10.3 C
Toronto
Tuesday, October 28, 2025
spot_img
Homeਪੰਜਾਬਕਾਂਗਰਸ ਦੀ ‘ਭਾਰਤ ਜੋੜੋ’ ਯਾਤਰਾ ਭਲਕੇ 7 ਸਤੰਬਰ ਤੋਂ ਹੋਵੇਗੀ ਸ਼ੁਰੂ

ਕਾਂਗਰਸ ਦੀ ‘ਭਾਰਤ ਜੋੜੋ’ ਯਾਤਰਾ ਭਲਕੇ 7 ਸਤੰਬਰ ਤੋਂ ਹੋਵੇਗੀ ਸ਼ੁਰੂ

ਇਸ ਤੋਂ ਪਹਿਲਾਂ ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਦਿੱਤਾ ਅਸਤੀਫਾ
ਚੰਡੀਗੜ੍ਹ/ਬਿੳੂਰੋ ਨਿੳੂਜ਼
ਕਾਂਗਰਸ ਪਾਰਟੀ ਵਲੋਂ ਭਲਕੇ 7 ਸਤੰਬਰ ਤੋਂ ‘ਭਾਰਤ ਜੋੜੋ’ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਯਾਤਰਾ ਤੋਂ ਪਹਿਲਾਂ ਕਾਂਗਰਸ ਨੂੰ ਪੰਜਾਬ ਵਿਚ ਵੱਡਾ ਸਿਆਸੀ ਝਟਕਾ ਲੱਗਾ ਹੈ। ਕਾਂਗਰਸ ਦੀ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਅਚਾਨਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਅਸਤੀਫਾ ਭੇਜਿਆ ਹੈ ਅਤੇ ਅਸਤੀਫੇ ਦਾ ਕਾਰਨ ਘਰੇਲੂ ਰੁਝੇਵੇਂ ਦੱਸਿਆ ਗਿਆ ਹੈ। ਇਸੇ ਦੌਰਾਨ ਸੋਢੀ ਨੇ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੇ ਪ੍ਰਤੀ ਵਫਾਦਾਰ ਬਣੀ ਰਹੇਗੀ। ਹਾਲਾਂਕਿ ਸਿਆਸੀ ਹਲਕਿਆਂ ਵਿਚ ਚਰਚਾ ਚੱਲ ਰਹੀ ਹੈ ਕਿ ਇਸ ਅਸਤੀਫੇ ਦਾ ਕਾਰਨ ਸੰਗਠਨ ਵਿਚ ਤਰਜੀਹ ਨਾ ਮਿਲਣਾ ਹੈ। ਸੋਢੀ ਨਵੰਬਰ 2021 ਵਿਚ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਣੀ ਸੀ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਪਹਿਲਾਂ ਮਹਿੰਗਾਈ ਦੇ ਖਿਲਾਫ ਚੰਡੀਗੜ੍ਹ ਵਿਚ ਧਰਨਾ ਦਿੱਤਾ। ਇਸ ਤੋਂ ਬਾਅਦ ‘ਆਪ’ ਸਰਕਾਰ ਦੀ ਕਾਂਗਰਸੀਆਂ ’ਤੇ ਕਾਰਵਾਈ ਦੇ ਖਿਲਾਫ ਵਿਜੀਲੈਂਸ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਫਿਰ ਦਿੱਲੀ ਵਿਚ ਮਹਿੰਗਾਈ ਦੀ ਹੱਲਾ ਬੋਲ ਰੈਲੀ ਦੀ ਤਿਆਰੀ ਲਈ ਮੀਟਿੰਗ ਬੁਲਾਈ ਗਈ, ਇਨ੍ਹਾਂ ਸਭ ਵਿਚ ਮਹਿਲਾ ਕਾਂਗਰਸ ਕਿਤੇ ਵੀ ਨਜ਼ਰ ਨਹੀਂ ਆਈ। ਹੁਣ ਭਾਰਤ ਜੋੜੇ ਯਾਤਰਾ ਦੇ ਪੋ੍ਰਗਰਾਮ ਦੀ ਤਿਆਰੀ ਵਿਚ ਵੀ ਮਹਿਲਾ ਕਾਂਗਰਸ ਨਜ਼ਰ ਨਹੀਂ ਆ ਰਹੀ ਸੀ। ਇਸੇ ਦੌਰਾਨ ਫਗਵਾੜਾ ਵਿਚ ਬਲਵੀਰ ਰਾਣੀ ਸੋਢੀ ਨੇ ਜਿਸ ਤਰ੍ਹਾਂ ਅਸਤੀਫਾ ਦਿੱਤਾ ਹੈ, ਉਹ ਰਾਜਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

 

RELATED ARTICLES
POPULAR POSTS