ਸਕੂਲ ਤੇ ਕਾਲਜ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਵਾਇਰਸ ਨੂੰ ਲੈ ਕੇ ਨਵੀਆਂ ਗਾਈਡ ਲਾਈਨਜ਼ ਜਾਰੀ ਕੀਤੀਆਂ ਤੇ ਕਈ ਛੋਟਾਂ ਦਾ ਐਲਾਨ ਕੀਤਾ ਹੈ। ਕੈਪਟਨ ਨੇ ਸ਼ਨਿਚਰਵਾਰ ਰਾਤ 8 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤਕ ਦਾ ਨਾਈਟ ਕਰਫਿਊ ਜਾਰੀ ਰੱਖਿਆ ਹੈ। ਭਲਕੇ ਬੁੱਧਵਾਰ ਤੋਂ ਰੈਸਟੋਰੈਂਟ, ਢਾਬੇ, ਸਿਨੇਮਾਘਰ, ਜਿੰਮ ਆਦਿ 50 ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਏਸੀ ਬੱਸਾਂ ਵੀ 50 ਫੀਸਦੀ ਸਮਰੱਥਾ ਨਾਲ ਚੱਲਣਗੀਆਂ। ਇਸ ਦੇ ਨਾਲ ਹੀ ਕਾਲਜ ਤੇ ਸਕੂਲ ਅਗਲੇ ਹੁਕਮਾਂ ਤਕ ਬੰਦ ਰਹਿਣਗੇ। ਬਾਰ, ਕਲੱਬ ਤੇ ਅਹਾਤੇ ਵੀ ਬੰਦ ਰਹਿਣਗੇ। ਵਿਆਹ ਤੇ ਸਸਕਾਰ ’ਚ ਵਿਅਕਤੀਆਂ ਦੀ ਗਿਣਤੀ 50 ਤਕ ਸੀਮਤ ਰਹੇਗੀ।