ਪਟਿਆਲਾ : ਲੋਕ ਸਭਾ ਮੈਂਬਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਵੱਲੋਂ ਕੀਤੀ ਗਈ ਟਿੱਪਣੀ ‘ਤੇ ਨਵਜੋਤ ਕੌਰ ਸਿੱਧੂ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਹੈ। ਲੰਘੇ ਦਿਨੀਂ ਦਿੱਲੀ ਵਿਖੇ ਪਰਨੀਤ ਕੌਰ ਵਲੋਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਬੰਧੀ ਇਕ ਬਿਆਨ ਦਿੱਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ‘ਕੋਰੋਨਾ ਸੰਕਟ ਵਿਚਾਲੇ ਸਿੱਧੂ ਨੂੰ ਆਪਣਾ ਹਲਕਾ ਸੰਭਾਲਣਾ ਚਾਹੀਦਾ ਹੈ। ਉਸਨੂੰ ਕੋਵਿਡ ਖਿਲਾਫ ਲੜਾਈ ‘ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।’ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਸਿੱਧੂ ਨੂੰ ਜੇਕਰ ਕੋਈ ਗਿਲੇ-ਸ਼ਿਕਵੇ ਹਨ ਤਾਂ ਉਹ ਮੁੱਖ ਮੰਤਰੀ ਜਾਂ ਫਿਰ ਕਾਂਗਰਸ ਹਾਈਕਮਾਨ ਸਾਹਮਣੇ ਰੱਖਣ।’
ਪਰਨੀਤ ਕੌਰ ਦੇ ਇਸ ਬਿਆਨ ‘ਤੇ ਨਵਜੋਤ ਕੌਰ ਸਿੱਧੂ ਨੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਕੋਵਿਡ ਦੌਰਾਨ ਪ੍ਰਨੀਤ ਕੌਰ ਵੀ ਇੱਕ ਸਾਲ ਤੱਕ ਪਟਿਆਲਾ ਵਿਚ ਨਹੀਂ, ਸਗੋਂ ਆਪਣੇ ਫਾਰਮ ਹਾਊਸ ਵਿੱਚ ਸਨ। ਨਵਜੋਤ ਕੌਰ ਨੇ ਪਹਿਲੇ ਟਵੀਟ ਵਿੱਚ ਕਿਹਾ ਕਿ ਅੰਮ੍ਰਿਤਸਰ ਈਸਟ ਦੀ ਚਿੰਤਾ ਨਾ ਕਰੋ, ਇਸ ਨੂੰ ਬਹੁਤ ਹੀ ਕੁਸ਼ਲਤਾ ਨਾਲ ਦੇਖਿਆ ਜਾ ਰਿਹਾ ਹੈ। ਸਿੱਧੂ ਆਪਣੇ ਲੋਕਾਂ ਨੂੰ ਵਿਚਕਾਰ ਨਹੀਂ ਛੱਡਣਗੇ। ਨਵਜੋਤ ਸਿੱਧੂ ਨੇ ਆਪਣੀ ਬਚਤ ਦਾ ਉਪਯੋਗ ਲੋਕਾਂ ਨੂੰ ਰਾਸ਼ਣ ਉਪਲਭਧ ਕਰਵਾਉਣ ਵਿਚ ਕੀਤਾ ਹੈ।
ਉਨ੍ਹਾਂ ਪ੍ਰਨੀਤ ਕੌਰ ਨੂੰ ਦੂਜੇ ਟਵੀਟ ਵਿੱਚ ਕਿਹਾ ਕਿ ‘ਆਪਣੇ ਜੱਦੀ ਘਰ ਵਿਖੇ ਇੱਕ ਜਾਨਲੇਵਾ ਬੀਮਾਰੀ ਤੋਂ ਉੱਭਰਣ ਵਿਚ ਨਵਜੋਤ ਸਿੰਘ ਸਿੱਧੂ ਨੂੰ ਕੁਝ ਮਹੀਨੇ ਲੱਗੇ, ਤੁਹਾਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …