4.8 C
Toronto
Friday, November 7, 2025
spot_img
Homeਪੰਜਾਬਗੋਇੰਦਵਾਲ ਸਾਹਿਬ ’ਚ ਥਰਮਲ ਪਲਾਂਟ ਖਰੀਦਣ ਲਈ ਪੰਜਾਬ ਸਰਕਾਰ ਨੇ ਬਣਾਈ ਕਮੇਟੀ

ਗੋਇੰਦਵਾਲ ਸਾਹਿਬ ’ਚ ਥਰਮਲ ਪਲਾਂਟ ਖਰੀਦਣ ਲਈ ਪੰਜਾਬ ਸਰਕਾਰ ਨੇ ਬਣਾਈ ਕਮੇਟੀ

ਇਸ ਪ੍ਰੋਜੈਕਟ ਨੂੰ ਖਰੀਦਣ ਲਈ 12 ਪਾਰਟੀਆਂ ਆਈਆਂ ਅੱਗੇ
ਚੰਡੀਗੜ੍ਹ/ਬਿਊਰੋ ਨਿਊਜ਼
ਗੋਇੰਦਵਾਲ ਸਾਹਿਬ ’ਚ 540 ਮੈਗਾਵਾਟ ਦਾ ਨਿੱਜੀ ਥਰਮਲ ਪਾਵਰ ਪਲਾਂਟ ਹੁਣ ਨਿਲਾਮ ਹੋਵੇਗਾ। ਇਸ ਥਰਮਲ ਪਲਾਂਟ ਨੂੰ ਚਲਾਉਣ ਵਾਲੀ ਕੰਪਨੀ ਜੀ.ਵੀ.ਕੇ. ਪਾਵਰ ਕਾਰਪੋਰੇਟ ਨੇ ਦੀਵਾਲੀਆ ਪ੍ਰਕਿਰਿਆ ਅਪਣਾ ਲਈ ਹੈ। ਫਿਲਹਾਲ ਮੰਨਣਾ ਹੈ ਕਿ ਇਸ ਪੂਰੀ ਪ੍ਰਕਿਰਿਆ ਨਾਲ ਬਿਜਲੀ ਦੀ ਉਪਲਬਧਤਾ ’ਤੇ ਕੋਈ ਅਸਰ ਨਹੀਂ ਪਵੇਗਾ। ਜੋ ਵੀ ਇਸ ਬੋਲੀ ਨੂੰ ਜਿੱਤੇਗਾ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨਾਲ ਹੋਏ ਐਗਰੀਮੈਂਟ ਦੇ ਅਨੁਸਾਰ ਸਮਝੌਤਾ ਜਾਰੀ ਰਹੇਗਾ। ਮਿਲੀ ਜਾਣਕਾਰੀ ਅਨੁਸਾਰ ਇਸ ਪ੍ਰੋਜੈਕਟ ਨੂੰ ਖਰੀਦਣ ਲਈ 12 ਪਾਰਟੀਆਂ ਅੱਗੇ ਆਈਆਂ ਹਨ। ਜਿਨ੍ਹਾਂ ਵਿਚ ਪੀਐਸਪੀਸੀਐਲ ਵੀ ਸ਼ਾਮਲ ਹੈ। ਖਰੀਦ ਦੇ ਲਈ ਬੋਲੀ 15 ਜੂਨ ਤੱਕ ਭੇਜਣ ਲਈ ਕਿਹਾ ਗਿਆ ਹੈ। ਇਸ ਸਬੰਧੀ ਬੋਲੀ ਵਿਚ ਹਿੱਸਾ ਲੈਣ ਲਈ ਪੰਜਾਬ ਸਰਕਾਰ ਨੇ ਇਕ ਕਮੇਟੀ ਬਣਾਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਬਣੀ ਕੈਬਨਿਟ ਸਬ-ਕਮੇਟੀ ਨੇ ਇਸ ਪ੍ਰਾਈਵੇਟ ਥਰਮਲ ਨੂੰ ਖਰੀਦਣ ਲਈ ਪੰਜਾਬ ਦੇ ਹਿੱਤਾਂ ਦੇ ਪੱਖ ਤੋਂ ਨਫੇ-ਨੁਕਸਾਨ ਦੇਖਣ ਲਈ ਇੱਕ ਮੀਟਿੰਗ ਵੀ ਕੀਤੀ ਹੈ। ਕੈਬਨਿਟ ਸਬ-ਕਮੇਟੀ ਖਰੀਦ ਪ੍ਰਕਿਰਿਆ, ਭਵਿੱਖ ਦੀਆਂ ਬਿਜਲੀ ਲੋੜਾਂ ਆਦਿ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ। ਇਸ ਬਾਰੇ ਵਿੱਤ ਦੇ ਪ੍ਰਬੰਧ ਅਤੇ ਕਾਨੂੰਨੀ ਮਸ਼ਵਰੇ ਵੀ ਲਏ ਜਾ ਰਹੇ ਹਨ।

 

RELATED ARTICLES
POPULAR POSTS