ,2022 ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ।
Read More »ਲੇਬਰ ਤੇ ਪ੍ਰੋਡਕਟ ਦੀ ਘਾਟ ਕਾਰਨ ਸੰਘਰਸ਼ ਕਰਨ ਲਈ ਮਜਬੂਰ ਹਨ ਗਰੌਸਰੀ ਸਟੋਰ
Parvasi News, Canada ਲੇਬਰ ਤੇ ਪ੍ਰੋਡਕਟ ਦੀ ਘਾਟ ਕਾਰਨ ਗਰੌਸਰੀ ਸਟੋਰਜ਼ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਮਾਹਿਰਾਂ ਵੱਲੋਂ ਦਿੱਤੀ ਗਈ ਚੇਤਾਵਨੀ ਅਨੁਸਾਰ ਇਸ ਨਾਲ ਕੈਨੇਡਾ ਦੀ ਫੂਡ ਸਕਿਊਰਿਟੀ ਖਤਰੇ ਵਿੱਚ ਪੈ ਸਕਦੀ ਹੈ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਗਰੌਸਰਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਫ ਪਬਲਿਕ ਪਾਲਿਸੀ ਗੈਰੀ ਸੈਂਡਜ਼ ਦਾ ਕਹਿਣਾ …
Read More »News Update Today | 19 January 2022 | Episode 183 | Parvasi TV
ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਈਡੀ ਨੇ 10 ਕਰੋੜ ਰੁਪਏ ਤੋਂ ਵੀ ਵੱਧ ਕੀਤੇ ਬਰਾਮਦ
ਭਾਜਪਾ ਕਹਿੰਦੀ : ਚੰਨੀ ਕਰਦਾ ਨੋਟਾਂ ਨਾਲ ਮਸਲੇ ਹੱਲ ਚੰਡੀਗੜ੍ਹ/ਬਿੳੂਰੋ ਨਿੳੂਜ਼ ਨਜਾਇਜ਼ ਰੇਤ ਮਾਈਨਿੰਗ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ’ਤੇ ਈਡੀ ਵਲੋਂ ਮਾਰੇ ਗਏ ਛਾਪਿਆਂ ਦੌਰਾਨ ਹੁਣ ਤੱਕ 10 ਕਰੋੜ ਰੁਪਏ ਤੋਂ ਵੀ ਵੱਧ ਦੀ ਨਗਦੀ ਬਰਾਮਦ …
Read More »ਰਾਣਾ ਗੁਰਜੀਤ ਨੇ ਆਪਣੇ ਖਿਲਾਫ ਬੋਲਣ ਵਾਲੇ ਕਾਂਗਰਸੀ ਵਿਧਾਇਕਾਂ ਨੂੰ ਦਿੱਤਾ ਚੈਲੰਜ
ਕਿਹਾ : ਮੈਨੂੰ ਕਪੂਰਥਲਾ ਸੀਟ ਤੋਂ ਹਰਾ ਕੇ ਦਿਖਾਓ ਕਪੂਰਥਲਾ/ਬਿੳੂਰੋ ਨਿੳੂਜ਼ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਦੇ ਪੁੱਤਰ ਨੂੰ ਕਾਂਗਰਸ ਹਾਈਕਮਾਂਡ ਨੇ ਸੁਲਤਾਨਪੁਰ ਲੋਧੀ ਹਲਕੇ ਤੋਂ ਟਿਕਟ ਨਹੀਂ ਦਿੱਤਾ। ਇਸ ਤੋਂ ਬਾਅਦ ਰਾਣਾ ਗੁਰਜੀਤ ਨੇ ਆਪਣੇ ਪੁੱਤਰ ਰਾਣਾ ਇੰਦਰਪ੍ਰਤਾਪ ਨੂੰ ਸੁਲਤਾਨਪੁਰ ਲੋਧੀ ਹਲਕੇ ਤੋਂ …
Read More »ਨਵਜੋਤ ਸਿੱਧੂ ਵਲੋਂ ਕਿਸਾਨ ਮਾਡਲ ਪੇਸ਼
ਕਿਹਾ, ਹਰ ਮੌਲ ’ਚ ਖੋਲਾਂਗੇ ਬਾਬਾ ਨਾਨਕ ਸਟੋਰ ਚੰਡੀਗੜ੍ਹ/ਬਿੳੂਰੋ ਨਿੳੂਜ਼ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਬੁੱਧਵਾਰ ਨੂੰ ਕਿਸਾਨ ਮਾਡਲ ਪੇਸ਼ ਕੀਤਾ। ਇਸ ਮੌਕੇ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ’ਤੇ ਹਰ ਮੌਲ ਵਿਚ ਬਾਬਾ ਨਾਨਕ ਸਟੋਰ ਖੋਲ੍ਹੇ ਜਾਣਗੇ, ਜਿੱਥੇ ਪੰਜਾਬ ਦਾ ਯੂਥ ਕੰਮ ਕਰੇਗਾ। …
Read More »ਗੁਰਨਾਮ ਸਿੰਘ ਚਡੂਨੀ ਵੱਲੋਂ ਸੰਯੁਕਤ ਸੰਘਰਸ਼ ਪਾਰਟੀ ਦੇ 9 ਉਮੀਦਵਾਰਾਂ ਦਾ ਐਲਾਨ
ਚਡੂਨੀ ਦੀ ਪਾਰਟੀ ਦਾ ਸੰਯੁਕਤ ਸਮਾਜ ਮੋਰਚਾ ਨਾਲ ਹੈ ਚੋਣ ਗਠਜੋੜ ਚੰਡੀਗੜ੍ਹ/ਬਿੳੂਰੋ ਨਿੳੂਜ਼ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੰਯੁਕਤ ਸਮਾਜ ਮੋਰਚੇ ਨਾਲ ਗੱਠਜੋੜ ਕਰਕੇ ਚੋਣ ਮੈਦਾਨ ਵਿੱਚ ਨਿੱਤਰੀ ਸੰਯੁਕਤ ਸੰਘਰਸ਼ ਪਾਰਟੀ ਨੇ 9 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਨੇਤਾ ਗੁਰਨਾਮ ਸਿੰਘ ਚਡੂਨੀ ਨੇ ਚੰਡੀਗੜ੍ਹ ਵਿਚ ਦੱਸਿਆ ਕਿ …
Read More »ਭਾਣਜੇ ’ਤੇ ਰੇਡ ਤੋਂ ਬਾਅਦ ਸੀਐਮ ਚੰਨੀ ਦਾ ਆਰੋਪ
ਕਿਹਾ, ਪੀਐਮ ਦੀ ਫੇਰੀ ਦਾ ਲਿਆ ਜਾ ਰਿਹਾ ਹੈ ਬਦਲਾ ਚੰਡੀਗੜ੍ਹ/ਬਿੳੂਰੋ ਨਿੳੂਜ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਜਾਇਜ਼ ਰੇਤ ਮਾਈਨਿੰਗ ਦੇ ਮਾਮਲੇ ’ਚ ਪੰਜਾਬ ਈਡੀ ਦੀ ਰੇਡ ’ਤੇ ਸਿਆਸਤ ਵੀ ਗਰਮਾ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 5 ਮੰਤਰੀਆਂ ਨੂੰ ਨਾਲ ਲੈ ਕੇ ਚੰਡੀਗੜ੍ਹ ਵਿਚ ਪ੍ਰੈਸ …
Read More »ਪੰਜਾਬ ਕਾਂਗਰਸ ਅੰਦਰ ਹੋਰ ਵਧਿਆ ਕਲੇਸ਼
ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਨੇ ਫੜਿਆ ਜ਼ੋਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਲਈ ਆਉਂਦੀ 20 ਫਰਵਰੀ ਨੂੰ ਵੋਟਾਂ ਪੈਣਗੀਆਂ ਪ੍ਰੰਤੂ ਪੰਜਾਬ ਕਾਂਗਰਸ ਅੰਦਰ ਪੈਦਾ ਹੋਇਆ ਕਲੇਸ਼ ਹੋਰ ਮਘਦਾ ਜਾ ਰਿਹਾ ਹੈ। ਹੁਣ ਕਾਂਗਰਸੀ ਆਗੂਆਂ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਪਾਰਟੀ ਵਿਚੋਂ ਕੱਢਣ ਦੀ …
Read More »