-16.7 C
Toronto
Friday, January 30, 2026
spot_img
Homeਭਾਰਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 91 ਐਫ ਐਮ ਰੇਡੀਓ ਸਟੇਸ਼ਨਾਂ ਦਾ ਕੀਤਾ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 91 ਐਫ ਐਮ ਰੇਡੀਓ ਸਟੇਸ਼ਨਾਂ ਦਾ ਕੀਤਾ ਉਦਘਾਟਨ

ਕਿਹਾ : ਮੈਂ ਰੇਡੀਓ ਦਾ ਸਰੋਤਾ ਵੀ ਹਾਂ ਅਤੇ ਹੋਸਟ ਵੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਦੇਸ਼ ’ਚ ਰੇਡੀਓ ਕਨੈਕਟੀਵਿਟੀ ਵਧਾਉਣ ਲਈ 100 ਵਾਟ ਕੈਪੇਸਿਟੀ ਦੇ 91 ਐਫਐਮ ਰੇਡੀਓ ਸਟੇਸ਼ਨ ਦਾ ਉਦਘਾਟਨ ਕੀਤਾ। 18 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 84 ਜ਼ਿਲ੍ਹਿਆਂ ’ਚ ਇਨ੍ਹਾਂ ਐਫਐਮ ਰੇਡੀਓ ਸਟੇਸ਼ਨਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੀਡੀਓ ਕਾਨਫਰੰਸਿੰਗ ਜਰੀਏ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਰੇਡੀਓ ਅਤੇ ਐਫ ਐਮ ਦੀ ਗੱਲ ਹੁੰਦੀ ਹੈ ਤਾਂ ਇਸ ਨਾਲ ਮੇਰਾ ਰਿਸ਼ਤਾ ਹੋਰ ਵੀ ਗੰਭੀਰ ਹੋ ਜਾਂਦਾ ਹੈ, ਕਿਉਂਕਿ ਮੈਂ ਰੇਡੀਓ ਦਾ ਇਕ ਸਰੋਤਾ ਵੀ ਹਾਂ ਅਤੇ ਹੋਸਟ ਵੀ। ਉਧਰ ਲੇਹ ’ਚ ਮੌਜੂਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਲੱਦਾਖ ’ਚ ਨਿਓਮਾ ਪਿੰਡ ’ਚ ਦੁਨੀਆ ਸਭ ਤੋਂ ਉਚਾ ਟਰਾਂਸਮੀਟਰ ਲਗਾਉਣ ਦਾ ਰਿਕਾਰਡ ਵੀ ਬਣ ਗਿਆ ਹੈ ਅਤੇ ਇਥੋਂ ਕਈ ਕਿਲੋਮੀਟਰ ਤੱਕ ਰੇਡੀਓ ਦਾ ਲਾਭ ਮਿਲਣ ਵਾਲਾ ਹੈ। ਨਿਓਮਾ ਤੋਂ ਇਲਾਵਾ ਲੱਦਾਖ ਦੇ ਖਲਤਸੇ, ਦਿਸਕਿਤ ’ਚ ਵੀ ਰੇਡੀਓ ਸਟੇਸ਼ਨਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਰੇਡੀਓ ਸਟੇਸ਼ਨ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸਾਂ ਦੇ ਉਨ੍ਹਾਂ ਇਲਾਕਿਆਂ ’ਚ ਸ਼ੁਰੂ ਕੀਤੇ ਗਏ ਹਨ, ਜਿੱਥੇ ਇਨ੍ਹਾਂ ਦੀ ਮੰਗ ਕੀਤੀ ਜਾ ਰਹੀ ਸੀ। ਉਥੇ ਹੀ ਬਾਰਡਰ ਨਾਲ ਲਗਦੇ ਕੁੱਝ ਇਲਾਕਆਂ ’ਚ ਵੀ ਕਨੈਕਟੀਵਿਟੀ ਵਧਾਉਣ ਦੇ ਲਈ ਇਹ ਟਰਾਂਸਮੀਟਰ ਲਗਾਏ ਗਏ ਹਨ। ਇਨ੍ਹਾਂ ਐਮਐਫ ਟਰਾਂਸਮੀਟਰਾਂ ਦੇ ਜਰੀਏ 2 ਕਰੋੜ ਲੋਕਾਂ ਤੱਕ ਪਹੁੰਚਿਆ ਜਾ ਸਕੇਗਾ ਅਤੇ ਇਨ੍ਹਾਂ ਦੇ ਸ਼ੁਰੂ ਹੋਣ ਨਾਲ ਦੇਸ਼ ’ਚ ਐਫ ਐਮ ਕਨੈਕਟੀਵਿਟੀ ਦਾ ਦਾਇਰਾ 35,000 ਵਰਗ ਕਿਲੋਮੀਟਰ ਵਧ ਗਿਆ ਹੈ।

RELATED ARTICLES
POPULAR POSTS