2 ਮਈ ਨੂੰ ਆਉਣਗੇ ਨਤੀਜੇ ਨਵੀਂ ਦਿੱਲੀ/ਬਿਊਰੋ ਨਿਊਜ਼ ਚੋਣ ਕਮਿਸਨ ਸੁਨੀਲ ਅਰੋੜਾ ਨੇ ਅੱਜ ਚਾਰ ਰਾਜਾਂ ਪੱਛਮੀ ਬੰਗਾਲ, ਤਾਮਿਲਨਾਡੂ , ਅਸਮ, ਕੇਰਲ ਅਤੇ ਇਕ ਕੇਂਦਰ ਸਾਸਤ ਪ੍ਰਦੇਸ ਪੁਡੂਚੇਰੀ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸਨ ਨੇ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕੀਤਾ। ਤਾਮਿਲਨਾਡੂ, ਪੁਡੂਚੇਰੀ ਅਤੇ ਕੇਰਲ ਵਿਚ ਸਾਰੀਆਂ ਸੀਟਾਂ ’ਤੇ ਇਕ ਹੀ ਚਰਣ ਵਿਚ 6 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਅਸਮ ਵਿਚ ਤਿੰਨ ਚਰਣਾਂ ਵਿਚ ਵੋਟਾਂ 27 ਮਾਰਚ, 1 ਅਪ੍ਰੈਲ ਅਤੇ 6 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਅਤੇ ਪੱਛਮੀ ਬੰਗਾਲ ਵਿਚ 294 ਸੀਟਾਂ ਲਈ 8 ਚਰਣਾਂ ਵਿਚ 27 ਮਾਰਚ, 1 ਅਪ੍ਰੈਲ, 6 ਅਪ੍ਰੈਲ 10 ਅਪ੍ਰੈਲ, 17 ਅਪ੍ਰੈਲ, 22, 26 ਅਤੇ 29 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਚਾਰ ਰਾਜਾਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਪੈਣ ਵਾਲੀਆਂ ਵੋਟਾਂ ਦੇ ਨਤੀਜੇ 2 ਮਈ ਨੂੰ ਆਉਣਗੇ।
Read More »