No More Mask
ਕੈਨੇਡਾ ਸਰਕਾਰ ਦੇ ਸਕੂਲਾਂ ਨੇ ਕਹਿ ਦਿੱਤਾ,
ਮਾਸਕ ਪਾਓ ਤੇ ਭਾਵੇਂ ਨਾ ਪਾਓ ਭਾਈ।
ਆਉਣ ਜਾਣ ‘ਤੇ ਹੁਣ ਨਹੀਂ ਰੋਕ ਕੋਈ,
ਕਿਸੇ ਨੂੰ ਸੱਦੋ ਜਾਂ ਕਿਸੇ ਘਰ ਜਾਓ ਭਾਈ।
ਢਾਬੇ, ਰੈਸਟੋਰੈਂਟਾਂ ਵਿੱਚ Dine In ਸ਼ੁਰੂ ਹੋਇਆ,
ਪਕਾਉਣੀ ਛੱਡੋ ਤੇ ਬਾਹਰ ਰੋਟੀ ਖਾਓ ਭਾਈ।
Gym ਵਾਲਿਆਂ ਵੀ ਬੂਹੇ ਨੇ ਖੋਲ੍ਹ ਦਿੱਤੇ,
ਦੌੜਾਂ ਲਗਾਓ ਤੇ ਜ਼ੋਰ ਅਜ਼ਮਾਓ ਭਾਈ।
Laptop ਤੇ Play Station ਕਰੋ ਖਾਲ੍ਹੀ,
ਜਾ ਗਰਾਊਡਾਂ ਦੇ ਚੱਕਰ ਲਗਾਓ ਭਾਈ।
ਦੋ ਸਾਲਾਂ ਤੋਂ ਭਾਰ ਸੀ ਵਧੀ ਜਾਂਦਾ,
ਘੁੰਮੋਂ ਮੁਹੱਲਾ ਤੇ ਢਿੱਡ ਵੀ ਘਟਾਓ ਭਾਈ।
ਲੰਬੇ ਟਾਇਮ ਤੋਂ ਜਿਹੜੇ ਨੇ ਘਰੇ ਬੈਠੇ,
ਰਿਟਾਇਰ ਹੋਵੋ ਜਾਂ ਕੰਮਾਂ ‘ਤੇ ਆਓ ਭਾਈ ।
Grant ਭੁਲੇਖ਼ੇ ਵਿੱਚ ਲੈ ਗਏ ਜੋ ਚੋਖ਼ੀ,
ਕਿਸ਼ਤਾਂ ਕਰਾ ਕੇ ਯੱਬ ਮੁਕਾਓ ਭਾਈ।
ਅਤੇ ਜਿਹਨੂੰ ਨਹੀਂ ਕਰੋਨੇ ਦਾ ਸੇਕ ਲੱਗਾ,
ਸ਼ੁਕਰ ਰੱਬ ਦਾ ‘ਬਲਵਿੰਦਰਾ’ ਮਨਾਓ ਭਾਈ।
ਗਿੱਲ ਬਲਵਿੰਦਰ
CANADA +1.416.558.5530 ([email protected] )
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …