ਦੀਵਾਰਾਂ ‘ਤੇ ਸੱਭਿਆਚਾਰਕ ਪੇਂਟਿੰਗ, ਚੌਕ ਅਤੇ ਡਿਵਾਈਡਰਾਂ ‘ਤੇ ਰੰਗ, ਡੀਸੀ ਦੀ ਦੇਖ-ਰੇਖ ‘ਚ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ, ਮਾਰਕੀਟ ਕਮੇਟੀ ਤੇ ਪੰਜਾਬ ਪੁਲਿਸ ਨੂੰ ਦਿੱਤਾ ਗਿਆ ਸ਼ਹਿਰ ਸਜਾਉਣ ਦਾ ਕੰਮ ਕਪੂਰਥਲਾ/ਬਿਊਰੋ ਨਿਊਜ : 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਆ ਰਹੇ ਹਨ। ਇਹ ਸਮਾਗਮ ਸੁਲਤਾਨਪੁਰ …
Read More »ਪੰਜਾਬ ‘ਚ ਪਾਣੀ ਦੇ ਸੰਕਟ ਦੀ ਵਿਦੇਸ਼ਾਂ ਤੱਕ ਗੂੰਜ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਵਿਚ ਪੈਦਾ ਹੋਏ ਜਲ ਸੰਕਟ ਦੀਆਂ ਖਬਰਾਂ ਸੱਤ ਸਮੁੰਦਰੋਂ ਪਾਰ ਬੈਠੇ ਪੰਜਾਬੀਆਂ ਨੂੰ ਸਤਾਉਣ ਲੱਗ ਪਈਆਂ ਹਨ। ਕੈਨੇਡਾ ਰਹਿੰਦੇ ਪੰਜਾਬੀਆਂ ਨੇ ਆਪਣੇ ਘਰਦਿਆਂ ਨੂੰ ਫੋਨ ਕਰਕੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਵਿਚ ਤਾਂ ਪਾਣੀ ਮੁੱਕ ਗਿਆ ਹੈ ਤੁਸੀਂ ਕੈਨੇਡਾ ਨੂੰ ਉੱਡ ਆਓ। ਪੰਜਾਬ ਵਿਧਾਨ …
Read More »ਸ੍ਰੀ ਹਜ਼ੂਰ ਸਾਹਿਬ ਵਿਖੇ ਸੋਨੇ ‘ਚ ਮੜ੍ਹੇ ਗੁਰਬਾਣੀ ਦੇ ਅੱਖਰ
ਅੰਮ੍ਰਿਤਸਰ : ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸੱਚਖੰਡ ਸਾਹਿਬ ਦੀ ਮੁੱਖ ਇਮਾਰਤ ‘ਤੇ ਪੇਂਟ ਨਾਲ ਲਿਖੇ ਗੁਰਬਾਣੀ ਦੇ ਸ਼ਬਦ ਹੁਣ ਸੋਨੇ ਦੇ ਅੱਖਰਾਂ ਦੇ ਲਗਾਏ ਗਏ ਹਨ ਤੇ ਸੱਚਖੰਡ ਬੋਰਡ ਵਲੋਂ ਨਵੀਂ ਆਧੁਨਿਕ ਤਕਨੀਕ ਨਾਲ ਬਣੀ ਸਰਾਂ ਤੇ ਇਕ ਸਕੂਲ ਦੀ ਨਵੀਂ ਇਮਾਰਤ ਵੀ ਬਣਾਏ ਜਾਣ ਦੀ ਯੋਜਨਾ …
Read More »ਨਵਜੋਤ ਸਿੱਧੂ ਵਲੋਂ ਕੈਪਟਨ ਵਜ਼ਾਰਤ ਤੋਂ ਅਸਤੀਫਾ
ਪੰਜਾਬ ‘ਚ ਤੀਜਾ ਫਰੰਟ ਬਣਨ ਦੀਆਂ ਹੋਣ ਲੱਗੀਆਂ ਚਰਚਾਵਾਂ ਚੰਡੀਗੜ੍ਹ : ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਿੱਧੂ ਨੇ ਟਵਿੱਟਰ ‘ਤੇ ਅਸਤੀਫ਼ੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਪੰਜਾਬ ਵਜ਼ਾਰਤ ਤੋਂ ਆਪਣਾ ਅਸਤੀਫ਼ਾ 10 ਜੂਨ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ …
Read More »ਬਰਗਾੜੀ ਬੇਅਦਬੀ ਮਾਮਲਿਆਂ ਦਾ ਢੁੱਕਵਾਂ ਹੱਲ ਕੱਢੇਗੀ ਪੰਜਾਬ ਸਰਕਾਰ
ਕੈਪਟਨ ਅਮਰਿੰਦਰ ਨੇ ਕਿਹਾ – ਇਸ ਸੰਵੇਦਨਸ਼ੀਲ ਮਾਮਲੇ ‘ਤੇ ਸੁਖਬੀਰ ਰਾਜਨੀਤੀ ਨਾ ਕਰੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਰਗਾੜੀ ਬੇਅਦਬੀ ਮਾਮਲੇ ਦਾ ਕੋਈ ਢੁੱਕਵਾਂ ਹੱਲ ਜ਼ਰੂਰ ਕੱਢੇਗੀ। ਕੈਪਟਨ ਅਮਰਿੰਦਰ ਨੇ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅਜਿਹੇ ਸੰਵੇਦਨਸ਼ੀਲ ਮਾਮਲੇ ‘ਤੇ ਰਾਜਨੀਤੀ ਨਾ ਕਰਨ ਦੀ ਗੱਲ ਵੀ ਕਹੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬੇਅਦਬੀ ਮਾਮਲੇ ਦੀ ਪੜਤਾਲ ਕਰਰਹੀ ਸੀਬੀਆਈ ਨੇ ਕੇਸ ਬੰਦ ਕਰਨ ਲਈ ਅਦਾਲਤ ਵਿੱਚ ਅਰਜ਼ੀ ਦੇ ਦਿੱਤੀ ਸੀ। ਇਸ ਤੋਂ ਬਾਅਦ ਅਕਾਲੀ ਦਲ ਨੇ ਵੀ ਇਸ ਕਲੋਜ਼ਰ ਰਿਪੋਰਟ ਨੂੰ ਖਾਰਜ ਕਰਨ ਦਾ ਐਲਾਨ ਕਰਦਿਆਂਆਪਣੇ ਵਕੀਲਾਂ ਦੀ ਟੀਮ ਨਾਲ ਇਸ ਰਿਪੋਰਟ ਦੀ ਅਦਾਲਤ ਵਿੱਚ ਖ਼ਿਲਾਫ਼ਤ ਕਰਨ ਦੀ ਗੱਲ ਕਹੀ ਸੀ। ਉਧਰ ਦੁਜੇ ਪਾਸੇ ਐਸਜੀਪੀਸੀ ਨੇ ਵੀ ਅੱਜ ਸੁਲਤਾਨਪੁਰ ਲੋਧੀ ਵਿਚ ਮੀਟਿੰਗਦੌਰਾਨ ਸੀਬੀਆਈ ਦੀ ਬੇਅਦਬੀ ਮਾਮਲਿਆਂ ਸਬੰਧੀ ਕਲੋਜ਼ਰ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਕੇਂਦਰੀਗ੍ਰਹਿ ਮੰਤਰਾਲੇ ਨਾਲ ਗੱਲਬਾਤ ਕੀਤੀ ਜਾਵੇਗੀ।
Read More »ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਤਰੀਕ ਬਦਲੀ
ਹੁਣ 25 ਜੁਲਾਈ ਦੀ ਥਾਂ 1 ਅਗਸਤ ਤੋਂ ਆਰੰਭ ਹੋਵੇਗਾ ਨਗਰ ਕੀਰਤਨ ਸੁਲਤਾਨਪੁਰ ਲੋਧੀ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਸੁਲਤਾਨਪੁਰ ਲੋਧੀ ਵਿਖੇ ਦੱਸਿਆ ਕਿ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ 25 ਜੁਲਾਈ ਨੂੰਸਜਾਇਆ ਜਾਣ ਵਾਲਾ ਨਗਰ ਕੀਰਤਨ ਹੁਣ 1 ਅਗਸਤ ਨੂੰ ਆਰੰਭ ਹੋਵੇਗਾ। ਇਹ ਤਬਦੀਲੀ ਮੌਸਮ ਦੇ ਮੱਦੇਨਜ਼ਰ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਨੇ ਬਰਗਾੜੀ ਵਿਖੇ ਰੋਸ ਧਰਨੇ ਵਿਚਪੁਲਿਸ ਦੀ ਕੁੱਟਮਾਰ ਕਰਕੇ ਇਕ ਅੱਖ ਗਵਾ ਲੈਣ ਵਾਲੇ ਹਰਭਜਨ ਸਿੰਘ ਵਾਸੀ ਸਮਾਣਾ ਨੂੰ ਇਕ ਲੱਖ ਰੁਪਏ ਦੇਣ ਦਾ ਵੀ ਫੈਸਲਾ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਦਰਬਾਰ ਸਾਹਿਬਵਿਚ ਚਿੱਤਰਕਾਰੀ ਦੀ ਸੇਵਾ ਕਰਨ ਵਾਲੇ ਸਵ. ਚਿੱਤਰਕਾਰ ਸੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ।
Read More »ਪੰਜਾਬ ‘ਚ ਗੈਰਕਾਨੂੰਨੀ ਕਾਲੋਨੀਆਂ ਵਾਲਿਆਂ ਨੂੰ ਮਿਲੀ ਰਾਹਤ
ਗੈਰਕਾਨੂੰਨੀ ਕਾਲੋਨੀਆਂ ਰੈਗੂਲਰ ਕਰਵਾਉਣ ਲਈ ਦੀ ਮਿਤੀ 31 ਅਕਤੂਬਰ ਤੱਕ ਵਧਾਈ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਗੈਰਕਾਨੂੰਨੀ ਕਲੋਨੀਆਂ ਵਿਚ ਰਹਿਣ ਵਾਲਿਆਂ ਨੂੰ ਕੈਪਟਨ ਸਰਕਾਰ ਨੇ ਥੋੜ੍ਹੀ ਰਾਹਤ ਦਿੱਤੀ ਹੈ। ਸਰਕਾਰ ਨੇ ਗੈਰਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਲਈ ਬਿਨੈਕਰਨ ਲਈ ਸਮਾਂ ਹੱਦ ਵਧਾ ਦਿੱਤੀ ਹੈ ਅਤੇ ਹੁਣ 31 ਅਕਤੂਬਰ ਤੱਕ ਕਲੋਨੀਆਂ ਰਜਿਸਟਰ ਕਰਨ ਲਈ ਬਿਨੈ ਕੀਤਾ ਜਾ ਸਕਦਾ ਹੈ। ਪੰਜਾਬ ਦੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰਸਿੰਘ ਸਰਕਾਰੀਆ ਨੇ ਦੱਸਿਆ ਕਿ ਉਨ੍ਹਾਂ ਨੇ ਕਲੋਨਾਈਜ਼ਰਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਹੈ। ਧਿਆਨ ਰਹੇ ਕਿ ਕੁਝ ਦਿਨ ਪਹਿਲਾਂ ਐਸੋਸੀਏਸ਼ਨ ਨੇ ਮੰਤਰੀ ਨੂੰ ਕਲੋਨੀਆਂ ਰੈਗੂਲਰਕਰਵਾਉਣ ਲਈ ਲਿਆਂਦੀ ਨੀਤੀ ਵਿੱਚ ਤਬਦੀਲੀ ਕਰਨ ਦੀ ਮੰਗ ਕੀਤੀ ਹੈ। ਦੱਸਿਆ ਗਿਆ ਕਿ ਵੱਖ-ਵੱਖ ਵਿਕਾਸ ਅਥਾਰਟੀਆਂ ਹੁਣ ਗੈਰ ਕਾਨੂੰਨੀ ਕਾਲੋਨੀਆਂ ਵਾਲਿਆਂ ਦੀ ਸੁਵਿਧਾ ਲਈਹਰ ਬੁੱਧਵਾਰ ਨੂੰ ਵਿਸ਼ੇਸ਼ ਕੈਂਪ ਲਾਉਣਗੀਆਂ। ਵਿਭਾਗ ਇਸ ਸਬੰਧੀ ਹੈਲਪਲਾਈਨ ਨੰਬਰ ਵੀ ਜਾਰੀ ਕਰੇਗਾ।
Read More »ਆਈ.ਪੀ.ਐੱਸ ਅਹੁਦੇ ਦੇ ਤਿੰਨ ਅਧਿਕਾਰੀਆਂ ਦੀ ਹੋਈ ਤਰੱਕੀ
ਪ੍ਰਬੋਧ ਕੁਮਾਰ, ਰੋਹਿਤ ਚੌਧਰੀ ਅਤੇ ਸਹੋਤਾ ਬਣੇ ਡੀ.ਜੀ.ਪੀ. ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਅੱਜ ਹੁਕਮ ਜਾਰੀ ਕਰਕੇ ਸਾਲ 1988 ਬੈਚ ਦੇ ਤਿੰਨ ਆਈ.ਪੀ.ਐੱਸ ਅਹੁਦੇ ਦੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀ.ਜੀ.ਪੀ.ਬਣਾਇਆ ਗਿਆ ਹੈ। ਡੀਜੀਪੀ ਬਣਾਉਣ ਵਾਲਿਆਂ ਵਿਚ ਪ੍ਰਬੋਧ ਕੁਮਾਰ, ਰੋਹਿਤ ਚੌਧਰੀ ਅਤੇ ਇਕਬਾਲ ਪ੍ਰੀਤ ਸਿੰਘ ਸਹੋਤਾ ਸ਼ਾਮਲ ਹਨ। ਇਨ੍ਹਾਂ ਤਿੰਨ ਅਫਸਰਾਂ ਦੀ ਤਰੱਕੀ ਤੋਂ ਬਾਅਦਪੰਜਾਬ ਵਿਚ ਡੀ.ਜੀ.ਪੀਜ਼ ਦੀ ਗਿਣਤੀ 10 ਹੋ ਜਾਵੇਗੀ। ਧਿਆਨ ਰਹੇ ਕਿ ਡੀ.ਜੀ.ਪੀ. ਦਿਨਕਰ ਗੁਪਤਾ ਪੰਜਾਬ ਵਿਚ ਪੁਲਿਸ ਮੁਖੀ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ।
Read More »ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ‘ਚ ਭਾਰੀ ਮੀਂਹ ਦੀ ਦਿੱਤੀ ਚਿਤਾਵਨੀ
ਪਟਿਆਲਾ ਅਤੇ ਬਠਿੰਡਾ ‘ਚ ਪਹਿਲਾਂ ਹੀ ਹੜ੍ਹਾਂ ਵਰਗੀ ਸਥਿਤੀ ਚੰਡੀਗੜ੍ਹ/ਬਿਊਰੋ ਨਿਊਜ਼ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਜੰਮੂ ਕਸ਼ਮੀਰ ‘ਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਦਿੱਲੀ-ਐਨਸੀਆਰ ਵਿੱਚ ਰੁਕ-ਰੁਕਕੇ ਮੀਂਹ ਪੈਣ ਦੀ ਸੰਭਾਵਨਾ ਹੈ। ਧਿਆਨ ਰਹੇ ਕਿ ਪਿਛਲੇ ਦਿਨ ਪਏ ਭਾਰੀ ਮੀਂਹ ਦੇ ਚੱਲਦਿਆਂ ਬਠਿੰਡਾ ਅਤੇ ਪਟਿਆਲਾ ਵਿਚ ਪਾਣੀ ਹੀ ਪਾਣੀ ਹੋ ਗਿਆ। ਪਟਿਆਲਾ ਵਿਚ ਘੱਗਰ ਦਰਿਆਨੇ ਵੀ ਲੋਕਾਂ ਦੇ ਸਾਹ ਸੂਤ ਦਿੱਤੇ ਹਨ। ਮੀਂਹ ਨੇ ਬਠਿੰਡਾ ਵਿਚ ਹੜ੍ਹਾਂ ਵਰਗੀ ਸਥਿਤੀ ਪੈਦਾ ਕੀਤੀ ਹੋਈ ਹੈ ਅਤੇ ਲੋਕਾਂ ਦੇ ਘਰਾਂ ਵਿਚ ਪਾਣੀ ਵੜ ਗਿਆ ਹੈ। ਬਠਿੰਡਾ ਦੇ ਪਿੰਡ ਭਗਵਾਨਪੁਰਾਕੋਲ ਇਕ ਨਹਿਰ ਵਿਚ ਪਾੜ ਪੈਣ ਕਰਕੇ ਕਿਸਾਨਾਂ ਦੀਆਂ ਦੀਆਂ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ।
Read More »ਪੰਜਾਬ ‘ਚ ਬਣ ਸਕਦਾ ਹੈ ਇਕ ਹੋਰ ਏਮਜ਼
ਕੇਂਦਰੀ ਸਿਹਤ ਮੰਤਰੀ ਨੇ ਸੂਬੇ ਤੋਂ ਮੰਗੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿੱਚ ਦੂਜੇ ਏਮਜ ਨੂੰ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਨ ਬਾਰੇ ਕੇਂਦਰੀਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਸੂਬੇ ਤੋਂ ਵਿਸਤ੍ਰਿਤ ਜਾਣਕਾਰੀ ਮੰਗ ਲਈ ਹੈ। ਕੇਂਦਰੀ ਸਿਹਤ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਬੇਨਤੀ ਦੇ ਸਬੰਧ …
Read More »