4.3 C
Toronto
Friday, November 7, 2025
spot_img
Homeਪੰਜਾਬਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਕਰਾਉਣ ਲਈ ਕੀਤਾ...

ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਕਰਾਉਣ ਲਈ ਕੀਤਾ ਗਿਆ ਰੋਸ ਮਾਰਚ

ਪੰਜਾਬੀ ਦਰਦੀਆਂ ਨੇ ਅੱਜ 1 ਨਵੰਬਰ ਦੇ ਦਿਨ ਨੂੰ ਮਨਾਇਆ ਕਾਲਾ ਦਿਵਸ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਆਪਣੇ ਸਮੂਹ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਮਾਂ ਬੋਲੀ ਪੰਜਾਬੀ ਦੇ ਸਨਮਾਨ ਦੀ ਖਾਤਰ ਵਿਸ਼ਾਲ ਪੈਦਲ ਰੋਸ ਮਾਰਚ ਕੱਢਿਆ ਗਿਆ। ਚੰਡੀਗੜ੍ਹ ’ਚ ਸੈਕਟਰ 19 ਦੇ ਗੁਰਦੁਆਰਾ ਸਾਹਿਬ ਦੇ ਬਾਹਰ ਤੋਂ ਸ਼ੁਰੂ ਹੋ ਕੇ ਪੰਜਾਬੀ ਦਰਦੀਆਂ ਦਾ ਇਹ ਪੈਦਲ ਰੋਸ ਮਾਰਚ ਸੈਕਟਰ 19, ਸੈਕਟਰ 18 ਤੇ ਫਿਰ ਸੈਕਟਰ 17 ਦੇ ਮੁੱਖ ਬਾਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਪਲਾਜ਼ੇ ਵਿਚ ਪਹੁੰਚ ਕੇ ਸੰਪਨ ਹੋਇਆ। ਇਸ ਮੌਕੇ ਉਚੇਚੇ ਤੌਰ ’ਤੇ ਪੈਦਲ ਰੋਸ ਮਾਰਚ ਵਿਚ ਸ਼ਾਮਲ ਹੋਣ ਲਈ ਪਹੁੰਚੇ ਪਦਮਸ੍ਰੀ ਡਾਕਟਰ ਸੁਰਜੀਤ ਪਾਤਰ ਹੁਰਾਂ ਨੇ ਆਖਿਆ ਕਿ ਚੰਡੀਗੜ੍ਹ ਪੰਜਾਬੀ ਮੰਚ ਜਿਸ ਜਜ਼ਬੇ ਨਾਲ ਲੜ ਰਿਹਾ ਹੈ, ਉਸ ਤੋਂ ਆਸ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਮਾਂ ਬੋਲੀ ਦਾ ਬਣਦਾ ਸਨਮਾਨ ਉਸ ਨੂੰ ਜ਼ਰੂਰ ਮਿਲੇਗਾ। ਪਰ ਉਨ੍ਹਾਂ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ ਮਾਂ ਬੋਲੀ ਦਾ ਰੁਤਬਾ ਬਹਾਲ ਨਹੀਂ ਹੁੰਦਾ ਤਦ ਤੱਕ ਇਹ ਜੰਗ ਜਾਰੀ ਰੱਖਾਂਗੇ। ਇਸੇ ਤਰ੍ਹਾਂ ਡਾ. ਲਖਵਿੰਦਰ ਜੌਹਲ, ਲੱਖਾ ਸਿਧਾਣਾ, ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਪੰਜਾਬੀ ਦਰਦੀ ਤਰਲੋਚਨ ਸਿੰਘ, ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ ਸੋਮਲ, ਬਲਕਾਰ ਸਿੱਧੂ, ਦੀਪਕ ਸ਼ਰਮਾ ਚਨਾਰਥਲ, ਜੋਗਿੰਦਰ ਸਿੰਘ ਬੁੜੈਲ ਸਣੇ ਵੱਡੀ ਗਿਣਤੀ ਵਿਚ ਮੌਜੂਦ ਪੰਜਾਬੀ ਹਿਤੈਸ਼ੀਆਂ ਨੇ ਆਪੋ-ਆਪਣੀਆਂ ਤਕਰੀਰਾਂ ਨਾਲ, ਆਪੋ-ਆਪਣੀਆਂ ਦਲੀਲਾਂ ਨਾਲ ਇਹ ਪੱਖ ਸਾਹਮਣੇ ਲਿਆਂਦਾ ਕਿ ਚੰਡੀਗੜ੍ਹ ਵਿਚ ਅੰਗਰੇਜ਼ੀ ਦੀ ਥਾਂ ’ਤੇ ਪੰਜਾਬੀ ਹੀ ਪਹਿਲੀ ਅਤੇ ਸਰਕਾਰੀ ਭਾਸ਼ਾ ਹੋਣੀ ਚਾਹੀਦੀ ਹੈ।

 

RELATED ARTICLES
POPULAR POSTS