-5.9 C
Toronto
Friday, February 6, 2026
spot_img
Homeਪੰਜਾਬਭਗਵੰਤ ਮਾਨ ਨੇ ਕਿਹਾ

ਭਗਵੰਤ ਮਾਨ ਨੇ ਕਿਹਾ

bhagwant-mannਚਿੱਟੇ ਦੇ ਸਰਗਨੇ ਮਜੀਠੀਏ ਬਾਰੇ ਕਿਉਂ ਨਹੀਂ ਬੋਲਦੇ ਚਿੱਟਾ ਰਾਵਣ ਜਲਾਉਣ ਵਾਲੇ ਕੈਪਟਨ ਅਮਰਿੰਦਰ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਵਲੋਂ ਚਿੱਟਾ ਰਾਵਣ ਜਲਾਉਣ ਦੀ ਡਰਾਮੇਬਾਜੀ ਉੱਤੇ ਤਿੱਖੀ ਪ੍ਰਤੀਕਿਰਿਆ ਕੀਤੀ ਹੈ। ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਹੈ ਕਿ ਉਹ ਪੰਜਾਬ ਵਿੱਚ ਚਿੱਟੇ ਦੇ ਅਸਲੀ ਸਰਗਨਾ ਬਿਕਰਮ ਸਿੰਘ ਮਜੀਠੀਆ ਉੱਤੇ ਮਿਹਰਬਾਨ ਕਿਉਂ ਹਨ?ઠ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਉਹ ਹੁਣ ਚੋਣਾਂ ਦੇ ਮੌਕੇ ‘ਚਿੱਟਾ ਰਾਵਣ’ ਜਲਾਉਣ ਦਾ ਡਰਾਮਾ ਕਰ ਰਹੇ।
ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਨਾਲ ਹੋਏ ਗੁਪਤ ਸਮਝੌਤੇ ਤਹਿਤ ਮਜੀਠਿਆ ਉੱਤੇ ਮੇਹਰਬਾਨੀ ਕਰਦੇ ਹੋਏ ਉਨ੍ਹਾਂ ਦੇ ਖਿਲਾਫ ਸੀਬੀਆਈ ਜਾਂਚ ਨਹੀਂ ਹੋਣ ਦਿੱਤੀ।ઠਮਾਨ ਨੇ ਆਮ ਆਦਮੀ ਪਾਰਟੀ ਵੱਲੋਂ ਮੰਗ ਕੀਤੀ ਕਿ ਸਮੁੱਚੇ ਡਰਗ ਰੈਕੇਟ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਸਮਾਂਬੱਧ ਜਾਂਚ ਕਰਵਾਉਣੀ ਚਾਹੀਦੀ ਹੈ।

RELATED ARTICLES
POPULAR POSTS