14.8 C
Toronto
Saturday, May 30, 2026
spot_img
Homeਭਾਰਤਹਿਮਾਚਲ ਪ੍ਰਦੇਸ਼ ਦੇ ਕੁੱਲੂ ਨੇੜੇ ਟੈਂਪੋ ਟਰੈਵਲਰ ਗੱਡੀ ਖੱਡ ’ਚ ਡਿੱਗੀ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਨੇੜੇ ਟੈਂਪੋ ਟਰੈਵਲਰ ਗੱਡੀ ਖੱਡ ’ਚ ਡਿੱਗੀ

7 ਵਿਅਕਤੀਆਂ ਦੀ ਮੌਤ, 10 ਜ਼ਖਮੀ
ਸ਼ਿਮਲਾ/ਬਿੳੂਰੋ ਨਿੳੂਜ਼
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਟੈਂਪੋ-ਟਰੈਵਲਰ ਗੱਡੀ ਖੱਡ ਵਿੱਚ ਡਿੱਗਣ ਕਾਰਨ ਸੱਤ ਯਾਤਰੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਤਿੰਨ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਵਾਰਾਨਸੀ ਦੇ ਵਿਦਿਆਰਥੀ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਜਰ ਉਪ ਮੰਡਲ ਦੇ ਘਿਆਘੀ ਵਿੱਚ ਐਤਵਾਰ ਰਾਤ ਸਮੇਂ ਵਾਪਰੇ ਇਸ ਹਾਦਸੇ ਵਿੱਚ 10 ਵਿਅਕਤੀ ਜ਼ਖਮੀ ਵੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਕੁੱਲੂ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮਿ੍ਰਤਕਾਂ ਵਿਚ ਪੰਜ ਪੁਰਸ਼ ਅਤੇ ਦੋ ਮਹਿਲਾਵਾਂ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਵਿਅਕਤੀ ਇਕ ਟਰੈਵਲ ਏੰਜੰਸੀ ਦੀ ਗੱਡੀ ਵਿਚ ਘੁੰਮਣ ਲਈ ਗਏ ਸਨ ਅਤੇ ਇਹ ਵਿਅਕਤੀ ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਦੇ ਰਹਿਣ ਵਾਲੇ ਸਨ।

 

RELATED ARTICLES
POPULAR POSTS