Breaking News
Home / ਪੰਜਾਬ / ਦਲੇਰ ਮਹਿੰਦੀ ਦਾ ਫਾਰਮ ਹਾਊਸ ਸੀਲ

ਦਲੇਰ ਮਹਿੰਦੀ ਦਾ ਫਾਰਮ ਹਾਊਸ ਸੀਲ

10 ਸਾਲ ਪਹਿਲਾਂ ਗੁਰੂਗ੍ਰਾਮ ’ਚ ਦਲੇਰ ਮਹਿੰਦੀ ਨੇ ਬਣਾਇਆ ਸੀ ਫਾਰਮ ਹਾਊਸ
ਚੰਡੀਗੜ੍ਹ/ਬਿਊਰੋ ਨਿਊਜ਼
ਦਿੱਲੀ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਪੰਜਾਬ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਗਿਆ ਹੈ। ਕਰੀਬ ਡੇਢ ਏਕੜ ਵਿਚ ਸੋਹਣਾ ਇਲਾਕੇ ਦੀ ਇਕ ਝੀਲ ਨੇੜੇ ਬਣੇ ਇਸ ਫਾਰਮ ਹਾਊਸ ਨੂੰ ਬਣਾਉਣ ਲਈ ਦਲੇਰ ਮਹਿੰਦੀ ਵਲੋਂ ਇਜ਼ਾਜਤ ਨਹੀਂ ਲਈ ਗਈ ਸੀ। ਇਸਦੇ ਨਾਲ ਹੀ ਐਨ.ਜੀ.ਟੀ. ਦੇ ਆਦੇਸ਼ਾਂ ਦੀ ਪਾਲਣਾ ਵੀ ਨਹੀਂ ਕੀਤੀ ਗਈ, ਜਿਸਦੇ ਚੱਲਦਿਆਂ ਡੀਟੀਪੀ ਵਲੋਂ ਕਾਰਵਾਈ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਰੀਬ 10 ਸਾਲ ਪਹਿਲਾਂ ਦਲੇਰ ਮਹਿੰਦੀ ਨੇ ਇਹ ਫਾਰਮ ਹਾਊਸ ਬਣਾਇਆ ਸੀ। ਇਸ ਨੂੰ ਲੈ ਕੇ ਐਨ.ਜੀ.ਟੀ. ਵਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੀ ਇਹ ਕਾਰਵਾਈ ਹੋਈ ਹੈ। ਦੱਸਣਯੋਗ ਹੈ ਕਿ ਦਲੇਰ ਮਹਿੰਦੀ ’ਤੇ ਕਬੂਤਰਬਾਜ਼ੀ ਦਾ ਆਰੋਪ ਵੀ ਲੱਗਾ ਸੀ ਅਤੇ ਪਟਿਆਲਾ ਦੀ ਟਰਾਇਲ ਕੋਰਟ ਨੇ 19 ਸਾਲ ਪੁਰਾਣੇ ਮਾਮਲੇ ਵਿਚ ਉਸ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਵੀ ਸੁਣਾਈ ਸੀ। ਦਲੇਰ ਮਹਿੰਦੀ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਵਿਚੋਂ ਰਿਹਾਅ ਹੋਏ ਹਨ।

 

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …