ਮੋਦੀ ਜੀ, ਤੁਹਾਡੀ ਕੜਕ ਚਾਹ ਬੇਕਸੂਰਾਂ ਨੂੰ ਮਾਰ ਰਹੀ ਐ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਪੈਦਾ ਹੋਏ ਸੰਕਟ ‘ਤੇ ਉਨ੍ਹਾਂ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਮੋਦੀ ਦੇ ਇਸ ਫੈਸਲੇ ਨੇ 10 ਦਿਨਾਂ ਤੋਂ ਪੰਜਾਬ ਸਮੇਤ ਦੇਸ਼ ਭਰ ਵਿਚ ਕਈ ਬੇਕਸੂਰਾਂ ਦੀਆਂ ਜਾਨਾਂ ਲੈ ਲਈਆਂ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਮੋਦੀ ਜੀ, ਲੋਕ ਤੁਹਾਡੀ ਕੜਕ ਚਾਹ ਨਾਲ ਮਰ ਰਹੇ ਹਨ, ਜਿਹੜੀ ਉਨ੍ਹਾਂ ਦੇ ਖਾਲੀ ਢਿੱਡਾਂ ਵਿਚ ਛਾਲੇ ਬਣਾ ਰਹੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੀ ਨਵੇਂ ਨੋਟਾਂ ਦੀ ਗੈਰ ਮੌਜ਼ੂਦਗੀ ਕਾਰਨ ਸਮੇਂ ਸਿਰ ਇਲਾਜ਼ ਨਾ ਮਿੱਲਣ ਕਰਕੇ ਲੋਕਾਂ ਦੇ ਮਰਨ ਸਬੰਧੀ ਖ਼ਬਰਾਂ ਆ ਰਹੀਆਂ ਹਨ। ਇਸੇ ਤਰ੍ਹਾਂ ਇਕ ਮਾਮਲੇ ਵਿਚ ਆਪਣੇ ਪੁਰਾਣੇ ਨੋਟਾਂ ਨੂੰ ਬਦਲਾਉਣ ਲਈ ਲਾਈਨ ਵਿਚ ਇੰਤਜ਼ਾਰ ਕਰ ਰਹੇ ਇਕ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਅਮਰਿੰਦਰ ਨੇ ਕਿਹਾ ਕਿ ਜਿਹੜੇ ਲੋਕ ਖਾਲੀ ਪੇਟ ਸੋ ਰਹੇ ਹਨ, ਅਜਿਹੇ ਲੋਕਾਂ ਨੂੰ ਤੁਹਾਡੀ ਕੜਕ ਚਾਹ ਸੁਫਨਿਆਂ ਵਿਚ ਵੀ ਤੰਗ ਕਰ ਰਹੀ ਹੈ।
Check Also
‘ਆਪ’ ਸਰਕਾਰ ਨੇ ਬਜਟ ਦੀ ਕੀਤੀ ਤਾਰੀਫ ਅਤੇ ਵਿਰੋਧੀਆਂ ਨੇ ਬਜਟ ਨੂੰ ਭੰਡਿਆ
ਬਾਜਵਾ ਨੇ ਕਿਹਾ : ਪੰਜਾਬ ਸਰਕਾਰ ਨੇ ਬਜਟ ’ਚ ਹਰ ਵਰਗ ਨੂੰ ਅਣਡਿੱਠ ਕੀਤਾ ਚੰਡੀਗੜ੍ਹ/ਬਿਊਰੋ …