Breaking News
Home / ਪੰਜਾਬ / ਐਚ ਐਸ ਫੂਲਕਾ ਵੱਲੋਂ ਸਿੱਖ ਕਤਲੇਆਮ ਬਾਰੇ ‘ਸੱਚਾਈ ਕਮਿਸ਼ਨ’ ਕਾਇਮ ਕਰਨ ਦੀ ਮੰਗ

ਐਚ ਐਸ ਫੂਲਕਾ ਵੱਲੋਂ ਸਿੱਖ ਕਤਲੇਆਮ ਬਾਰੇ ‘ਸੱਚਾਈ ਕਮਿਸ਼ਨ’ ਕਾਇਮ ਕਰਨ ਦੀ ਮੰਗ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਿੱਖ ਕਤਲੇਆਮ ਪਿੱਛੇ ਰਚੀ ਗਈ ਸਾਜ਼ਿਸ਼ ਦਾ ਪਤਾ ਲਾਉਣ ਲਈ ‘ਸਚਾਈ ਕਮਿਸ਼ਨ’ ਬਣਾ ਕੇ ਜਾਂਚ ਕੀਤੀ ਜਾਵੇ ਕਿਉਂਕਿ ਇਸ ਕਤਲੇਆਮ ਨਾਲ ਜੁੜੇ ਤੱਥ ਅਜਿਹੇ ਸੰਕੇਤ ਕਰਦੇ ਹਨ ਕਿ ਇਸ ਸਬੰਧੀ ਪਹਿਲਾਂ ਹੀ ਸਾਜ਼ਿਸ਼ ਰਚੀ ਜਾ ਚੁੱਕੀ ਸੀ। ਉਨ੍ਹਾਂ ਇਸ ਸਬੰਧੀ ਜੀਬੀਐੱਸ ਸਿੱਧੂ ਦੀ ਲਿਖੀ ਕਿਤਾਬ ਦਾ ਹਵਾਲਾ ਵੀ ਦਿੱਤਾ।
ਫੂਲਕਾ ਨੇ ਕਿਤਾਬ ਦਾ ਹਵਾਲਾ ਦੇ ਕੇ ਦੱਸਿਆ ਕਿ ਰਾਅ ਦੇ ਡਾਇਰੈਕਟਰ (ਆਰ) ਗੈਰੀ ਸਕਸੈਨਾ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਇੰਦਰਾ ਗਾਂਧੀ ‘ਤੇ ਹਮਲਾ ਹੋਇਆ ਤਾਂ ਦਿੱਲੀ ‘ਚ ਸਿੱਖਾਂ ਦਾ ਕਤਲੇਆਮ ਹੋਵੇਗਾ। ਫੂਲਕਾ ਨੇ ਪ੍ਰੈੱਸ ਕਲੱਬ ਆਫ ਇੰਡੀਆ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਹੂਬਹੂ ਉਸੇ ਤਰ੍ਹਾਂ ਹੋਇਆ ਜਿਸ ਤਰ੍ਹਾਂ ਦੱਸਿਆ ਗਿਆ ਸੀ ਤੇ ਗੈਰੀ ਸਕਸੈਨਾ ਨੂੰ ਇਸ ਬਾਰੇ ਜਾਣਕਾਰੀ ਸੀ।
ਉਨ੍ਹਾਂ ਪੱਤਰ ‘ਚ ਲਿਖਿਆ ਕਿ ਹਮਲਾਵਰਾਂ ਨੇ ਪੁਲਿਸ ਦੀ ਮੌਜੂਦਗੀ ‘ਚ ਪਹਿਲਾਂ ਗੁਰਦੁਆਰਿਆਂ ਤੇ ਫਿਰ ਸਿੱਖਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਤੇ ਸੂਚੀਆਂ ਰਾਹੀਂ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕੀਤੀ।

Check Also

ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ

  ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …