8.2 C
Toronto
Friday, November 7, 2025
spot_img
Homeਪੰਜਾਬਜਾਸੂਸੀ ਮਾਮਲੇ ਨੂੰ ਲੈ ਹਰਿਆਣਾ ਕਾਂਗਰਸ ਦਾ ਚੰਡੀਗੜ੍ਹ ’ਚ ਰੋਸ ਮਾਰਚ

ਜਾਸੂਸੀ ਮਾਮਲੇ ਨੂੰ ਲੈ ਹਰਿਆਣਾ ਕਾਂਗਰਸ ਦਾ ਚੰਡੀਗੜ੍ਹ ’ਚ ਰੋਸ ਮਾਰਚ

ਸ਼ੈਲਜਾ ਸਮੇਤ ਕਈ ਕਾਂਗਰਸੀ ਆਗੂ ਪੁਲਿਸ ਵੱਲੋਂ ਗਿ੍ਰਫ਼ਤਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੇਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਅੱਜ ਹਰਿਆਣਾ ਕਾਂਗਰਸ ਨੇ ਚੰਡੀਗੜ੍ਹ ’ਚ ਰੋਸ ਮਾਰਚ ਕੀਤਾ। ਕਾਂਗਰਸ ਦਫ਼ਤਰ ਤੋਂ ਰਾਜਭਵਨ ਵੱਲ ਜਾ ਰਹੇ ਹਰਿਆਣਾ ਕਾਂਗਰਸ ਦੇ ਆਗੂਆਂ ਨੂੰ ਪੁਲਿਸ ਨੇ ਰਸਤੇ ’ਚ ਹੀ ਰੋਕ ਦਿੱਤਾ। ਰੋਸ ਮਾਰਚ ਦੀ ਅਗਵਾਈ ਕਰ ਰਹੇ ਹਰਿਆਣਾ ਕਾਂਗਰਸ ਦੇ ਪ੍ਰਧਾਨ ਕੁਮਾਰੀ ਸ਼ੈਲਜਾ ਸਮੇਤ ਹੋਰ ਕਾਂਗਰਸੀ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਫੋਨ ਟੈਪਿੰਗ ਦੇ ਮਾਮਲੇ ’ਤੇ ਛਿੜੇ ਸਿਆਸੀ ਘਮਸਾਣ ਦਰਮਿਆਨ ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸੈਲਜਾ ਨੇ ਕੇਂਦਰ ਸਰਕਾਰ ’ਤੇ ਵਿਰੋਧੀ ਧਿਰਾਂ, ਜੱਜਾਂ, ਮੰਤਰੀਆਂ ਅਤੇ ਪੱਤਰਕਾਰਾਂ ਦੇ ਫੋਨ ਟੈਪਿੰਗ ਕਰਵਾਉਣ ਦਾ ਆਰੋਪ ਲਾਇਆ। ਉਨ੍ਹਾਂ ਕਿਹਾ ਕਿ ਇਜਰਾਇਲੀ ਸਾਫਟਵੇਅਰ ਪੇਗਾਸਸ ਰਾਹੀਂ ਸਰਕਾਰ ਦੀ ਸਹਿਮਤੀ ਤੋਂ ਬਿਨਾ ਜਾਸੂਸੀ ਨਹੀਂ ਹੋ ਸਕਦੀ। ਕੁਮਾਰੀ ਸੈਲਜਾ ਨੇ ਕਿਹਾ ਕਿ ਇਜਰਾਇਲੀ ਕੰਪਨੀ ਨੇ ਸਾਫ ਕਰ ਦਿੱਤਾ ਹੈ ਕਿ ਇਹ ਸਾਫਟਵੇਅਰ ਸਿਰਫ ਸਰਕਾਰਾਂ ਨੂੰ ਵੇਚਿਆ ਜਾਂਦਾ ਹੈ ਨਿੱਜੀ ਲੋਕਾਂ ਨੂੰ ਨਹੀਂ। ਇਸ ਲਈ ਕੇਂਦਰ ਸਰਕਾਰ ਸਪਸ਼ਟ ਕਰੇ ਕਿ ਇਹ ਸਾਫਟਵੇਅਰ ਖਰੀਦਿਆ ਗਿਆ ਜਾਂ ਨਹੀਂ। ਜੇ ਕੇਂਦਰ ਸਰਕਾਰ ਨੇ ਇਸ ਨੂੰ ਨਹੀਂ ਖਰੀਦਿਆ ਤਾਂ ਫਿਰ ਇਸ ਦਾ ਇਸਤੇਮਾਲ ਕਿਵੇਂ ਹੋਇਆ ਹੈ। ਸ਼ੈਲਜਾ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਜਾਸੂਸੀ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾਣਾ ਸੀ ਪ੍ਰੰਤੂ ਪੰਜਾਬ ਕਾਂਗਰਸ ਵੱਲੋਂ ਇਸ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ।

 

RELATED ARTICLES
POPULAR POSTS