Breaking News
Home / ਪੰਜਾਬ / ਟਾਂਡਾ ’ਚ ਤਾਇਨਾਤ ਏਐਸਆਈ ਨੇ ਲਾਈਵ ਹੋ ਕੇ ਖੁਦ ਨੂੰ ਮਾਰੀ ਗੋਲੀ

ਟਾਂਡਾ ’ਚ ਤਾਇਨਾਤ ਏਐਸਆਈ ਨੇ ਲਾਈਵ ਹੋ ਕੇ ਖੁਦ ਨੂੰ ਮਾਰੀ ਗੋਲੀ

ਐਸ ਐਚ ਓ ਟਾਂਡਾ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਲਗਾਏ ਗੰਭੀਰ ਆਰੋਪ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਹੁਸ਼ਿਆਰਪੁਰ ਜ਼ਿਲ੍ਹੇ ’ਚ ਪੈਂਦੇ ਹਰਿਆਣਾ ’ਚ ਤਾਇਨਾਤ ਥਾਣੇਦਾਰ ਸਤੀਸ਼ ਕੁਮਾਰ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸਤੀਸ਼ ਕੁਮਾਰ ਨੇ ਮਰਨ ਤੋਂ ਪਹਿਲਾਂ ਇਕ ਵੀਡੀਓ ਬਣਾਈ, ਜਿਸ ਵਿਚ ਉਨ੍ਹਾਂ ਨੇ ਥਾਣਾ ਇੰਚਾਰਜ ਓਂਕਾਰ ਸਿੰਘ ਬਰਾੜ ’ਤੇ ਕਈ ਗੰਭੀਰ ਆਰੋਪ ਲਗਾਏ ਅਤੇ ਬਾਅਦ ਵਿਚ ਉਨ੍ਹਾਂ ਨੇ ਖੁਦ ਨੂੰ ਗੋਲੀ ਮਾਰ ਲਈ। ਵੀਡੀਓ ’ਚ ਏਐਸਆਈ ਸਤੀਸ਼ ਕੁਮਾਰ ਨੇ ਕਿਹਾ ਕਿ ਪੁਲਿਸ ਥਾਣਾ ਟਾਂਡਾ ’ਚ ਤਾਇਨਾਤ ਐਸ ਐਚ ਓ ਓਂਕਾਰ ਸਿੰਘ ਬਰਾੜ ਨੇ ਨਾ ਕੇਵਲ ਉਸ ਨੂੰ ਜਲੀਲ ਕੀਤਾ ਬਲਕਿ ਸਭ ਦੇ ਸਾਹਮਣੇ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਵੀ ਕੱਢੀਆਂ। ਖੁਦਕੁਸ਼ੀ ਕਰਨ ਵਾਲੇ ਏ ਐਸ ਆਈ ਨੇ ਸਿਰਫ਼ ਵੀਡੀਓ ਹੀ ਨਹੀਂ ਬਣਾਈ ਬਲਕਿ ਇਕ ਖੁਦਕੁਸ਼ੀ ਨੋਟ ਵੀ ਲਿਖਿਆ ਹੈ। ਦੂਜੇ ਪਾਸੇ ਥਾਣਾ ਟਾਂਡੇ ਦੇ ਐਸ ਐਚ ਓ ਓਂਕਾਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਪੁਲਿਸ ਵਿਭਾਗ ਨੇ ਉਨ੍ਹਾਂ ਦੀ ਡਿਊਟੀ ਥਾਣਿਆਂ ਦੀ ਚੈਕਿੰਗ ਲਈ ਲਗਾਈ ਸੀ। ਇਸੇ ਦੌਰਾਨ ਥਾਣਾ ਹਰਿਆਣਾ ਦੀ ਚੈਕਿੰਗ ਕੀਤੀ ਗਈ ਅਤੇ ਹਰਿਆਣਾ ਥਾਣੇ ਦੇ ਰਿਕਾਰਡ ’ਚ ਬਹੁਤ ਸਾਰੀਆਂ ਤਰੁੱਟੀਆਂ ਪਾਈਆਂ ਗਈਆਂ ਸਨ। ਉਨ੍ਹਾਂ ਨੇ ਕਿਸੇ ਨਾ ਕੋਈ ਬਦਸਲੂਕੀ ਨਹੀਂ ਕੀਤੀ ਬਲਕਿ ਉਨ੍ਹਾਂ ਨੇ ਥਾਣਾ ਦਾ ਰਿਕਾਰਡ ਸਹੀ ਕਰਨ ਲਈ ਹਦਾਇਤਾਂ ਜ਼ਰੂਰ ਦਿੱਤੀਆਂ ਸਨ। ਉਧਰ ਏਐਸਆਈ ਦੇ ਪਰਿਵਾਰ ਮੈਂਬਰਾਂ ਨੇ ਸਤੀਸ਼ ਦੀ ਮੌਤ ਲਈ ਐਸ ਐਚ ਓਂਕਾਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਹੈ।

 

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …