4.3 C
Toronto
Tuesday, November 25, 2025
spot_img
Homeਪੰਜਾਬਪੰਜਾਬੀ ਸਾਹਿਤ ਅਕਾਦਮੀ ਵੱਲੋਂ ਪੰਜ ਪੁਰਸਕਾਰਾਂ ਦਾ ਐਲਾਨ

ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪੰਜ ਪੁਰਸਕਾਰਾਂ ਦਾ ਐਲਾਨ

ਲੁਧਿਆਣਾ : ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਪੁਰਸਕਾਰ ਕਮੇਟੀ ਦੀ ਇਕੱਤਰਤਾ ਲੁਧਿਆਣਾ ਸਥਿਤ ਪੰਜਾਬੀ ਭਵਨ ਵਿੱਚ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਪੰਜ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਹਰਭਜਨ ਸਿੰਘ ਹੁੰਦਲ ਨੂੰ 2020 ਤੇ ਸਵਰਾਜਬੀਰ ਨੂੰ 2021 ਲਈ ‘ਕਾਮਰੇਡ ਜਗਜੀਤ ਸਿੰਘ ਆਨੰਦ ਯਾਦਗਾਰੀ ਵਾਰਤਕ ਪੁਰਸਕਾਰ’ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸੇ ਤਰ੍ਹਾਂ ਮੱਲ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ ਲਈ ਰਘਬੀਰ ਸਿੰਘ ਭਰਤ (2019), ਅਤਰਜੀਤ ਸਿੰਘ (2020) ਤੇ ਡਾ. ਕੁਲਦੀਪ ਸਿੰਘ ਦੀਪ (2021) ਦੀ ਚੋਣ ਕੀਤੀ ਗਈ ਹੈ। ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਲਈ ਸਾਂਵਲ ਧਾਮੀ ਨੂੰ 2018 ਦਾ, ਗਗਨਦੀਪ ਸ਼ਰਮਾ ਨੂੰ 2019 ਦਾ, ਡਾ. ਸਰਘੀ ਨੂੰ 2020 ਦਾ ਤੇ ਸਰਬਜੀਤ ਕੌਰ ਜੱਸ ਨੂੰ 2021 ਦਾ ਪੁਰਸਕਾਰ ਦਿੱਤਾ ਜਾਵੇਗਾ। ਸਰਦਾਰ ਕਰਤਾਰ ਸਿੰਘ ਸਮਸ਼ੇਰ ਯਾਦਗਾਰੀ ਪੁਰਸਕਾਰ 2021 ਕਿਰਪਾਲ ਸਿੰਘ ਕਜ਼ਾਕ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ। ਇਹ ਪੁਰਸਕਾਰ ਇੱਕੀ-ਇੱਕੀ ਹਜ਼ਾਰ ਰੁਪਏ ਦੇ ਹੋਣਗੇ। ਅਕਾਦਮੀ ਵੱਲੋਂ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ 2021 ਲਈ ਪੰਦਰਾਂ ਲੇਖਕਾਂ ਦੀਆਂ ਬਾਲ ਪੁਸਤਕਾਂ ਪਹੁੰਚੀਆਂ ਸਨ, ਜਿਨ੍ਹਾਂ ‘ਚੋਂ ਤਿੰਨ ਮਾਹਿਰਾਂ ਨੇ ਮਾਸਟਰ ਲਖਵਿੰਦਰ ਸਿੰਘ ਨੂੰ ਇਹ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਹੈ, ਜੋ ਦਸ ਹਜ਼ਾਰ ਰੁਪਏ ਦਾ ਹੋਵੇਗਾ। ਪੁਰਸਕਾਰ ਕਮੇਟੀ ਦੀ ਮੀਟਿੰਗ ਵਿੱਚ ਅਕਾਦਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ, ਪ੍ਰੋ.ਰਵਿੰਦਰ ਭੱਠਲ (ਸਾਬਕਾ ਪ੍ਰਧਾਨ), ਪ੍ਰੋ.ਗੁਰਭਜਨ ਗਿੱਲ, ਸੁਖਜੀਤ, ਤ੍ਰਿਲੋਚਨ ਲੋਚੀ, ਡਾ.ਗੁਲਜ਼ਾਰ ਸਿੰਘ ਪੰਧੇਰ ਨਾਮਜ਼ਦ ਮੈਂਬਰ ਤੇ ਜਸਵੀਰ ਝੱਜ ਨਾਮਜ਼ਦ ਮੈਂਬਰ, ਡਾ.ਨਵਦੀਪ ਸਿੰਘ ਖਹਿਰਾ ਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਸ਼ਾਮਲ ਸਨ।

 

RELATED ARTICLES
POPULAR POSTS